24
ਫਰਵਰੀ ਨੂੰ ਯੂ.ਏ.ਈ ਦੇ ਦੁਬਈ
ਸ਼ਾਰਜਾ, ਖੋਰਫਕਾਨ ਅਤੇ ਅਲ ਰਮਸ ਵਿਖੇ ਸਤਿਗੁਰੂ
ਰਵਿਦਾਸ ਜੀ ਦੇ ਆਗਮਨ ਦਿਵਸ ਮਨਾਏ ਗਏ
25-02-2012
(ਯੂ.ਏ.ਈ ) ਬੀਤੇ ਕੱਲ 24 ਫਰਵਰੀ ਦਿਨ ਸ਼ੁੱਕਰਵਾਰ ਨੂੰ ਯੂ.ਏ.ਈ
ਦੇ ਸ਼ਾਰਜਾ, ਰਿੰਮ ਰਿੰਮ ਦੁਬਈ, ਖੋਰਫਕਾਨ ਅਤੇ ਅਲ ਰਮਸ ਰਾਸ ਅਕ
ਖੇਮਾਂ ਵਿੱਚ ਸਤਿਗੁਰੂ ਰਵਿਦਾਸ ਜੀ ਦੇ ਅਗਮਨ ਦਿਵਸ ਬਹੁਤ ਹੀ
ਸ਼ਰਧਾਪੂਰਵਕ ਮਨਾਏ ਗਏ । 10 ਫਰਵਰੀ ਨੂੰ ਯੂ.ਏ.ਈ ਦੇ ਅਜਮਾਨ
ਸ਼ਹਿਰ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਮੁੱਖ
ਸਮਾਗਮ ਕਰਵਾਇਆ ਗਿਆ ਸੀ ਅਤੇ ਇਸੇ ਕਰਕੇ ਬਾਕੀ ਕੰਪਣੀਆਂ ਅਤੇ
ਸ਼ਰਧਾਲੂਆਂ ਨੇ ਆਪਣੇ ਆਪਣੇ ਥਾਵਾਂ ਤੇ ਇਹ ਪਰੋਗਰਾਮ ਬੀਤੇ ਕੱਲ
ਕਰਵਾਏ । ਸ੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਨੇ ਇਹਨਾਂ
ਸਾਰੇ ਸਮਾਗਮਾ ਵਿੱਚ ਹਾਜ਼ਰੀਆਂ ਲਗਵਾਈਆਂ । ਇਹਨਾਂ ਸਮਾਗਮਾ ਬਾਰੇ
ਵਿਸਥਾਰ ਵਿੱਚ ਅੱਗੇ ਪੜ੍ਹੋ ਜੀ ।
ਬਿਨ ਲਾਦਿਨ
ਕੰਪਣੀ ਦੇ ਸ਼ਾਰਜਾ ਕੈਂਪ ਵਿਖੇ ਆਗਮਨ
ਦਿਵਸ ਮਨਾਇਆ ਗਿਆ
ਹਰ ਸਾਲ ਦੀ ਤਰਾਂ ਇਸ
ਵਾਰ ਵੀ ਬਿਨ ਲਾਦਿਨ ਕੰਪਣੀ ਦੇ
ਸ਼ਾਰਜਾ ਕੈਂਪ ਵਿਖੇ ਸਤਿਗੁਰੂ
ਰਵਿਦਾਸ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾਪੂਰਵਕ ਮਨਾਇਆਂ
ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 40 ਸ਼ਬਦਾਂ ਦੇ ਜਾਪ ਹੋਏ।
ਬਹੁਤ ਸਾਰੇ ਕੀਰਤਨੀਆਂ ਨੇ
ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਮਹਿਮਾ ਗਾ ਕੇ ਨਿਹਾਲ ਕੀਤਾ
। ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਹੋਈਆਂ
ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ
ਕੰਪਣੀ ਦੇ ਸੇਵਾਦਾਰਾਂ ਨੂੰ ਇਸ ਸ਼ੁੱਭ ਸਮਾਗਮ ਦੀ ਸੇਵਾ
ਕਰਨ ਲਈ ਧੰਨਵਾਦ ਕੀਤਾ ਅਤੇ ਸੋਸਾਇਟੀ ਵਲੋਂ ਸਿਰੋਪੇ ਭੇਟ ਕੀਤੇ
ਗਏ ।
ਚਾਹ
ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।





ਅਲ ਹਾਮਦ
ਕੰਪਣੀ ਦੇ ਰਿੰਮ ਰਿੰਮ ਦੁਬਈ ਕੈਂਪ
ਵਿਖੇ ਆਗਮਨ ਦਿਵਸ ਮਨਾਇਆ ਗਿਆ
ਅਲ
ਹਾਮਦ ਕੰਪਣੀ ਦੇ ਰਿੰਮ ਰਿੰਮ ਦੁਬਈ
ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਬਹੁਤ
ਹੀ ਸ਼ਰਧਾਪੂਰਵਕ ਮਨਾਇਆ ਗਿਆ
। ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਹੋਏ।ਕਈ
ਕੀਰਤਨੀਆਂ ਨੇ ਸਤਿਗੁਰਾਂ ਦੀ ਮਹਿਮਾਂ ਅਤੇ ਗੁਰਬਾਣੀ ਗਾਇਨ ਕਰਕੇ
ਸੰਗਤਾਂ ਨੂੰ ਨਿਹਾਲ ਕੀਤਾ । ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ , ਕਮਲਰਾਜ
ਸਿੰਘ ਅਤੇ ਤਿਲਕ ਰਾਜ ਨੇ ਵੀ
ਸਮਾਗਮ ਵਿੱਚ ਹਾਜ਼ਰੀਆਂ ਲਗਵਾਈਆਂ । ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਵਲੋਂ ਕੰਪਣੀ ਦੇ ਸੇਵਾਦਾਰਾਂ ਨੂੰ ਇਸ
ਸ਼ੁੱਭ ਸਮਾਗਮ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਸੋਸਾਇਟੀ
ਵਲੋਂ ਸਿਰੋਪੇ ਭੇਟ ਕੀਤੇ ਗਏ ।
ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।







ਅਬਦੁਲਾ
ਅਲਾਈ ਕੰਪਣੀ ਦੇ ਖੋਰਫਕਾਨ
ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ
ਹਰ ਸਾਲ ਦੀ ਤਰਾਂ ਇਸ
ਵਾਰ ਵੀ ਅਬਦੁਲਾ ਅਲਾਈ ਕੰਪਣੀ ਦੇ
ਖੋਰਫਕਾਨ ਕੈਂਪ ਵਿਖੇ ਸਤਿਗੁਰੂ
ਰਵਿਦਾਸ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾਪੂਰਵਕ ਮਨਾਇਆਂ
ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ। ਕਈ
ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ
ਗੁਰੂ ਮਹਿਮਾ ਗਾ ਕੇ ਨਿਹਾਲ ਕੀਤਾ ।
ਇਸ ਸਮਾਗਮ ਦੀ ਸੇਵਾ ਸ਼੍ਰੀ ਬਲਬੀਰ ਰਾਮ ਮਾਹੀ ਜੀ ਦੇ ਉੱਦਮ ਅਤੇ
ਅਣਥੱਕ ਸੇਵਾ ਕਰਕੇ ਬਹੁਤ ਹੀ ਸੁਚੱਜੇ ਢੰਗ ਨਾਲ ਕਮਾਈ ਗਈ ।ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ,
ਕਮਲਰਾਜ ਸਿੰਘ ਅਤੇ ਤਿਲਕ ਰਾਜ
ਨੇ ਵੀ ਅਜਮਾਨ ਤੋਂ ਆਕੇ ਗੁਰੂ ਚਰਨਾਂ
ਵਿੱਚ ਹਾਜ਼ਰੀਆਂ ਲਗਵਾਈਆਂ। ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨੂੰ
ਇਸ ਸ਼ੁੱਭ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਗਤਾਂ ਨੂੰ
ਸਤਿਗੁਰਾਂ ਦੀ ਬਾਣੀ ਅਨੁਸਾਰ ਜੀਵਨ ਜੀਊਣ ਦੀ ਬੇਨਤੀ ਕੀਤੀ।
ਸੋਸਇਟੀ ਵਲੋਂ ਸ਼੍ਰੀ ਬਲਬੀਰ ਮਾਹੀ
ਅਤੇ ਉਹਨਾਂ ਦੇ ਸਾਰੇ ਹੀ ਸਹਿਯੋਗੀਆਂ
ਨੂੰ ਸਿਰੋਪੇ ਭੇਟ ਕੀਤੇ ਗਏ ।ਬਲਬੀਰ ਰਾਮ
ਮਾਹੀ ਅਤੇ ਸਾਥੀਆਂ ਨੇ ਵੈਲਫੇਅਰ ਸੋਸਾਇਟੀ ਦਾ ਧੰਨਵਾਦ
ਕੀਤਾ ਅਤੇ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਸਿਰੋਪੇ ਭੇਟ ਕੀਤੇ ।
ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।







ਅਲ
ਰਮਸ ਰਾਸ ਅਲ ਖੇਮਾਂ ਵਿਖੇ ਸੋਸਾਇਟੀ ਵਲੋਂ ਸੰਗਤਾਂ ਦਾ ਧੰਨਵਾਦ
ਕੀਤਾ ਗਿਆ
ਹਰ
ਸਾਲ ਦੀ ਤਰਾਂ ਇਸ ਵਾਰ ਵੀ ਅਲ ਰਮਸ
ਦੀਆਂ ਸੰਗਤਾਂ ਨੇ 17 ਫਰਵਰੀ ਨੂੰ ਸਤਿਗੁਰੂ ਰਵਿਦਾਸ ਜੀ
ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾਪੂਰਵਕ ਮਨਾਇਆਂ
ਸੀ ।ਉਸ ਦਿਨ ਬਹੁਤ ਸਾਰੇ ਥਾਵਾਂ ਤੇ ਆਗਮਨ
ਦਿਵਸ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਲਗਵਾਉਣ ਕਰਕੇ ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਅਤੇ ਚੇਅਰਮੈਨ
ਇਸ ਸਮਾਗਮ ਵਿਚ
ਹਾਜ਼ਰੀ ਨਹੀ ਲਗਵਾ ਸਕੇ ਸਨ । ਇਸੇ ਸਬੰਧ ਵਿੱਚ ਸੰਗਤਾਂ ਦਾ
ਸ਼ੁਕਰਾਨਾ ਕਰਨ ਹਿੱਤ 24 ਫਰਵਰੀ ਸ਼ਾਮ ਨੂੰ ਅਲ ਰਮਸ ਵਿਖੇ ਸੰਗਤਾਂ
ਅਤੇ ਸੋਸਾਇਟੀ ਦੀ ਬੈਠਕ ਹੋਈ । ਇਸ ਬੈਠਕ ਵਿਸ ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ
ਪਰਧਾਨ ਰੂਪ ਸਿੱਧੂ, ਗ੍ਰੰਥੀ ਕਮਲਰਾਜ ਸਿੰਘ ਅਤੇ ਪਰਚਾਰਕ ਤਿਲਕ
ਰਾਜ ਵੀ ਸੰਗਤਾਂ ਦਾ ਧੰਨਵਾਦ ਕਰਨ ਲਈ ਪਹੁੰਚੇ । ਦੋ ਘੰਟੇ ਤੋਂ
ਵੀ ਵੱਧ ਇਸ ਵਿਚਾਰ ਗੋਸ਼ਟੀ ਵਿੱਚ ਸਤਿਗੁਰੂ ਰਵਿਦਾਸ ਜੀ ਦੀਆਂ
ਸਿਖਿਆਵਾਂ ਅਨੁਸਾਰ ਜੀਵਨ ਜੀਣ ਤੇ ਜ਼ੋਰ ਦਿੱਤਾ ਗਿਆ । ਪਰਧਾਨ
ਰੂਪ ਸਿੱਧੂ ਨੇ ਸੰਗਤਾਂ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ
ਚੜ੍ਹ ਕੇ ਯੋਗਦਾਨ ਪਾਉਣ ਦੀ ਬੇਨਤੀ ਕੀਤੀ । ਸ਼੍ਰੀ
ਰੂਪ ਸਿੱਧੂ ਜੀ ਨੇ ਸ਼੍ਰੀ ਸੁਭਾਸ਼ ਕੁਮਾਰ ਅਤੇ
ਉਹਨਾਂ ਦੇ ਸਹਿਯੋਗੀਆਂ ਦਾ ਇਹ ਸਮਾਗਮ ਕਰਵਾਉਣ ਦੀ ਸੇਵਾ
ਕਰਨ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸੋਸਾਇਟੀ ਵਲੋਂ
ਸਿਰੋਪੇ ਭੇਟ ਕੀਤੇ ਗਏ ।
ਸਮਾਗਮ ਦੇ ਪ੍ਰਬੰਧਕਾਂ ਵਲੋਂ ਸੋਸਾਇਟੀ ਮੈਂਬਰਾਂ ਨੂੰ ਸਿਰੋਪੇ
ਭੇਟ ਕੀਤੇ ਗਏ । ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ
।



ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਉਪ੍ਰੋਕਤ ਸੱਭ
ਗੁਰੂ ਪਿਆਰਿਆਂ ਦਾ ਕੋਟਿ ਕੋਟਿ ਧੰਨਵਾਦ ਹੈ ਜਿਹਨਾਂ ਨੇ ਪਰਦੇਸਾਂ
ਵਿੱਚ ਬੈਠੇ ਵੀ ਆਪਣੇ ਸਤਿਗੁਰਾਂ ਦੇ ਆਗਮਨ ਦਿਵਸ ਮਨਾਉਣ ਦੇ ਸਫਲ
ਉਪਰਾਲੇ ਕੀਤੇ ਹਨ । ਯਾਦ ਰਹੇ ਕਿ ਇਹ ਸਭ ਗੁਰੂ ਪਿਆਰੇ 10 ਫਰਵਰੀ
ਨੂੰ ਦੂਰੋਂ ਦੂਰੋਂ ਚੱਲ ਕੇ ਅਜਮਾਨ ਗੁਰੂਘਰ ਵਿਖੇ ਆਗਮਨ
ਦਿਵਸ ਮਨਾਉਣ ਲਈ ਵੀ ਪਹੁੰਚੇ ਸਨ । ਇਹਨਾਂ ਸੱਭ ਗੁਰੂ ਪਿਆਰਿਆਂ
ਦੀ ਸੇਵਾ ਸਦਕਾ ਹੀ 10 ਫਰਵਰੀ ਨੂੰ ਅਜਮਾਨ ਗੁਰੂਘਰ ਵਿਖੇ ਹਜ਼ਾਰਾਂ
ਦੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੋਈਆਂ ਸਨ ਅਤੇ ਸਮਾਗਮ ਨੇ
ਅਸਮਾਨ ਦੀਆਂ ਬੁਲੰਦੀਆਂ ਛੋਹੀਆਂ ਸਨ । |