ਅਲ ਹਾਮਦ ਕੰਪਣੀ ਦੇ
ਸ਼ਾਰਜਾ ਕੈਂਪ
ਵਿਖੇ ਸਤਿਗੁਰੂ ਰਵਿਦਾਸ ਜੀ ਦਾ
635ਵਾਂ ਆਗਮਨ ਦਿਵਸ ਮਨਾਇਆ ਗਿਆ
10-03-2012
(ਸ਼ਾਰਜਾ) ਬੀਤੇ ਕੱਲ ਅਲ ਹਾਮਦ
ਕੰਪਣੀ ਦੇ ਸ਼ਾਰਜਾ ਕੈਂਪ
ਵਿਖੇ ਮਹਾਨ ਕ੍ਰਾਂਤੀਕਾਰੀ, ਜਗਤ ਦੇ ਬਾਲੀ ਧੰਨ ਧੰਨ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦਾ 635ਵਾਂ ਆਗਮਨ ਦਿਵਸ ਬਹੁਤ ਹੀ
ਸ਼ਰਧਾਪੂਰਵਕ ਮਨਾਇਆ ਗਿਆ ।ਸੁਖਮਨੀ
ਸਾਹਿਬ ਅਤੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਪਾਠ ਤੋਂ ਬਾਦ ਕਈ ਕੀਰਤਨੀਆਂ
ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਮਹਿਮਾਂ ਅਤੇ ਗੁਰਬਾਣੀ
ਸੰਦੇਸ਼ਾਂ ਨਾਲ ਨਿਹਾਲ ਕੀਤਾ ।ਇੰਡੀਆ
ਤੋਂ ਆਏ ਹੋਏ ਡੇਰਾ ਰਤਨਾਪੁਰੀ ਜੇਜੋਂ ਦੇ ਸਰਪ੍ਰਸਤ ਬੀਬੀ ਮੀਨਾ
ਦੇਵੀ ਜੀ ਅਤੇ ਗੱਦੀ ਨਸ਼ੀਨ ਬਾਬਾ ਅਮਨਦੀਪ ਜੀ ਨੇ ਵੀ ਇਸ ਸਮਾਗਮ
ਵਿੱਚ ਆਕੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਅਤੇ ਗੁਰਬਾਣੀ ਕੀਰਤਨ
ਨਾਲ ਨਿਹਾਲ ਕੀਤਾ । ਸ਼੍ਰੀ ਗੁਰੂ ਰਵਿਦਾਸ ਵੈਲਫੇਆਰ
ਸੋਸਾਇਟੀ ਯੂ.ਏ. ਈ ਦੇ
ਪਰਧਾਨ ਰੂਪ ਸਿੱਧੂ, ਕਮਲਰਾਜ ਸਿੰਘ ਗ੍ਰੰਥੀ ਅਤੇ ਤਿਲਕ ਰਾਜ ਨੇ ਵੀ ਹਾਜ਼ਰੀਆਂ
ਲਗਵਾਈਆਂ ।ਕੀਰਤਨ ਦੀ ਸੇਵਾ ਭਾਈ ਕਮਲਰਾਜ ਸਿੰਘ, ਬਾਬਾ ਸੁਰਜੀਤ
ਜੀ, ਧਰਮਪਾਲ, ਸਤਨਾਮ ਸੋਨਾ ਪੁਰ ਵਾਲੇ, ਜਸਵਿੰਦਰ ਜੱਸਲ, ਜਸਵੀਰ
ਸ਼ੀਰਾ ਅਤੇ ਕੇਵਲ ਚੰਦ ਨੇ ਕਮਾਈ ।ਮੰਚ ਸਕੱਤਰ
ਦੀ ਸੇਵਾ ਕਮਲਰਾਜ ਸਿੰਘ ਜੀ ਨੇ ਬਹਤ ਹੀ ਸੁਚੱਜੇ ਢੰਗ ਨਾਲ
ਨਿਭਾਈ । ਪਰਧਾਨ ਰੂਪ ਸਿੱਧੂ ਨੇ
ਸੰਗਤਾਂ ਨਾਲ ਵਿਚਾਰ ਸਾਂਝੇ
ਕਰਦੇ ਹੋਏ ਸੱਭ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਦਰਸਾਏ
ਹੋਏ ਮਾਰਗ ਤੇ ਚੱਲਣ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਊਣ ਲਈ
ਬੇਨਤੀ ਕੀਤੀ।ਉਹਨਾਂ ਨੇ ਬੀਬੀ ਮੀਨਾ ਦੇਵੀ, ਬਾਬਾ ਅਮਨਦੀਪ ਜੀ
ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ
ਸਮਾਗਮ ਦੇ ਪ੍ਰਬੰਧਕਾਂ ਨੂੰ ਸੋਸਾਇਟੀ ਵਲੋਂ ਸਿਰੋਪਿਆਂ ਨਾਲ
ਨਿਵਾਜਿਆ । ਚਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁਟ ਵਰਤਿਆ ।
|