UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 


 

 

ਯੂ.ਏ.ਈ ਵਿੱਚ ਕਈ ਜਗ੍ਹਾ ਸਤਿਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਮਨਾਏ ਗਏ

   18-02-2012  (ਯੂ.ਏ.ਈ ) ਬੀਤੇ ਕੱਲ 17 ਫਰਵਰੀ ਦਿਨ ਸ਼ੁੱਕਰਵਾਰ ਨੂੰ ਯੂ.ਏ.ਈ ਦੇ ਕਈ ਸ਼ਹਿਰਾਂ ਵਿੱਚ ਸਤਿਗੁਰੂ ਰਵਿਦਾਸ ਜੀ ਦੇ ਅਗਮਨ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਏ ਗਏ । 10 ਫਰਵਰੀ ਨੂੰ ਯੂ.ਏ.ਈ ਦੇ ਅਜਮਾਨ ਸ਼ਹਿਰ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਮੁੱਖ ਸਮਾਗਮ ਕਰਵਾਇਆ ਗਿਆ ਸੀ ਅਤੇ ਇਸੇ ਕਰਕੇ ਬਾਕੀ ਕੰਪਣੀਆਂ ਅਤੇ ਸ਼ਰਧਾਲੂਆਂ ਨੇ ਆਪਣੇ ਆਪਣੇ ਥਾਵਾਂ ਤੇ ਇਹ ਪਰੋਗਰਾਮ ਬੀਤੇ ਕੱਲ ਕਰਵਾਏ । ਸ੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਨੇ ਇਹਨਾਂ ਸਾਰੇ ਸਮਾਗਮਾ ਵਿੱਚ ਹਾਜ਼ਰੀਆਂ ਲਗਵਾਈਆਂ । ਇਹਨਾਂ ਸਮਾਗਮਾ ਬਾਰੇ ਵਿਸਥਾਰ ਵਿੱਚ ਅੱਗੇ ਪੜ੍ਹੋ ਜੀ ।

ਅਲ ਹਾਮਦ ਕੰਪਣੀ ਦੇ ਅਜਮਾਨ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ

 ਹਰ ਸਾਲ ਦੀ ਤਰਾਂ ਇਸ ਵਾਰ ਵੀ ਅਲ ਹਾਮਦ ਕੰਪਣੀ ਦੇ ਅਜਮਾਨ ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ  ਬਹੁਤ ਹੀ ਸ਼ਰਧਾਪੂਰਵਕ ਮਨਾਇਆਂ ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 40 ਸ਼ਬਦਾਂ ਦੇ ਜਾਪ ਹੋਏ। ਬਹੁਤ ਸਾਰੇ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਮਹਿਮਾ ਗਾ ਕੇ ਨਿਹਾਲ ਕੀਤਾ। ਹਰ ਸਾਲ ਦੀ ਤਰਾਂ ਹੀ ਕੰਪਣੀ ਦੇ ਮਾਲਿਕ ਸ਼੍ਰੀ ਇਜ਼ਤ ਸੁਹਾਵਨੇ ਅਤੇ ਮੈਨੇਜਰ ਸ਼੍ਰੀ ਫਰਹਾਨ ਜੀ ਵੀ ਆਪਣੇ ਹੋਰ ਸਾਥੀਆਂ ਨਾਲ ਸੰਗਤਾਂ ਨੂੰ ਵਧਾਈਆਂ ਦੇਣ ਲਈ ਪੰਡਾਲ ਵਿੱਚ ਪਹੁੰਚੇ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਅਤੇ ਕੰਪਣੀ ਮਾਲਿਕਾਂ ਨੂੰ ਜੀ ਆਇਆਂ ਕਿਹਾ । ਕੰਪਣੀ ਮਾਲਿਕਾਂ ਵਲੋਂ ਇਸ ਪਰੋਗਰਾਮ ਵਾਸਤੇ ਵੀਹ ਹਜ਼ਾਰ ( 20000) ਦਿਰਾਮ ਸੇਵਾ ਪਾਈ ਗਈ । ਸ੍ਰੀ ਇੱਜ਼ਤ ਅਤੇ ਸ਼੍ਰੀ ਫਰਹਾਨ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ ।ਕੀਰਤਨੀ ਜਥਿਆਂ ਵਿੱਚ ਪ੍ਰਮੁੱਖ ਤੌਰ ਤੇ ਭਾਈ ਕਮਲਰਾਜ ਸਿੰਘ, ਭਾਈ ਰਿੰਕੂ, ਬਾਬਾ ਸੁਰਜੀਤ ਸਿੰਘ ਬਾਬਾ  ਪਰਮਜੀਤ, ਕੇਵਲ ਚੰਦ ਬਿਨ ਲਾਦਿਨ ਵਾਲੇ, ਸਵਰਨ ਸਿੰਘ, ਅਤੇ ਦਿੱਲੀ ਤੋਂ ਪਹੁੰਚੇ ਹੋਏ ਜਥੇ ਨੇ ਸੇਵਾ ਨਿਭਾਈ । ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।

ਕੇ ਐਚ ਕੇ ਕੰਪਣੀ ਦੇ ਅਜਮਾਨ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ

 ਹਰ ਸਾਲ ਦੀ ਤਰਾਂ ਇਸ ਵਾਰ ਵੀ ਕੇ ਐਚ ਕੇ ਸਕੈਫੋਲਡਿੰਗ ਕੰਪਣੀ ਦੇ ਅਜਮਾਨ ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ  ਬਹੁਤ ਹੀ ਸ਼ਰਧਾਪੂਰਵਕ ਮਨਾਇਆਂ ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਹੋਏ।  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ , ਕਮਲਰਾਜ ਸਿੰਘ, ਤਿਲਕ ਰਾਜ ਅਤੇ ਜਸਵਿੰਦਰ ਜੱਸੀ ਨੇ ਵੀ ਸਮਾਗਮ ਵਿੱਚ ਹਾਜ਼ਰੀਆਂ ਲਗਵਾਈਆਂ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ  ਵਲੋਂ ਕੰਪਣੀ ਦੇ ਸੇਵਾਦਾਰਾਂ ਨੂੰ ਇਸ ਸ਼ੁੱਭ ਸਮਾਗਮ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਸੋਸਾਇਟੀ ਵਲੋਂ ਸਿਰੋਪੇ ਭੇਟ ਕੀਤੇ ਗਏ । ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।

ਅਲ ਫਜ਼ਲ ਕੰਪਣੀ ਦੇ ਉਮ ਅਲ ਕੁਈਨ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ

 ਹਰ ਸਾਲ ਦੀ ਤਰਾਂ ਇਸ ਵਾਰ ਵੀ ਅਲ ਫਜ਼ਲ ਕੰਪਣੀ ਦੇ ਉਮ ਅਲ ਕੁਈਨ ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ  ਬਹੁਤ ਹੀ ਸ਼ਰਧਾਪੂਰਵਕ ਮਨਾਇਆਂ ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ। ਕਈ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਮਹਿਮਾ ਗਾ ਕੇ ਨਿਹਾਲ ਕੀਤਾ। ਕੀਰਤਨ ਦੀ ਸੇਵਾ ਉਮ ਅਲ ਕੁਈਨ ਗੁਰੂਘਰ ਦੇ ਗ੍ਰੰਥੀ ਸਿੰਘ,  ਭਾਈ ਕਮਲਰਾਜ ਸਿੰਘ, ਮਨਜੀਤ ਸਿੰਘ ਗਿੱਦਾ ਅਤੇ ਰੂਪ ਲਾਲ ਜੀ ਨੇ ਕਮਾਈ ।ਇਸ  ਸਮਾਗਮ ਦਾ ਸੰਪੂਰਣ ਇੰਤਜ਼ਾਮ ਅਤੇ ਸੇਵਾ ਕੰਪਣੀ ਦੇ ਮਾਲਿਕ ਸ. ਹਰਜੀਤ ਸਿੰਘ ਜੀ ਵਲੋਂ ਕੀਤਾ ਗਿਆ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ, ਕਮਲਰਾਜ ਸਿੰਘ, ਤਿਲਕ ਰਾਜ ਅਤੇ ਜਸਵਿੰਦਰ ਜੱਸੀ ਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਗਵਾਈਆਂ। ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨੂੰ ਇਸ ਸ਼ੁੱਭ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਗਤਾਂ ਨੂੰ ਸਤਿਗੁਰਾਂ ਦੀ ਬਾਣੀ ਅਨੁਸਾਰ ਜੀਵਨ ਜੀਊਣ ਦੀ ਬੇਨਤੀ ਕੀਤੀ। ਸੋਸਇਟੀ ਵਲੋਂ ਸ. ਹਰਜੀਤ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਸਿਰੋਪੇ ਭੇਟ ਕੀਤੇ ਗਏ । ਮੰਚ ਸਕੱਤਰ ਦੀ ਸੇਵਾ ਭਾਈ ਮਨਜੀਤ ਸਿਂਘ ਗਿੱਦਾ ਜੀ ਨੇ ਕਮਾਈ । ਸ. ਹਰਜੀਤ ਸਿੰਘ ਜੀ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ ਅਤੇ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਗੁਰੂਘਰ ਵਲੋਂ ਸਿਰੋਪੇ ਭੇਟ ਕੀਤੇ । ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।

 ਅਲੀ ਮੂਸਾ ਕੰਪਣੀ ਦੇ ਸੱਜਾ ਸ਼ਾਰਜਾ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ

 ਹਰ ਸਾਲ ਦੀ ਤਰਾਂ ਇਸ ਵਾਰ ਵੀ ਅਲੀ ਮੂਸਾ ਕੰਪਣੀ ਦੇ ਸੱਜਾ ਸ਼ਾਰਜਾ ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ  ਬਹੁਤ ਹੀ ਸ਼ਰਧਾਪੂਰਵਕ ਮਨਾਇਆਂ ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਹੋਏ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ , ਕਮਲਰਾਜ ਸਿੰਘ, ਤਿਲਕ ਰਾਜ  ਮੋਹਿਤ ਸਿੱਧੂ, ਤਰੁਣ ਸਿੱਧੂ ਅਤੇ ਜਸਵਿੰਦਰ ਜੱਸੀ ਨੇ ਵੀ ਸਮਾਗਮ ਵਿੱਚ ਹਾਜ਼ਰੀਆਂ ਲਗਵਾਈਆਂ । ਸ਼੍ਰੀ ਰੂਪ ਸਿੱਧੂ ਜੀ ਨੇ ਕੰਪਣੀ ਦੇ ਸੇਵਾਦਾਰਾਂ ਦਾ  ਇਹ ਸਮਾਗਮ ਕਰਵਾਉਣ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ  ਸੋਸਾਇਟੀ ਵਲੋਂ ਸਿਰੋਪੇ ਭੇਟ ਕੀਤੇ ਗਏ । ਸਮਾਗਮ ਦੇ ਪ੍ਰਬੰਧਕਾਂ ਵਲੋਂ ਸ਼੍ਰੀ ਰੂਪ ਸਿੱਧੂ ਅਤੇ ਬਾਕੀ ਸੋਸਾਇਟੀ ਮੈਂਬਰਾਂ ਨੂੰ ਸਿਰੋਪੇ ਭੇਟ ਕੀਤੇ ਗਏ । ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।

ਡਰੇਕ ਐਂਡ ਸਕੁੱਲ ਕੰਪਣੀ ਦੇ ਸੱਜਾ ਸ਼ਾਰਜਾ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ

 ਹਰ ਸਾਲ ਦੀ ਤਰਾਂ ਇਸ ਵਾਰ ਵੀ ਡਰੇਕ ਐਂਡ ਸਕੁੱਲ ਕੰਪਣੀ ਦੇ ਸੱਜਾ ਸ਼ਾਰਜਾ ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ  ਬਹੁਤ ਹੀ ਸ਼ਰਧਾਪੂਰਵਕ ਮਨਾਇਆਂ ਗਿਆ । ਸੱਭ ਤੋਂ ਪਹਿਲਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਜਾਪ ਕੀਤੇ ਗਏ ਅਤੇ ਫਿਰ ਕੰਪਣੀ ਵਰਕਰਾਂ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ , ਕਮਲਰਾਜ ਸਿੰਘ, ਤਿਲਕ ਰਾਜ  ਮੋਹਿਤ ਸਿੱਧੂ, ਤਰੁਣ ਸਿੱਧੂ ਅਤੇ ਜਸਵਿੰਦਰ ਜੱਸੀ ਨੇ ਵੀ ਸਮਾਗਮ ਵਿੱਚ ਹਾਜ਼ਰੀਆਂ ਲਗਵਾਈਆਂ । ਸ਼੍ਰੀ ਰੂਪ ਸਿੱਧੁ ਜੀ ਨੇ ਕੰਪਣੀ ਦੇ ਸੇਵਾਦਾਰਾਂ ਦਾ  ਇਹ ਸਮਾਗਮ ਕਰਵਾਉਣ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ  ਸੋਸਾਇਟੀ ਵਲੋਂ ਸਿਰੋਪੇ ਭੇਟ ਕੀਤੇ ਗਏ । ਸਮਾਗਮ ਦੇ ਪ੍ਰਬੰਧਕਾਂ ਨੇ ਸ਼੍ਰੀ ਰੂਪ ਸਿੱਧੂ ਅਤੇ ਉਹਨਾਂ ਦਾ ਸਾਥੀਆਂ ਨੂੰ ਸਤਿਗੁਰੂ ਰਵਿਦਾਸ ਜੀ ਦਾ ਇਕ ਬਹੁਤ ਹੀ ਸੁੰਦਰ ਸਰੂਪ ਭੇਟ ਕੀਤਾ । ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।

ਗੰਦੂਤ ਰੋਡ ਡਵਿਜ਼ਨ ਕੰਪਣੀ ਦੇ ਅਲ ਰੀਫ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ

 ਹਰ ਸਾਲ ਦੀ ਤਰਾਂ ਇਸ ਵਾਰ ਵੀ ਗੰਦੂਤ ਰੋਡ ਡਵਿਜ਼ਨ ਕੰਪਣੀ ਦੇ ਅਲ ਰੀਫ ਆਬੂ ਧਾਬੀ ਕੈਂਪ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ  ਬਹੁਤ ਹੀ ਸ਼ਰਧਾਪੂਰਵਕ ਮਨਾਇਆਂ ਗਿਆ ।ਸੱਭ ਤੋਂ ਪਹਿਲਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ  ਅਤੇ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ , ਕਮਲਰਾਜ ਸਿੰਘ, ਤਿਲਕ ਰਾਜ  ਮੋਹਿਤ ਸਿੱਧੂ, ਤਰੁਣ ਸਿੱਧੂ ਅਤੇ ਜਸਵਿੰਦਰ ਜੱਸੀ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ । ਸ਼੍ਰੀ ਰੂਪ ਸਿੱਧੁ ਜੀ ਨੇ ਕੰਪਣੀ ਦੇ ਸੇਵਾਦਾਰਾਂ ਦਾ  ਇਹ ਸਮਾਗਮ ਕਰਵਾਉਣ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ  ਸੋਸਾਇਟੀ ਵਲੋਂ ਸਿਰੋਪੇ ਭੇਟ ਕੀਤੇ ਗਏ । ਸਮਾਗਮ ਦੇ ਪ੍ਰਬੰਧਕਾਂ ਨੇ ਸ਼੍ਰੀ ਰੂਪ ਸਿੱਧੂ ਅਤੇ ਉਹਨਾਂ ਦਾ ਸਾਥੀਆਂ ਨੂੰ ਸਿਰੋਪੇ ਭੇਟ ਕੀਤੇ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਸਤਿਗੁਰੂ ਰਵਿਦਾਸ ਜੀ ਦਾ ਇਕ ਬਹੁਤ ਹੀ ਸੁੰਦਰ ਸਰੂਪ ਭੇਟ ਕੀਤਾ ।ਸ਼੍ਰੀ ਰੂਪ ਸਿੱਧੂ ਨੇ ਕਿਹਾ ਕਿ ਇਹ ਸਤਿਗੁਰਾਂ ਦੀ ਰਜ਼ਾ ਹੀ ਹੈ ਕਿ ਇਹ ਸਰੂਪ ਅੱਜ ਹੀ ਡਰੇਕ ਐਂਡ ਸਕੁੱਲ ਕੰਪਣੀ ਦੇ ਸੇਵਾਦਰਾਂ ਵਲੋਂ ਸੋਸਾਇਟੀ ਨੂੰ ਭੇਟ ਕੀਤਾ ਗਿਆ ਸੀ ਅਤੇ ਸਤਿਗੁਰਾਂ ਨੇ ਖਾਸ ਕਰਕੇ ਇਹ ਸਬੱਬ ਬਣਾਇਆ ਹੈ  ਦੂਰ ਦੁਰਾਡੇ ਮਾਰੂਥਲਾਂ ਵਿੱਚ ਬੈਠੀਆਂ ਸੰਗਤਾਂ ਤੱਕ ਇਹ ਸਰੂਪ ਪਹੁੰਚਿਆ ਹੈ ਤਾਂਕਿ ਸੰਗਤਾਂ ਹਰ ਰੋਜ਼ ਸਤਿਗੁਰਾਂ ਦੇ ਦਰਸ਼ਣ ਕਰ ਸਕਿਆ ਕਰਨ ।ਇਸ ਸਮਾਗਮ ਦੇ ਪ੍ਰਬੰਧ ਵਿੱਚ ਸਰਵ ਸ਼੍ਰੀ ਚਰਨ ਦਾਸ, ਹੰਸ ਰਾਜ, ਕੁਲਵਿੰਦਰ ਸਿੰਘ ਬੱਧਣ, ਹਰਦਿਆਲ, ਰਾਮ ਪ੍ਰਕਾਸ਼, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ, ਸੰਤੋਖ ਕੁਮਾਰ, ਤਰਜਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਜੀ ਨੇ ਖਾਸ ਯੋਗਦਾਨ ਪਾਇਆ ।ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਉਪ੍ਰੋਕਤ ਸੱਭ ਗੁਰੂ ਪਿਆਰਿਆਂ ਦਾ ਕੋਟਿ ਕੋਟਿ ਧੰਨਵਾਦ ਹੈ ਜਿਹਨਾਂ ਨੇ ਪਰਦੇਸਾਂ ਵਿੱਚ ਬੈਠੇ ਵੀ ਆਪਣੇ ਸਤਿਗੁਰਾਂ ਦੇ ਆਗਮਨ ਦਿਵਸ ਮਨਾਉਣ ਦੇ ਸਫਲ ਉਪਰਾਲੇ ਕੀਤੇ ਹਨ । ਯਾਦ ਰਹੇ ਕਿ ਇਹ ਸਭ ਗੁਰੂ ਪਿਆਰੇ 10 ਫਰਵਰੀ ਨੂੰ  ਦੂਰੋਂ ਦੂਰੋਂ ਚੱਲ ਕੇ ਅਜਮਾਨ ਗੁਰੂਘਰ ਵਿਖੇ ਆਗਮਨ ਦਿਵਸ ਮਨਾਉਣ ਲਈ ਵੀ ਪਹੁੰਚੇ ਸਨ । ਇਹਨਾਂ ਸੱਭ ਗੁਰੂ ਪਿਆਰਿਆਂ ਦੀ ਸੇਵਾ ਸਦਕਾ ਹੀ 10 ਫਰਵਰੀ ਨੂੰ ਅਜਮਾਨ ਗੁਰੂਘਰ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੋਈਆਂ ਸਨ ਅਤੇ ਸਮਾਗਮ ਨੇ ਅਸਮਾਨ ਦੀਆਂ ਬੁਲੰਦੀਆਂ ਛੋਹੀਆਂ ਸਨ ।