02 ਮਾਰਚ
ਨੂੰ ਅਲ ਹਾਮਦ
ਕੰਪਣੀ ਅਤੇ ਡੀ.ਸ਼ੀ.ਸ਼ੀ ਕੰਪਣੀ ਦੇ ਜਬਲ ਅਲੀ ਦੁਬਈ ਕੈਂਪਾਂ ਵਿਖੇ ਸਤਿਗੁਰੂ
ਰਵਿਦਾਸ ਜੀ ਦੇ ਆਗਮਨ ਦਿਵਸ ਮਨਾਏ ਗਏ
03-03-2012
(ਦੁਬਈ ) ਬੀਤੇ ਕੱਲ
02 ਮਾਰਚ ਦਿਨ ਸ਼ੁੱਕਰਵਾਰ ਨੂੰ
ਅਲ ਹਾਮਦ ਕੰਪਣੀ ਦੇ ਜਬਲ ਅਲੀ ਦੁਬਈ ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਅਗਮਨ ਦਿਵਸ ਬਹੁਤ ਹੀ
ਸ਼ਰਧਾਪੂਰਵਕ ਮਨਾਏ ਗਏ ।
ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 40 ਸ਼ਬਦਾਂ ਦੇ ਜਾਪ ਹੋਏ।
ਸ਼. ਮਨਜੀਤ ਸਿੰਘ ਗਿੱਦਾ, ਰੂਪ ਲਾਲ, ਭਾਈ
ਕਮਲਰਾਜ ਸਿੰਘ, ਬਾਬਾ ਸੁਰਜੀਤ, ਜੀਵਨ ਕੁਮਾਰ ਕੈਰੀਲੋਨ ਵਾਲੇ,
ਜਸਵਿੰਦਰ ਜੱਸਲ ਅਤੇ ਧਰਮਪਾਲ ਜੀ ਨੇ ਕੀਰਤਨ ਕਰਕੇ ਸੰਗਤਾਂ ਨੂੰ
ਨਿਹਾਲ ਕੀਤਾ। ਬਹੁਤ ਸਾਰੇ ਕੀਰਤਨੀਆਂ ਨੇ
ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਮਹਿਮਾ ਗਾ ਕੇ ਨਿਹਾਲ ਕੀਤਾ
। ਇੰਡੀਆਂ ਤੋਂ ਆਏ ਹੋਏ ਸੰਤ
ਬੀਬੀ ਮੀਨਾ ਦੇਵੀ ਜੀ ਸਰਪ੍ਰਸਤ ਡੇਰਾ ਰਤਨਪੁਰੀ ਜੇਜੋਂ ਅਤੇ
ਗੱਦੀ ਨਸ਼ੀਨ ਬਾਬਾ ਅਮਨਦੀਪ ਜੀ ਨੇ ਵੀ ਇਸ ਸਮਾਗਮ ਵਿੱਚ ਆਕੇ
ਸੰਗਤਾਂ ਨੂੰ ਸਤਿਗੁਰੂ ਦੀ ਬਾਣੀ ਅਤੇ ਸਿਖਿਆਵਾਂ ਨਾਲ ਜੋੜਿਆ । ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ,
ਚੇਅਰਮੈਨ ਬਖਸ਼ੀ ਰਾਮ ਪਾਲ, ਗ੍ਰੰਥੀ ਸਿੰਘ ਭਾਈ ਕਮਲਰਾਜ ਜੀ ਅਤੇ
ਤਿਲਕਰਾਜ ਵੀ ਇਸ ਸਾਮਗਮ ਵਿੱਚ ਖਾਸ ਤੌਰ ਤੇ ਪਹੁੰਚੇ । ਸ਼੍ਰੀ
ਰੂਪ ਸਿੱਧੂ ਨੇ ਆਈਆਂ ਹੋਈਆਂ
ਸਮੂਹ ਸੰਗਤਾਂ ਨੂੰ ਜੀ ਆਇਆਂ
ਕਹਿੰਦਿਆਂ ਹੋਇਆਂ ਕੰਪਣੀ ਦੇ ਸੇਵਾਦਾਰਾਂ
ਦਾ ਇਸ ਸ਼ੁੱਭ ਸਮਾਗਮ ਦੀ ਸੇਵਾ
ਕਰਨ ਲਈ ਧੰਨਵਾਦ ਕੀਤਾ ਅਤੇ ਸੋਸਾਇਟੀ ਵਲੋਂ ਸਿਰੋਪੇ ਭੇਟ ਕੀਤੇ
ਗਏ ।
ਇਸ ਸਮਾਗਮ ਦੇ ਪ੍ਰਬੰਧ ਵਿੱਚ ਸ਼੍ਰੀ ਰਾਮ ਪਾਲ, ਕਰਨੈਲ ਸਿੰਘ,
ਚਰਨਜੀਤ ਅਤੇ ਜੀਵਨ ਕੁਮਾਰ ਹੁਣਾਂ ਦਾ ਖਾਸ ਯੋਗਦਾਨ ਰਿਹਾ
। ਚਾਹ
ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।
ਅਲ
ਹਾਮਦ ਕੰਪਣੀ ਦੇ ਰਿੰਮ ਰਿੰਮ ਦੁਬਈ
ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਬਹੁਤ
ਹੀ ਸ਼ਰਧਾਪੂਰਵਕ ਮਨਾਇਆ ਗਿਆ
। ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਹੋਏ।ਕਈ
ਕੀਰਤਨੀਆਂ ਨੇ ਸਤਿਗੁਰਾਂ ਦੀ ਮਹਿਮਾਂ ਅਤੇ ਗੁਰਬਾਣੀ ਗਾਇਨ ਕਰਕੇ
ਸੰਗਤਾਂ ਨੂੰ ਨਿਹਾਲ ਕੀਤਾ । ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ , ਕਮਲਰਾਜ
ਸਿੰਘ ਅਤੇ ਤਿਲਕ ਰਾਜ ਨੇ ਵੀ
ਸਮਾਗਮ ਵਿੱਚ ਹਾਜ਼ਰੀਆਂ ਲਗਵਾਈਆਂ । ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਵਲੋਂ ਕੰਪਣੀ ਦੇ ਸੇਵਾਦਾਰਾਂ ਨੂੰ ਇਸ
ਸ਼ੁੱਭ ਸਮਾਗਮ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਸੋਸਾਇਟੀ
ਵਲੋਂ ਸਿਰੋਪੇ ਭੇਟ ਕੀਤੇ ਗਏ ।
ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।
ਡੀ.ਸੀ.ਸੀ. ਕੰਪਣੀ ਦੇ
ਜਬਲ ਅਲੀ ਦੁਬਈ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ
03-03-2012 ( ਦੁਬਈ)
ਡੀ.ਸੀ.ਸੀ ਕੰਪਣੀ ਦੇ ਜਬਲ ਅਲੀ ਕੈਂਪ ਵਿਖੇ ਸਤਿਗੁਰੂ ਰਵਿਦਾਸ
ਜੀ ਮਹਾਰਾਜ ਦਾ ਆਗਮਨ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ।
ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਚਾਹ ਪਕੌੜਿਆਂ ਦੇ ਲੰਗਰ
ਲਗਾਏ ਗਏ। ਸੇਵਾਦਾਰਾਂ ਨੇ ਰੋਡ ਸਾਈਡ ਤੇ ਪੰਡਾਲ ਲਗਾ ਕੇ ਸੜਕ
ਤੇ ਆਣ ਜਾਣ ਵਾਲੇ ਵਾਹਨਾਂ ਨੂੰ ਵੀ ਰੋਕ ਰੋਕ ਕੇ ਚਾਹ ਪਕੌੜਿਆਂ
ਦਾ ਲੰਗਰ ਛਕਾਇਆ । ਸ਼੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਦੇ
ਪਰਧਾਨ ਸ਼੍ਰੀ ਰੂਪ ਸਿੱਧੂ, ਗ੍ਰੰਥੀ ਭਾਈ ਕਮਲਰਾਜ ਸਿੰਘ, ਤਿਲਕ
ਰਾਜ ਅਤੇ ਜਸਵਿੰਦਰ ਜੱਸੀ ਵੀ ਖਾਸ ਤੌਰ ਤੇ ਇਥੇ ਹਾਜ਼ਰੀ ਲਗਵਾਉਣ
ਲਈ ਪਹੁੰਚੇ । ਯਾਦ ਰਹੇ ਕਿ ਸੋਸਾਇਟੀ ਅਹੁਦੇਦਾਰਾਂ ਨੂੰ ਕਿਤਿਓ
ਪਤਾ ਲੱਗਾ ਸੀ ਕਿ ਇਸ ਕੰਪਣੀ ਵਿੱਚ ਵੀ ਸਤਿਗੁਰਾਂ ਦਾ ਆਗਮਨ
ਦਿਵਸ ਮਨਾਇਆ ਜਾ ਰਿਹਾ ਹੈ, ਇਹ ਸੁਣਕੇ ਸੋਸਾਇਟੀ ਮੈਂਬਰਾਂ ਨੂੰ
ਬਹੁਤ ਖੁਸ਼ੀ ਹੋਈ ਤੇ ਉਹ ਇਸ ਸਮਾਗਮ ਵਿੱਚ ਪਹੁੰਚੇ । ਸੋਸਾਇਟੀ
ਦੇ ਪਰਧਾਨ ਰੂਪ ਸਿੱਧੂ ਜੀ ਨੇ ਇਹ ਸਮਾਗਮ ਕਰਵਾਉਣ ਵਾਲੇ
ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਸੋਸਾਇਟੀ ਵਲੋਂ ਧੰਨਵਾਦ ਕੀਤਾ।
ਉਹਨਾਂ ਨੇ ਇਹਨਾਂ ਪ੍ਰਬੰਧਕਾਂ ਨੂੰ ਗੁਰੂ ਘਰ ਦੇ ਸਿਰੋਪੇ ਵੀ
ਦਿੱਤੇ। ਸੋਸਾਇਟੀ ਵਲੋਂ ਇਹਨਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ
ਜੀ ਦੇ 40 ਸ਼ਬਦਾਂ ਵਾਲੇ ਗੁਟਕਾ ਸਾਹਿਬ, ਸੋਸਾਇਟੀ ਵਲੋਂ ਤਿਆਰ
ਕੀਤਾ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਸਟੀਕ,
ਸਤਿਗੁਰੂ ਰਵਿਦਾਸ ਮਹਾਰਾਜ ਦੇ ਸਰੂਪ ਅਤੇ ਆਰਤੀ ਵਾਲੇ ਪੌਕਟ
ਸਾਈਜ਼ ਕਾਰਡ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ ਨਾਲ
ਸਬੰਧਿਤ 50 ਸਵਾਲ ਜੁਆਬਾਂ ਦੇ ਬਿਉਰੇ ਦੀਆਂ 50 ਕਾਪੀਆਂ ਭੇਟ
ਕੀਤੀਆਂ । ਸੋਸਾਇਟੀ ਵਲੋਂ ਪ੍ਰਬੰਧਿਕਾਂ ਨੂੰ ਸਤਿਗੁਰੂ ਰਵਿਦਾਸ
ਜੀ ਦੀਆਂ ਸਿਖਿਆਵਾ ਦੀ ਜਾਗਰੂਤੀ ਲਈ ਕੋਸ਼ੀਸ਼ਾਂ ਕਰਨ ਲਈ ਪ੍ਰੇਰਿਤ
ਕੀਤਾ ।
|