ਬਾਬਾ ਸਾਹਿਬ ਡਾ.ਅੰਬੇਦਕਰ
ਜੀ ਮਾਨਸਿਕ ਅਜ਼ਾਦੀ ਨੂੰ ਹੀ ਅਸਲ ਆਜ਼ਾਦੀ ਮੰਨਦੇ ਸਨ - ਭਾਰਤ ਰਤਨ
ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਅਸ਼ੋਸੀਏਸ਼ਨਰਜਿ: ਇਟਲੀ
ਯੁਗਪੁਰਸ਼
ਮਹਾਨ ਸਮਾਜ ਸੁਧਾਰਕ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਯੋਧੇ
ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ.ਅੰਬੇਡਕਰ ਜੀ
ਦਾ 121ਵਾਂ ਜਨਮ ਦਿਨ ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ
ਵੈਲਫੇਅਰ ਅਸ਼ੋਸੀਏਸ਼ਨ ਰਜਿ: ਇਟਲੀ ਵਲੋਂ ਸੰਨਬੋਨੀਫਾਚੋ (ਵਿਰੋਨਾ)
ਵਿਖੇ ਮਨਾਇਆਂ ਗਿਆ । ਡਾ.ਬੀ.ਆਰ ਅੰਬੇਡਕਰ ਵੈਲਫੇਅਰ ਅਸ਼ੋਸੀਏਸ਼ਨ
ਰਜਿ: ਇਟਲੀ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਸੂਦ ਜੀ ਦੀ ਪ੍ਰਧਾਨਗੀ
ਹੇਠ ਪ੍ਰੋਗਰਾਮ ਦੀ ਸ਼ੁਰੂਆਤ ਅਸ਼ੋਸੀਏਸ਼ਨ ਦੇ ਜਨਰਲ ਸਕੱਤਰ ਲੇਖ
ਰਾਜ ਜੱਖੂ ਜੀ ਨੇ ਕੀਤੀ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਜਨਮ
ਤੇ ਵਧਾਈ ਸੰਦੇਸ਼ ਦਿੱਤਾ ਅਤੇ ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ
ਵੈਲਫੇਅਰ ਅਸ਼ੋਸੀਏਸ਼ਨ ਰਜਿ: ਇਟਲੀ ਦੀਆ ਗਤੀਵਿਦੀਆਂ ਬਾਰੇ
ਜਾਨਕਾਰੀ ਦਿੱਤੀ । ਬਾਅਦ ਵਿੱਚ ਅਸ਼ੋਸੀਏਸ਼ਨ ਦੇ ਸਟੇਜ ਸਕੱਤਰ ਆਚਲ
ਕੁਮਾਰ ਕੇਲੈ ਜੀ ਨੇ ਵਾਹਖੂਬੀ ਨਾਲ ਨਿਭਾਈ ਅਤੇ ਬਾਬਾ ਸਾਹਿਬ ਜੀ
ਦੇ ਜੀਵਨ ਵਾਰੇ ਸਰੋਤਿਆਂ ਨੂੰ ਵਿਸਥਾਰ ਜਾਣੂ ਕਰਵਾਇਆਂ ।
ਅਸ਼ੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਸੂਦ ਜੀ ਨੇ ਬਾਬਾ ਸਾਹਿਬ
ਡਾ. ਅੰਬੇਦਕਰ ਜੀ ਦੇ 121ਵੇਂ ਜਨਮ ਦਿਨ ਤੇ ਕੁਲ ਲੁਕਾਈ ਨੂੰ
ਵਧਾਈ ਸੰਦੇਸ਼ ਦਿੱਤਾ ਅਤੇ ਕਿਹਾ ਸਾਨੂੰ ਸਦੀਆਂ ਤੋ ਚੱਲੇ ਆ ਰਹੇ
ਨਾਬਰਾਬਰੀ ਦੇ ਮਨੂੰਵਾਦੀ ਸਿਸਟਮ ਨੂੰ ਖਤਮ ਕਰਨ ਲਈ ਸਾਨੂੰ
ਬਾਬਾ ਸਾਹਿਬ ਡਾ. ਅੰਬੇਦਕਰ ਜੀ ਦੀ ਵਿਚਾਰਧਾਰਾਂ ਨੂੰ ਅਪਣਾਉਨਾ
ਚਾਹੀਦਾ ਹੈ । ਬਾਬਾ ਸਾਹਿਬ ਜੀ ਕਿਹਾ ਕਰਦੇ ਸਨ ਕਿ ਨਾਬਰਾਬਰੀ
ਦੀ ਵਰਨ-ਵਿਵਸਥਾ ਦਾ ਮੂਲ ਮਨੂੰਵਾਦ ਸਿਸਟਮ ਹੈ । ਇਹ ਸਿਸਟਮ ਕੋਈ
ਭੌਤਿਕ ਕੰਧ ਜਾਂ ਦੀਵਾਰ ਨਹੀਂ ਹੈ ਜਿਸ ਨੂੰ ਔਜ਼ਾਰ ਨਾਲ ਹਟਾਇਆ
ਜਾ ਸਕੇ । ਇਸ ਸਿਸਟਮ ਨੂੰ ਖਤਮ ਕਰਨ ਲਈ ਸਾਨੂੰ ਮਾਨਸਿਕ ਤੌਰ ਤੇ
ਆਜ਼ਾਦ ਹੋਣਾ ਚਾਹੀਦਾ ਹੈ । ਅਸ਼ੋਸੀਏਸ਼ਨ ਦੇ ਵਾਈਸ ਪ੍ਰਧਾਨ ਸਤਪਲ
ਅਜਨਾਗਰ ਨੇ ਵਾਧਈ ਸੰਦੇਸ਼ ਦਿੱਤਾ ਅਤੇ ਕਿਹਾ ਸਾਨੂੰ ਅਪਣੀ ਉਨਤੀ
ਲਈ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੀਦਾ ਹੈ
। ਸ਼੍ਰੀ ਗੁਰੂ ਰਵੀਦਾਸ ਮਿਸ਼ਨ ਬਰੈਸ਼ੀਆ ਦੇ ਪ੍ਰਧਾਨ ਸਰਬਜੀਤ ਵਿਰਕ
ਨੇ ਬਾਬਾ ਸਾਹਿਬ ਡਾ. ਅੰਬੇਦਕਰ ਜੀ ਬਾਰੇ ਵਿਚਾਰ ਦਿੰਦੇ ਹੋਏ
ਕਿਹਾ ਕਿ ਜਿਸ ਆਜ਼ਾਦੀ ਦੇ ਮਹਿਲ ਵਿੱਚ ਰਹਿ ਕਿ ਅਸੀ ਅਨੰਦ ਮਾਣ
ਰਹੇ ਹਾ ਉਸ ਮਹਿਲ ਦੀ ਨੀਹ ਬਾਬਾ ਸਾਹਿਬ ਜੀ ਨੇ ਅਪਣੇ ਪਰਿਵਾਰ
ਦੀਆਂ ਸ਼ਹੀਦੀਆਂ ਦੇ ਕਿ ਰੱਖੀ ਹੈ । ਅਸ਼ੋਸੀਏਸ਼ਨ ਦੇ ਪ੍ਰੇਸ ਸਕੱਤਰ
ਅਜਮੇਰ ਦਾਸ ਕਲੇਰ ਜੀ ਨੇ ਇਕ ਕਵਿਤਾ ਪੜ੍ਹ ਕੇ ਬਾਬਾ ਸਾਹਿਬ
ਡਾ. ਅੰਬੇਦਕਰ ਜੀ ਬਾਰੇ ਜਾਣੂ ਕਰਵਾਇਆ । ਅਸ਼ੋਸੀਏਸ਼ਨ ਦੇ ਵਾਈਸ
ਪ੍ਰਧਾਨ ਮਦਨ ਬੰਗੜ ਜੀ ਕਿਹਾ ਕਿ ਬਾਬਾ ਸਾਹਿਬ ਜੀ ਨੇ ਭਾਰਤ
ਵਿੱਚ ਸਮਾਜਿਕ ਬਰਾਬਰਤਾ ਇਨਕਲਾਬ ਲਿਆਉਂਣ ਲਈ ਸੰਘਰਸ਼ ਕੀਤਾ ।
ਸਾਨੂੰ ਬਾਬਾ ਸਾਹਿਬ ਜੀ ਵਲੋ ਅਰੰਭੇ ਹੋਏ ਸਘੰਰਸ਼ ਨੂੰ ਜਾਰੀ
ਰੱਖਣਾ ਚਾਹੀਦਾ ਹੈ । ਰਾਮ ਮੂਰਤੀ ਨੇ ਵੀ ਬਾਬਾ ਸਾਹਿਬ ਜੀ ਬਾਰੇ
ਵਿਚਾਰ ਦਿੱਤੇ । ਪਹੁੰਚੀਆਂ ਸ਼ਖਸ਼ੀਅਤਾਂ ਸ਼੍ਰੀ ਗੁਰੂ ਰਵੀਦਾਸ
ਮਿਸ਼ਨ ਬਰੈਸ਼ੀਆ ਦੇ ਵਾਈਸ ਪ੍ਰਧਾਨ ਤੀਰਥ ਰਾਮ,
ਵਿੱਤ
ਸਕੱਤਰ ਸਰਬਜੀਤ ਰਾਮ ਜਗਤਪੁਰੀ,ਦੇਸ
ਰਾਜ ਚੁੰਬਰ,ਪਰਮਜੀਤ
ਪੰਮਾ,ਦੇਸ
ਰਾਜ ਲੋਨੀਗੋ ,
ਰਾਮ ਸਰਨ,ਬਿੱਟੂ,ਪਵਨ
ਕੁਮਾਰ,ਬਿੰਦਰ
ਕੁਮਾਰ,ਅਜੀਤ
ਰਾਮ,ਸੁਰੇਸ਼
ਕੁਮਾਰ ਡਾਂ ਰਾਜ ਪਾਲ,ਅਮਰਜੀਤ
ਰੱਲ,ਰਕੇਸ
ਕੁਮਾਰ,ਆਦਿ
। |