UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 


 

 

ਸ਼੍ਰੀ ਭਾਗ ਰਾਮ ਗੋਰਾ ਜੀ ਨੇ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਾਨ ਕੀਤੀਆਂ

   14-02-2012  (ਜਲੰਧਰ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਚਾਰਕ ਸ਼੍ਰੀ ਭਾਗ ਰਾਮ ਗੋਰਾ ਜੀ ਨੇ ਆਪਣੀ  ਭਾਰਤ ਫੇਰੀ ਸਮੇਂ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਤੇ ਮੁਹੱਲਾ ਰਾਮ ਨਗਰ ਜਲੰਧਰ ਦੀਆਂ ਚਾਰ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਾਨ ਕੀਤੀਆਂ । ਇਸ ਵਾਰ ਦੇ ਆਗਮਨ ਦਿਵਸ ਤੇ ਗੁਰੂਘਰ ਵਿਖੇ ਪੂਰੇ ਲੰਗਰ ਦੀ ਸੇਵਾ ਵੀ ਸ਼੍ਰੀ ਭਾਗ ਰਾਮ ਗੋਰਾ ਜੀ ਵਲੋਂ ਹੀ ਕਮਾਈ ਗਈ ।ਰਾਮ ਨਗਰ ਮੁਹੱਲੇ ਦੀ  ਲੜਕੀ ਲਾਡੀ ਸਪੁੱਤਰੀ ਲਸ਼ਕਰੀ ਰਾਮ, ਗੀਤਾ ਸਪੁੱਤਰੀ ਚੰਦਰਪਾਲ,  ਰੇਖਾ ਪਤਨੀ ਤਰਸੇਮ ਲਾਲ ਅਤੇ ਮਨਜੀਤ ਪਤਨੀ ਬੀਰੂ ਰਾਮ  ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ । ਇਸ ਸ਼ੁੱਭ ਮੌਕੇ ਤੇ ਸ਼੍ਰੀ ਗੋਰਾ ਜੀ ਦੇ ਨਾਲ ਸ਼੍ਰੀ ਗਿਆਨ ਚੰਦ ਸੋਢੀ ਜੀ ਕੌਂਸਲਰ ਅਤੇ ਸ਼੍ਰੀ ਹੁਸਨ ਲਾਲ ਬੱਧਣ ਪਰਧਾਨ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੁਹੱਲਾ ਰਾਮ ਨਗਰ  ਵੀ ਹਾਜ਼ਰ ਸਨ । ਨੌਜਵਾਨ ਸਭਾ ਵਲੋਂ ਗੋਰਾ ਜੀ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਗਿਆ । ਇਸ ਸਮਾਗਮ ਤੋਂ ਬਾਦ ਗੋਰਾ ਜੀ ਨੇ ਅਜਮਾਨ ਯੂ.ਏ.ਈ ਵਿਖੇ ਪਹੁੰਚ ਕੇ 10 ਫਰਵਰੀ ਨੂੰ ਸਤਿਗੁਰਾਂ ਦੇ ਆਗਮਨ ਦਿਵਸ ਸਮਾਗਮ ਵਿੱਚ ਹਾਜ਼ਰੀ ਲਗਵਾਈ ਅਤੇ ਲੰਗਰਾਂ ਵਾਸਤੇ ਸੇਵਾ ਪਾਈ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਗੋਰਾ ਜੀ ਦੀ ਇਸ ਸਮਾਜ ਭਲਾਈ ਸੇਵਾ ਲਈ ਬਹੁਤ ਬਹੁਤ ਧੰਨਵਾਦੀ ਹੈ ।