ਉਮ ਅਲਕੁਈਨ ਵਿਖੇ ਆਈਡੀਅਲ
ਡਰਾਈਵਿੰਗ ਸਕੂਲ ਦਾ ਉਦਘਾਟਨ ਹੋਇਆ
ਸਰਕਾਰੀ ਅਸੂਲਾਂ ਅਨੁਸਾਰ
ਆਧੁਨਿਕ ਤਕਨੀਕਾਂ ਤੇ ਆਧਾਰਿਤ ਸਕੂਲ ਦੀ ਸ਼ੁਰੂਆਤ ਸ਼੍ਰੀ ਗਰੁ
ਗ੍ਰੰਥ ਸਾਹਿਬ ਜੀ ਦੇ ਚਰਨ ਪੁਆ ਕੇ ਕੀਤੀ ਗਈ ।
07-04-2012 ( ਉਮ ਅਲ ਕੁਈਨ ) ਇਸ ਸ਼ਹਿਰ ਦੇ
ਸੱਨਅਤੀ ਇਲਾਕੇ ਵਿੱਚ ਨਵੇਂ ਕਾਇਦੇ ਕਨੂੰਨਾਂ ਦੇ ਆਧਾਰ ਤੇ ਬਣੇ
ਹੋਏ ਆਧੁਨਿਕ
“
ਆਈਡੀਅਲ ਡਰਾਈਵਿੰਗ ਸਕੂਲ” ਦਾ
ਉਦਘਾਟਨ ਸਮਾਰੋਹ 6 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਹੋਇਆ ।
ਸਮਾਰੋਹ ਦੇ ਆਰੰਭ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ
ਗਏ । ਗੁਰਦੁਵਾਰਾ ਸ਼ੀਸ਼ ਮਹਿਲ ਮੁਹਾਲੀ ਤੋਂ ਆਏ ਹੋਏ ਸ਼ੰਤ
ਮਹਾਪੁਰਸ਼ ਬਾਬਾ ਕੁਲਜੀਤ ਸਿੰਘ ਜੀ ਨੇ ਗੁਰਬਾਣੀ ਕੀਰਤਨ ਅਤੇ
ਆਪਣੇ ਪ੍ਰਵਚਨਾਂ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ । ਇਸ
ਸਮਾਗਮ ਵਿੱਚ ਯੂ.ਏ. ਈ ਵਿੱਚ ਵੱਸਦੇ ਬਹੁਤ ਸਾਰੇ ਪੰਜਾਬੀ
ਕਾਰੋਬਾਰੀ, ਸਭਾ ਸੁਸਾਇਟੀਆਂ ਅਤੇ ਉਦਯੋਗਪਤੀਆਂ ਨੇ ਆਕੇ
ਹਾਜ਼ਰੀਆਂ ਲਗਵਾਈਆਂ । ਕੀਰਤਨ ਦੀ ਸਮਾਪਤੀ ਤੋਂ ਬਾਦ ਭਾਈ
ਸੁਰਿੰਦਰ ਸਿੰਘ ਗੌਰੀ ਜੀ ( ਅਲਕੋਜ਼ ਗੁਰੂਘਰ ਵਾਲੇ ) ਨੇ ਸੰਗਤਾਂ
ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ । ਸ਼੍ਰੀ ਗੁਰੂ ਰਵਿਦਾਸ
ਵੈਲਫੇਆਰ ਸੋਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਨੇ ਸਕੂਲ ਦੇ
ਮਾਲਿਕ ਸ. ਹਰਜੀਤ ਸਿੰਘ ਤੱਖਰ ਨੂੰ ਨਵੇਂ ਸਕੂਲ ਦੇ ਉਦਘਾਟਨ
ਦੀਆਂ ਵਧਾਈਆਂ ਦਿੰਦੇ ਹੋਏ ਸਕੂਲ ਵਿੱਚ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਚਰਨ ਪੁਆਉਣ ਦੇ ਉਪਰਾਲੇ ਦੀ ਵੀ ਸ਼ਲਾਂਘਾ ਕੀਤੀ ।
ਉਹਨਾਂ ਸਕੂਲ ਦੇ ਕਾਰੋਬਾਰ ਨੂੰ "ਵਿਦਿਆ ਦਾਨ ਉੱਤਮ ਦਾਨ"
ਦੇ ਆਧਾਰ ਤੇ ਵੱਡਮੁੱਲਾ ਕਾਰੋਬਾਰ ਕਿਹਾ ਅਤੇ ਸਤਿਗੁਰੂ ਰਵਿਦਾਸ
ਜੀ ਮਹਾਰਾਜ ਦੇ ਵਾਕ
“ਪ੍ਰਭ
ਤੇ ਜਨ ਜਾਨੀਜੈ, ਜਨ ਤੇ ਸੁਆਮੀ
“
ਅਨੁਸਾਰ ਗੁਰਮੁਖਾ ਦੀ ਕਾਰੋਬਾਰਾਂ ਵਿੱਚ ਤਰੱਕੀ ਨੂੰ ਵੀ ਉਹਨਾਂ
ਦੇ ਸਤਿਗੁਰਾਂ ਦੀ ਮਹਿਮਾਂ ਨਾਲ ਜੋੜਿਆ । ਸਰਬੱਤ ਦੇ ਭਲਾ ਦੇ
ਕਨਵੀਨੀਅਰ ਅਮਨਦੀਪ ਸਿੰਘ ਨੇ ਵੀ ਸੰਗਤਾਂ ਨੂੰ ਸਰਬੱਤ ਦੇ ਭਲੇ
ਦੀਆਂ ਕਾਰਗੁਜ਼ਾਰੀਆਂ ਬਾਰੇ ਜਾਣੂ ਕਰਵਾਇਆਂ । ਇਸ ਸਮਾਰੋਹ ਵਿੱਚ
ਪਹੁੰਚਣ ਵਾਲੀਆਂ ਮੁੱਖ ਸ਼ਖਸ਼ੀਅਤਾਂ ਵਿੱਚ ਭਾਈ ਸੁਰਿੰਦਰ ਸਿੰਘ
ਭਾਊ ਜੀ ਰੂਪ ਟਰਾਂਸਪੋਰਟ ਵਾਲੇ, ਭਾਈ ਜਗਰੂਪ ਸਿੰਘ ਜੀ ਰੂਪ
ਟਰਾਂਸਪੋਰਟ ਵਾਲੇ,ਉੱਘੇ ਸਮਾਜ ਸੇਵਕ ਐਸ ਪੀ ਸਿੰਘ ਓਬਾਰਾਏ
ਗਰੈਂਡ ਹੋਟਲ ਦੁਬਈ ਵਾਲੇ , ਭਾਈ ਬੂਟਾ ਸਿੰਘ ਜੀ ਅੱਲਾ ਰੱਖਾ
ਕੰਪਣੀ ਆਬੂ ਧਾਬੀ ਵਾਲੇ, ਭਾਈ ਕਰਨਲ ਨੰਦਾ ਜੀ, ਅਵਤਾਰ ਸਿੰਘ ਤੇ
ਸਾਥੀ ਸਿੰਘ ਸਭਾ ਸ਼ਾਰਜਾ ਵਾਲੇ, ਜੋਗਿੰਦਰ ਸਿੰਘ ਬਘਾਲੀਆ, ਸ਼੍ਰੀ
ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਤੋਂ ਭਾਈ ਕਮਲਰਾਜ ਸਿੰਘ, ਭਾਈ
ਬਲਵਿੰਦਰ ਸਿੰਘ ਅਤੇ ਭਾਈ ਗੁਰਮੇਲ ਸਿੰਘ ਮਹੇ ਅਤੇ ਗੁਰਦਵਾਰਾ
ਨਾਨਕ ਦਰਬਾਰ ਦੁਬਈ ਤੋਂ ਭਾਈ ਜਗਤਾਰ ਸਿੰਘ ਜੀ ਨੇ ਵੀ ਹਾਜ਼ਰੀਆਂ
ਲਗਵਾਈਆਂ । ਮੰਚ ਸਕੱਤਰ ਦੀ ਸੇਵਾ ਭਾਈ ਮਨਜੀਤ ਸਿੰਘ ਗਿੱਦਾ ਜੀ
ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ । ਚਾਹ ਪਕੌੜੇ ਅਤੇ ਗੁਰੂ
ਦਾ ਲੰਗਰ ਅਤੁੱਟ ਵਰਤਾਇਆ ਗਿਆ । ਸਮਾਗਮ ਦੇ ਕੁਝ ਖਾਸ ਦ੍ਰਿਸ਼
ਹੇਠ ਤਸਵੀਰਾਂ ਵਿੱਚ ਦੇਖੋ ।
|