ਯੂ.ਏ.ਈ ਦੇ ਦਿੱਬਾ ਸ਼ਹਿਰ ਵਿਖੇ ਇਕ ਹਾਦਸੇ ਵਿੱਚ ਜਾਨ ਗੁਆ
ਚੁੱਕੇ ਨੌਜਵਾਨ ਦੀ ਦੇਹ ਪੰਜਾਬ ਭੇਜੀ ਅਤੇ ਉਸੇ ਪਿੰਡ ਦੇ ਗੰਭੀਰ
ਰੂਪ ਵਿੱਚ ਜ਼ਖਮੀ ਹੋਣ ਵਾਲੇ ਦੂਸਰੇ ਨੌਜਵਾਨ ਦਾ ਇਲਾਜ ਸ਼੍ਰੀ
ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਯੂ. ਏ. ਈ
ਦੀ ਦੇਖ ਰੇਖ ਹੇਠ ਰਾਸ
ਅਲ ਖੇਮਾਂ ਵਿਖੇ ਚੱਲ ਰਿਹਾ ਹੈ।
05-04-2012
( ਅਜਮਾਨ)
16 ਫਰਵਰੀ ਨੂੰ
ਯੂ.ਏ.ਈ ਦੇ ਦਿੱਬਾ
ਸ਼ਹਿਰ ਦੇ ਨਜ਼ਦੀਕ ਕੰਪਣੀ ਦੀ ਬਸ ਪਲਟੀ ਹੋਣ ਕਰਕੇ
ਵਾਪਰੇ ਹਾਦਸੇ ਵਿੱਚ ਫਗਵਾੜੇ ਦੇ ਨਜਦੀਕੀ ਪਿੰਡ ਖੋਥੜਾ ਦੇ ਨੌਜਵਾਨ
ਲਾਲ ਚੰਦ ਅਤੇ ਚਾਰ ਹੋਰ ਬੰਗਾਲੀ ਨਾਗਰਿਕਾਂ ਦੀ ਮੌਤ ਹੋ ਗਈ ਸੀ । ਇਸ
ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਵਾਲਿਆਂ ਵਿੱਚ ਵੀ ਪਿੰਡ
ਖੋਥੜਾਂ ਦੇ ਨੌਜਵਾਨ ਜਗਦੀਸ਼ ਰਾਮ ਦੀ ਹਾਲਤ ਬਹੁਤ ਨਾਜ਼ੁਕ ਹੈ । ਸ਼੍ਰੀ
ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ ਨੂੰ
ਇੰਡੀਆ ਤੋਂ ਹੀ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਖੁਦ
ਦਿੱਬਾ ਜਾਕੇ ਪਿੰਡ ਖੋਥੜਾਂ ਦੇ ਹੋਰ ਬੰਦਿਆਂ ਨੂੰ ਮਿਲੇ।
ਉਹ
ਜ਼ਖਮੀ ਨੌਜਵਾਨ ਜਗਦੀਸ਼ ਰਾਮ ਦੇ ਭਰਾ ਹੇਮ ਰਾਜ ਨੂੰ ਵੀ ਮਿਲੇ
ਅਤੇ ਹੌਸਲਾ ਦਿੱਤਾ। ਉਸੇ ਦਿਨ ਹੀ ਇੰਡੀਆਨ ਕੌਂਸਲੇਟ ਦੁਬਈ ਦੇ ਲੇਬਰ
ਕੌਂਸਲਰ ਸ. ਐਮ. ਪੀ. ਸਿੰਘ ਜੀ ਨਾਲ ਸੰਪਰਕ ਕੀਤਾ ਗਿਆ ਜਿਹਨਾਂ ਨੇ
ਹਰ ਸੰਭਵ ਮਦਦ ਕਰਨ ਦਾ ਯਕੀਨ ਦੁਆਇਆ। ਬੇਸ਼ੱਕ ਕੰਪਣੀ ਦੇ ਮਾਲਿਕਾਂ
ਵਲੋਂ ਕਨੂੰਨੀ ਕਰਵਾਈ ਵਿੱਚ ਕੁੱਝ ਸਮਾਂ ਲੱਗਾ ਪਰ ਫਿਰ ਵੀ 7 ਮਾਰਚ
ਨੂੰ ਲਾਲ ਚੰਦ ਦੀ ਮਿਰਤਕ ਦੇਹ ਵਾਪਿਸ ਪਿੰਡ ਖੋਥੜਾਂ ਵਿਖੇ ਪੁੱਜ ਗਈ
। ਯਾਦ ਰਹੇ ਕਿ ਰੂਪ ਸਿੱਧੂ ਜੀ ਦੀ ਬੇਨਤੀ ਕਬੂਲਦਿਆਂ ਹੋਇਆਂ
ਮਿਰਤਕ ਦੇਹ ਅਤੇ ਇੰਡੀਆਂ ਨਾਲ ਜਾਣ ਵਾਲੇ ਬੰਦੇ ਦੀਆਂ ਹਵਾਈ ਟਿਕਟਾਂ
ਵੀ ਭਾਰਤੀ ਦੂਤਾਵਾਸ ਵਲੋਂ ਹੀ ਦਿੱਤੀਆਂ ਗਈਆਂ ਹਨ । ਜਗਦੀਸ਼ ਰਾਮ ਦੀ
ਹਾਲਤ ਵਿੱਚ ਕੁੱਝ ਸੁਧਾਰ ਨਹੀ ਆ ਰਿਹਾ ਸੀ ਅਤੇ ਉਸ ਦੇ ਡਾਕਟਰ
ਉਸਨੂੰ ਕਿਸੇ ਸਪੈਸ਼ਲ ਹਸਪਤਾਲ ਵਿੱਚ ਕਿਸੇ ਵੀ ਹੋਰ ਸ਼ਹਿਰ ਵਿੱਚ ਭੇਜਣ
ਦੀ ਸਲਾਹ ਦੇ ਰਹੇ ਸਨ । ਕੰਪਣੀ ਦੇ ਮਾਲਿਕਾਂ ਵਲੋਂ ਲੋੜੀਂਦੀ ਕਾਰਵਾਈ
ਮੁਕੰਮਿਲ ਨਾ ਹੋਣ ਕਰਕੇ ਵੀ ਜ਼ਖਮੀ ਨੂੰ ਸਪੈਸ਼ਲ ਹਸਪਤਾਲ ਵਿੱਚ ਭੇਜਣ
ਵਿੱਚ ਦਿੱਕਤ ਆ ਰਹੀ ਸੀ । ਫਿਰ ਦੋਬਾਰਾ ਰੂਪ ਸਿੱਧੂ ਜੀ ਨੇ ਸ. ਐਮ.
ਪੀ. ਸਿੰਘ ਜੀ ਦੀ ਮਦਦ ਲੈਕੇ ਕੰਪਣੀ ਦੇ ਮਾਲਿਕ ਕੋਲੋਂ ਜਰੂਰੀ ਕਾਗ਼ਜ਼ੀ
ਕਾਰਵਾਈ ਪੂਰੀ ਕਰਵਾਈ । ਸੱਭ ਕਾਗ਼ਜ਼ ਪੂਰੇ ਹੋਣ ਦੇ ਬਾਦ ਵੀ ਹੁਣ ਰਾਸ
ਅਲ ਖੇਮਾਂ ਹਸਪਤਾਲ ਵਿਖੇ ਆਈ .ਸੀ. ਯੂ ਵਿੱਚ ਖਾਲੀ ਬੈਡ ਨਹੀ ਮਿਲ
ਰਿਹਾ ਸੀ । ਫਿਰ
ਸੋਸਾਇਟੀ ਨੇ ਰਾਸ ਅਲ ਖੇਮਾਂ ਵਿਖੇ ਇੰਡੀਅਨ
ਅਸੋਸੀਏਸ਼ਨ ਦੇ ਅਹੁਦੇਦਾਰਾਂ ਸ਼੍ਰੀ ਗੋਪੂ ਕੁਮਾਰ ਅਤੇ ਸ਼੍ਰੀ ਗਰੋਵਰ ਜੀ
ਨੂੰ ਬੇਨਤੀ ਕੀਤੀ ਤਾਂ ਕਿਸੇ ਵੀ ਤਰਾਂ ਉਹਨਾਂ ਦੀ ਮਦਦ ਸਦਕਾ ਜਗਦੀਸ਼
ਰਾਮ ਨੂੰ ਰਾਸ ਅਲ ਖੇਮਾਂ ਦੇ ਅਲ ਸਾਕਰ ਹਸਪਤਾਲ ਵਿਖੇ ਬਦਲੀ ਕਰ
ਦਿੱਤਾ ਗਿਆ । ਡਾਕਟਰਾਂ ਨੇ
ਪਹਿਲਾਂ ਇਕ ਅਪ੍ਰੇਸ਼ਨ ਕਰਨ ਵਾਸਤੇ 22000
ਦਿਰਾਮ ਦਾ ਸਮਾਨ ਮੰਗਿਆ । ਕੁੱਝ ਸਮਾਜ ਭਲਾਈ ਸੰਸਥਾਵਾਂ ਅਤੇ ਦਾਨੀਆਂ
ਦੀ ਮਦਦ ਸਦਕਾ ਉਹ ਪੈਸੇ ਵੀ ਇਕੱਠੇ ਹੋ ਗਏ ਅਤੇ ਉਸਦਾ ਪਹਿਲਾ
ਅਪ੍ਰੇਸ਼ਨ ਵੀ ਹੋ ਗਿਆ । ਤਦ ਤੱਕ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਵੀ ਭਾਰਤ ਤੋਂ ਵਾਪਿਸ ਆ
ਗਏ, ਉਹ ਵੀ ਰਾਸ ਅਲ ਖੇਮਾਂ ਵਿਖੇ ਹੀ ਰਹਿੰਦੇ ਹੋਣ ਕਰਕੇ ਜਗਦੀਸ਼
ਕੁਮਾਰ ਦੀ ਦੇਖ ਰੇਖ ਹੋਰ ਵੀ ਵਧੀਆ ਹੋਣ ਲੱਗ ਪਈ । ਦੂਸਰੇ ਤੇ ਵੱਡੇ
ਅਪ੍ਰੇਸ਼ਨ ਵਾਸਤੇ ਡਾਕਟਰਾਂ
ਨੇ 31 ਹਜ਼ਾਰ ਦਿਰਾਮ ਦੇ ਸਮਾਨ ਦੀ ਮੰਗ
ਕੀਤੀ ਜੋ ਕਿ ਇਕ ਵੱਡੀ ਰਾਸ਼ੀ ਹੈ । ਰਕਮ ਦਾ ਤੁਰੰਤ ਕੋਈ
ਇੰਤਜ਼ਾਮ ਕਰਨ ਲਈ ਰਾਸ ਅਲ ਖੇਮਾਂ ਸ਼ਹਿਰ ਤੋਂ ਹੀ ਇਕ ਸਮਾਜ ਸੇਵੀ
ਸੰਸਥਾ ਦੇ ਸਕੱਤਰ ਸ਼੍ਰੀ ਪਰਸਾਦ ਜੀ ਵੀ ਜਗਦੀਸ਼ ਦੀ ਮਦਦ ਕਰਨ ਵਾਸਤੇ
ਨਾਲ ਜੁੱਟ ਗਏ। ਸ਼੍ਰੀ ਰੂਪ ਸਿੱਧੂ, ਸ਼੍ਰੀ ਬਖਸ਼ੀ ਰਾਮ ਅਤੇ ਸ਼੍ਰੀ
ਪਰਸਾਦ ਨੇ ਇਸ ਮਸਲੇ ਦਾ ਹੱਲ ਲੱਭਣ ਲਈ ਫਿਰ ਇੰਡੀਅਨ ਕੌਨਸੁਲੇਟ ਦੁਬਈ
ਨੂੰ ਬੇਨਤੀ ਕੀਤੀ । ਸਤਿਗੁਰਾਂ ਦੀ ਮਿਹਰ ਸਦਕਾ ਇੰਡੀਅਨ ਕੌਨਸੁਲੇਟ
ਨੇ ਸਾਰਾ ਲੋੜੀਂਦਾ ਸਮਾਨ ਹਸਪਤਾਲ ਨੂੰ ਖਰੀਦ ਕੇ ਦੇ ਦਿੱਤਾ । 2
ਅਪ੍ਰੈਲ ਸਵੇਰ 9.30 ਵਜੇ ਜਗਦੀਸ਼ ਰਾਮ ਦਾ ਮੁੱਖ ਸਰਜਰੀ ਅਪ੍ਰੇਸ਼ਨ
ਆਰੰਭ ਹੋ ਗਿਆ ਸੀ ਇਹ ਅਪ੍ਰੈਸ਼ਨ 18 ਘੰਟੇ ਚੱਲਿਆ । ਡਾਕਟਰਾਂ ਨੇ 18
ਘੰਟੇ ਅਖੰਡ ਕੰਮ ਕੀਤਾ ਅਤੇ 3 ਅਪ੍ਰੈਲ ਸਵੇਰੇ ਇਹ ਅਪ੍ਰੈਸ਼ਨ ਪੂਰਾ
ਹੋਇਆ ਹੈ । ਸ਼੍ਰੀ ਬਖਸ਼ੀ ਰਾਮ ਜੀ ਦਿਨ ਵਿੱਚ ਕਈ ਕਈ ਵਾਰ ਜਗਦੀਸ਼ ਦੀ
ਹਾਲਤ ਬਾਰੇ ਪਤਾ ਕਰਨ ਲਈ ਹਸਪਤਾਲ ਜਾਂਦੇ ਹਨ। ਸ਼੍ਰੀ ਰੂਪ ਸਿੱਧੂ ਬਾਰ
ਬਾਰ ਡਾਕਟਰਾਂ ਨਾਲ ਸਲਾਹ ਮਸ਼ਵਰੇ ਕਰਕੇ ਮਰੀਜ਼ ਸਬੰਧੀ ਜਾਣਕਾਰੀ ਲੈਂਦੇ
ਰਹਿੰਦੇ ਹਨ।
ਡਾਕਟਰਾਂ
ਮੁਤਾਬਿਕ ਇਹ ਅਪ੍ਰੇਸ਼ਨ ਤਾਂ ਉਹਨਾਂ ਦੀ ਆਸ ਮੁਤਾਬਿਕ ਠੀਕ ਹੋਇਆਂ ਹੈ
ਅਤੇ ਇਕ ਹੋਰ ਅਪ੍ਰੇਸ਼ਨ ਅਜੇ ਬਾਕੀ ਹੈ ਜੋ ਅਗਲੇ ਹਫਤੇ ਮਰੀਜ਼ ਦੀ ਹਾਲਤ
ਦੇ ਅਧਾਰ ਤੇ ਕੀਤਾ ਜਾ ਸਕਦਾ ਹੈ। ਜਗਦੀਸ਼ ਦਾ ਭਰਾ ਹੇਮਰਾਜ ਸ਼੍ਰੀ
ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲੇ ਤੋਂ
ਬਿਲਕੁੱਲ ਸੰਤੁਸ਼ਟ ਹੈ ।
ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਸੱਭਨੂੰ ਬੇਨਤੀ ਹੈ ਕਿ ਇਸ ਕੇਸ
ਵਿੱਚ ਜਗਦੀਸ਼ ਰਾਮ ਦੀ ਮਾਲੀ ਅਤੇ ਜਾਤੀ ਮਦਦ ਕਰਨ ਵਾਸਤੇ ਅੱਗੇ ਆਵੋ ।
ਮਦਦ ਦੇ ਨਾਲ ਨਾਲ ਹੀ ਸਾਰੇ ਰਲਕੇ ਸਤਿਗੁਰਾਂ ਅੱਗੇ ਅਰਦਾਸ ਵੀ ਕਰੀਏ
ਕਿ ਸਤਿਗੁਰੂ ਇਸ ਨੌਜਵਾਨ ਨੂੰ ਜਲਦੀ ਤੋਂ ਜਲਦੀ ਸਿਹਤਯਾਬ ਕਰਨ।
Roop Sidhu