ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਪਿੰਡ
ਬਸੀ ਦੌਲਤ ਖਾਂ ਜ਼ਿਲਾ ਹੁਸ਼ਿਆਰਪੁਰ ਦੀ ਇੱਕ ਗ਼ਰੀਬ ਲੜਕੀ ਦੇ ਵਿਆਹ ਲਈ
ਇੱਕੀ ਹਜ਼ਾਰ (21000)
ਰੁਪੈ ਭੇਟ ਕੀਤੇ ਗਏ ।
28-03-2012
( ਬਸੀ ਦੌਲਤ ਖਾਂ )
ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਪਿੰਡ
ਬਸੀ ਦੌਲਤ ਖਾਂ
ਜ਼ਿਲਾ
ਹੁਸ਼ਿਆਰਪੁਰ ਦੀ ਇਕ ਗ਼ਰੀਬ ਲੜਕੀ
ਮਨਜੀਤ ਕੌਰ ਪਿੰਕੀ ਸਪੁਤਰੀ
ਗੁਰਮੇਲ ਲਾਲ ਦੇ ਵਿਆਹ ਲਈ
ਇੱਕੀਂ ਹਜ਼ਾਰ (21000) ਰੁਪੈ
ਦਾਨ ਵਜੋਂ ਦਿੱਤੇ
।
ਇਹ ਉਪਰਾਲੇ
ਵਿੱਚੀ ਜੀ ਪੀ ਐਸ ਕੰਪਣੀ ਦੁਬਈ ਦੀ ਪੰਜਾਬੀ ਸੰਗਤ ਨੇ ਵੀ
ਯੋਗਦਾਨ ਪਾਇਆ ।
ਇਸ ਕੰਪਣੀ ਦੇ ਸੰਦੀਪ ਕੁਮਾਰ, ਮਨਜੀਤ ਲਾਲ, ਲਾਡਾ ਰਾਮ ਅਤੇ ਜਤਿੰਦਰ
ਕੁਮਾਰ ਨੇ ਹੀ ਇਹ ਕੇਸ ਸੋਸਾਇਟੀ ਕੋਲ ਲਿਆਂਦਾ ਅਤੇ ਉਹਨਾਂ ਦੀ ਕੋਸ਼ਿਸ਼
ਨਾਲ ਹੀ ਇਸ ਲੜਕੀ ਦੀ ਮਦਦ ਸੰਭਵ ਹੋਈ ਹੈ । ਸੋਸਾਇਟੀ ਦੇ
ਖਜ਼ਾਨਚੀ ਸ਼੍ਰੀ ਧਰਮਪਾਲ ਝਿੰਮ ਨੇ ਆਪਣੇ ਹੱਥੀ ਇਹ ਰਾਸ਼ੀ
ਲੜਕੀ ਨੂੰ ਸੌਪੀ ।
ਉਸ ਵੇਲੇ ਲੜਕੀ ਦੇ ਬਜ਼ੁਰਗ ਨਾਨਾ ਨਾਨੀ ਅਤੇ ਕਿਸ਼ੋਰੀ ਲਾਲ ਮੈਂਬਰ
ਪੰਚਾਇਤ ਅਤੇ ਹੋਰ ਕਈ ਪਤਵੰਤੇ ਸੱਜਣ ਵੀ ਹਾਜ਼ਰ ਸਨ । ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਵਲੋਂ ਸਮੂਹ ਸਮਾਜ ਨੂੰ ਬੇਨਤੀ ਹੈ ਕਿ ਗ਼ਰੀਬ ਬੱਚੀਆਂ ਦੀਆਂ ਸਮੂਹਿਕ
ਸ਼ਾਦੀਆਂ ਕਰਵਾਉਣ ਦੀ ਜਾਗਰੂਕਤਾ
ਲਿਆਂਦੀ ਜਾਵੇ ਜਿਸ ਨਾਲ ਵਿਆਹਾਂ ਦਾ
ਖਰਚ ਕਾਫੀ ਘਟ ਸਕਦਾ ਹੈ ਅਤੇ ਸਮਾਜ ਨੂੰ ਦਹੇਜ ਪ੍ਰਥਾ ਦੇ ਖਿਲਾਫ ਖੜੇ
ਹੋਣ ਦੀ ਪ੍ਰੇਰਨਾ ਵੀ ਮਿਲੇਗੀ । ਇਹ ਉਪਰਾਲਾ
ਸੋਸਾਇਟੀ ਵਲੋਂ ਅਨਾਥ ਲੜਕੀਆਂ ਦੀ ਸ਼ਾਦੀ ਵੇਲੇ ਕਰਨ ਦੀ ਕੋਸ਼ਿਸ ਕੀਤੀ
ਜਾਂਦੀ ਹੈ । ਹੋਰ ਦਾਨੀ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਇਸ
ਪਰਉਪਕਾਰ ਵਿੱਚ ਸ਼ਾਮਿਲ ਹੋਣ ਲਈ ਸੋਸਾਇਟੀ ਨਾਲ ਸੰਪਰਕ ਕਰਨ ।
Roop Sidhu