ਗੋਬਿੰਦਪੁਰਾ ਫਗਵਾੜਾ
ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਮਨਾਇਆ ਗਿਆ
06-03-2012
(ਗੋਬਿੰਦਪੁਰਾ ਫਗਵਾੜਾ) ਬੀਤੇ ਦਿਨੀ ਪਿੰਡ ਗੋਬਿੰਦਪੁਰਾ ਫਗਵਾੜਾ
ਵਿਖੇ ਮਹਾਨ ਕ੍ਰਾਂਤੀਕਾਰੀ, ਜਗਤ ਦੇ ਬਾਲੀ ਧੰਨ ਧੰਨ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦਾ 635ਵਾਂ ਆਗਮਨ ਦਿਵਸ ਬਹੁਤ ਹੀ
ਸ਼ਰਧਾਪੂਰਵਕ ਮਨਾਇਆ ਗਿਆ । ਪਾਠ ਦੇ ਭੋਗ ਤੋਂ ਬਾਦ ਕਈ ਕੀਰਤਨੀਆਂ
ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰ ਮਹਿਮਾਂ ਅਤੇ ਗੁਰਬਾਣੀ
ਸੰਦੇਸ਼ਾਂ ਨਾਲ ਨਿਹਾਲ ਕੀਤਾ । ਸ਼੍ਰੀ ਗੁਰੂ ਰਵਿਦਾਸ ਵੈਲਫੇਆਰ
ਸੋਸਾਇਟੀ ਯੂ.ਏ. ਈ ਦੇ ਮੰਚ ਸਕੱਤਰ ਭਾਈ ਬਲਵਿੰਦਰ ਸਿੰਘ ਅਤੇ
ਖਜ਼ਾਨਚੀ ਭਾਈ ਧਰਮਪਾਲ ਝਿੰਮ ਜੀ ਵੀ ਖਾਸ ਕਰਕੇ ਇਸ ਸਮਾਗਮ
ਵਿੱਚ ਹਾਜ਼ਰੀ ਲਗਵਾਉਣ ਲਈ ਪਹੁੰਚੇ । ਸੋਸਾਇਟੀ ਮੈਂਬਰਾਂ
ਮੁਤਾਬਿਕ ਇਹ ਸਮਾਗਮ ਬਹੁਤ ਹੀ ਸਫਲ ਰਿਹਾ। ਗੁਰੂ ਦੇ ਲੰਗਰ
ਅਤੁੱਟ ਵਰਤੇ ।
|