ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਨੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ 10
ਫਰਵਰੀ ਨੂੰ ਅਜਮਾਨ ਵਿਖੇ ਧੂਮ ਧਾਮ ਨਾਲ ਮਨਾਇਆ
10-02-2012
(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਵਲੋਂ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਦਾ 635ਵਾਂ ਆਗਮਨ ਦਿਵਸ
10 ਫਰਵਰੀ ਦਿਨ ਸ਼ੁੱਕਰਵਾਰ ਨੂੰ
ਬੜੀ ਧੂਮ ਧਾਮ ਨਾਲ ਮਨਾਇਆ ਗਿਆ ।
ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਸ਼੍ਰੀ ਸੁਖਮਨੀ
ਸਾਹਿਬ ਜੀ ਦੇ ਪਾਠ ਅਤੇ ਭੋਗ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ
ਸਜਾਇਆ ਗਿਆ । ਯੂ, ਏ. ਈ ਦੀਆਂ ਸਾਰੀਆਂ ਹੀ ਸਟੇਟਾਂ ਤੋੰ
ਸੰਗਤਾਂ ਨੇ ਆਕੇ ਇਸ ਸਮਾਗਮ ਵਿੱਚ ਹਿੱਸਾ ਲਿਆ । ਆਬੂ ਧਾਬੀ,
ਦੁਬਈ, ਜਬਲ ਅਲੀ, ਅਵੀਰ, ਸਿਲਾ, ਬਿਦਾ ਜ਼ੈਦ, ਰਾਸ ਅਲ ਖੇਮਾਂ,
ਕਲਬਾ, ਫੁਜੀਰਾਹ,ਸ਼ਾਰਜਾ ਖੋਰਫਕਾਨ, ਅਲ ਦੈਦ, ਉਮ ਅਲ ਕੁਈਨ, ਅਲ
ਰਮਸ, ਅਲ ਰੀਫ ਆਬੂ ਧਾਬੀ ਅਤੇ ਅਜਮਾਨ ਆਦਿ ਸ਼ਹਿਰਾਂ ਤੋਂ ਬੱਸਾਂ
ਭਰਕੇ ਸ਼ਰਧਾਲੂ ਪੰਡਾਲ ਵਿੱਚ ਪਹੁੰਚੇ । ਇੰਡੀਅਨ
ਦੂਤਾਵਾਸ ਦੁਬਈ
ਤੋਂ ਲੇਬਰ ਕੌਂਸਲਰ ਸਰਦਾਰ
ਐਮ. ਪੀ ਸਿੰਘ ਜੀ ਖਾਸ ਅਤਿੱਥੀ ਵਜੋਂ
ਪਹੁੰਚੇ ਸਨ । ਸਰਦਾਰ ਐਮ. ਪੀ. ਸਿੰਘ ਜੀ ਨੇ ਆਪਣੇ ਸੰਬੋਧਨ
ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜੀਵਨੀ, ਇਨਕਲਾਬੀ ਸੋਚ
ਅਤੇ ਸਿਖਿਆਵਾਂ ਬਾਰੇ ਚਾਨਣਾ ਪਾਉਂਦੇ
ਹੋਏ ਸਮੂਹ ਸੰਗਤਾਂ ਨੂੰ
ਸਤਿਗੁਰਾਂ
ਦੀ ਸਿਖਿਆਵਾਂ ਮੁਤਾਬਿਕ ਜੀਵਨ ਜੀਊਣ ਲਈ
ਪ੍ਰੇਰਿਤ ਕੀਤਾ ।ਕੀਰਤਨ ਦੌਰਾਨ ਭਾਈ ਤਰਲੋਕ ਸਿੰਘ ਜੀ ਪਉਂਟਾ ਸਾਹਿਬ
ਵਾਲੇ, ਬਾਬਾ ਸੁਰਜੀਤ ਸਿੰਘ ਜੀ, ਭਾਈ ਕਮਲ ਰਾਜ ਸਿੰਘ, ਮਨਜੀਤ
ਸਿੰਘ ਗਿੱਦਾ, ਰੂਪ ਲਾਲ ਉਮ ਅਲ ਕੁਈਨ,
ਭਾਈ ਪਰਮਜੀਤ , ਭਾਈ ਰਿੰਕੂ,
ਕੇਵਲ ਚੰਦ ਬਿਨਲਾਦਿਨ ਵਾਲੇ, ਸੁਖਦੇਵ ਕੁਮਾਰ, ਜਸਵੀਰ ਸ਼ੀਰਾ,
ਨਿਰਮਲ ਚੰਦ, ਹੰਸ ਰਾਜ ਤੇ ਸਾਥੀ ਸੋਨਾ ਪੁਰ, ਬੂਟਾ ਸਿੰਘ ਜੀ
ਆਬੂ ਧਾਬੀ, ਜੀਵਨ ਕੁਮਾਰ ਤੇ ਸਾਥੀ ਦੁਬਈ, ਮਲਕੀਤ ਸਿੰਘ ਰੁੜਕੀ,
ਬਾਬਾ ਸ਼੍ਰੀ ਗੁਰਨਾਮ ਸਿੰਘ, ਜਗਤ ਰਾਮ, ਸੁਭਾਸ਼ ਕੁਮਾਰ, ਬਿਨੋਦ ਕੁਮਾਰ
ਨੇ ਕੀਰਤਨ ਦੀ
ਸੇਵਾ ਨਿਭਾਈ । ਛੋਟੇ ਬੱਚਿਆਂ, ਚੇਤਨਾ ਸਿੱਧੂ,
ਮੋਹਿਤ ਸਿੱਧੂ ਅਤੇ ਤਰੁਨ ਸਿੱਧੂ ਨੇ ਵੀ ਗੁਰਬਾਣੀ ਦੇ ਦੋ ਸ਼ਬਦ
ਗਾਇਨ ਕਰਕੇ ਹਾਜ਼ਰੀ ਲਗਵਾਈ ।ਅਲ ਫੁਤੇਮ ਕੈਰੀਲੋਨ ਦੁਬਈ ਤੋਂ
ਸੋਸਾਇਟੀ ਮੈਂਬਰ ਤਿਲਕ ਰਾਜ ਅਤੇ ਪਰਧਾਨ ਹਰਬੰਸ ਰਾਣਾ ਜੀ ਨੇ
ਸਾਰੇ ਪਰੋਗਰਾਮ ਦੌਰਾਨ ਸੇਵਾ ਨਿਭਾਈ । ਸੋਸਾਇਟੀ ਦੇ ਪਰਧਾਨ ਸ਼੍ਰੀ
ਰੂਪ ਸਿੱਧੂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਐਮ.
ਪੀ. ਸਿੰਘ, ਬਾਬਾ ਭੂਰੀ ਵਾਲੇ, ਸੁਰਿੰਦਰ ਸਿੰਘ ਭਾਊ, ਹਰਜੀਤ
ਸਿੰਘ, ਗੁਰਵਿੰਦਰ ਸਿੰਘ ਭੋਲਾ, ਬੀਬੀ ਕੋਮਲ, ਅਸ਼ੋਕ ਕੁਮਾਰ ਜਿਊਲਰ
ਅਤੇ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਹਿਯੋਗ ਲਈ
ਧੰਨਵਾਦ ਕੀਤਾ । ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਨੇ
ਇਸ ਵਾਰ ਵੀ ਰਾਸ ਖੇਮਾਂ ਤੋਂ ਸੰਗਤਾਂ ਦੇ ਆਉਣ ਵਾਸਤੇ
ਬੱਸਾਂ ਦੀ ਸੇਵਾ ਕੀਤੀ ਅਤੇ ਹਰ ਸਾਲ ਦੀ ਤਰਾਂ
ਹੀ ਇਸ ਸਮਾਗਮ
ਲਈ ਮਾਲੀ ਮਦਦ ਵੀ ਕੀਤੀ। ਸਿਰੋਪੇ ਭੇਟ ਕਰਨ ਦੀ ਸੇਵਾਂ ਭਾਈ ਬਖਸ਼ੀ
ਰਾਮ ਜੀ ਚੇਅਰਮੈਨ, ਗੁਰਮੇਲ ਸਿੰਘ ਮਹੇ, ਅਤੇ ਬਾਬਾ ਪਰਮਜੀਤ ਨੇ
ਨਿਭਾਈ । ਲੰਗਰ ਤਿਆਰੀ ਅਤੇ ਲੰਗਰ ਵਰਤਾਉਣ ਦੀ ਸੇਵਾ ਭਾਈ ਅਜੇ
ਕੁਮਾਰ ਜੀ ਦੇ ਕੰਟਰੋਲ ਹੇਠ ਹਰ ਸਾਲ ਦੀ ਤਰਾਂ ਸੁਚੱਜੇ ਢੰਗ ਨਾਲ
ਨਿਭਾਈ ਗਈ । ਗੁਰੂਘਰ ਦੀ ਸਫਾਈ, ਸਾਂਭ ਸੰਭਾਲ ਅਤੇ ਹੋਰ ਸਾਰੇ
ਫੁਟਕਲ ਕੰਮਾਂ ਦੀ ਸੇਵਾ ਭਾਈ ਸਰੂਪ ਸਿੰਘ ਜੀ ਨੇ ਆਪਣੀ ਦੇਖ ਰੇਖ
ਹੇਠ ਬਹੁਤ ਹੀ ਉਤਮ ਤਰੀਕੇ ਨਾਲ ਕਰਵਾਈ । ਬਿਜਲੀ ਦੇ ਪ੍ਰਬੰਧ ਦੀ
ਦੇਖ ਰੇਖ ਭਾਈ ਮਦਨ ਲਾਲ ਨੇ ਕੀਤੀ। ਸਕਿਉਰਟੀ ਦਾ ਇੰਤਜ਼ਾਮ ਕਮੇਟੀ
ਦੇ ਅਹੁਦੇਦਾਰ ਸ਼੍ਰੀ ਭੁਪਿੰਦਰ ਸਿੰਘ ਦੀ ਦੇਖ ਰੇਖ ਵਿੱਚ
ਇਸ ਵਾਰ
ਬਹੁਤ ਸਫਲ ਰਿਹਾ । ਸਮੂਹ ਸੋਸਾਇਟੀ ਮੈਂਬਰਾਂ ਨੇ ਬਹੁਤ ਹੀ ਸ਼ਰਧਾ
ਪੂਰਵਕ ਸੇਵਾ ਨਿਭਾਈ ਜਿਹਨਾਂ ਵਿੱਚ
ਸ਼੍ਰੀ ਲੇਖ ਰਾਜ ਮਹੇ, ਗੁਰਮੇਲ ਸਿੰਘ ਭਰਾਜੀ ਬਿੱਕਰ
ਸਿੰਘ, ਰਾਮ ਲੁਭਾਇਆ, ਰੂਪ ਲਾਲ ਠੇਕੇਦਾਰ, ਸੋਮੀ ਜੀ, ਰਵੀ ਪਾਲ
ਕੰਕਰੀਟ ਟੈਕਨੋਲੋਜ਼ੀ, ਸੁਭਾਸ਼ ਅਲ ਰਮਸ, ਸ਼੍ਰੀ ਜੋਸੀ ਜੀ ਬੰਬੇ
ਲਾਈਟ ਹਾਊਸ, ਬਾਬਾ ਮੋਹਣ ਸਿੰਘ ਦੇ ਨਾਮ ਖਾਸ਼ ਜ਼ਿਕਰ ਯੋਗ ਹਨ। ਹਰ
ਸਾਲ ਦੀ ਤਰਾਂ ਸਾਰੀ ਪਾਣੀ ਦੀ ਸੇਵਾ ਭਾਈ
ਇਕਬਾਲ ਸਿੰਘ ਜੀ
ਵਲੋਂ ਕੀਤੀ ਗਈ । ਪਰਧਾਨ ਰੂਪ ਸਿੱਧੂ ਜੀ ਨੇ ਕਿਹਾ ਕਿ ਇਸ ਸਾਲ
ਦਾ ਸਮਾਗਮ ਪਿਛਲੇ ਸਾਲ
ਦੇ ਸਮਾਗਮ ਨਾਲੋਂ ਵੱਧ ਸਫਲ ਰਿਹਾ ਹੈ ।
ਕਰੀਬ ਅੱਠ ਹਜ਼ਾਰ ਸੰਗਤਾਂ ਨੇ ਆਕੇ ਹਾਜ਼ਰੀ ਲਗਵਾਈ ਹੈ ।ਮੰਚ ਸਕੱਤਰ ਦੀ ਸੇਵਾ
ਸੋਸਾਇਟੀ ਦੇ ਸਕੱਤਰ ਭਾਈ ਬਲਵਿੰਦਰ ਸਿੰਘ ਜੀ ਨੇ ਬਹੁਤ ਹੀ ਨਿਰਮਤਾ
ਅਤੇ ਸੁਚੱਜੇ ਢੰਗ ਨਾਲ ਨਿਭਾਈ ।ਸ਼੍ਰੀ
ਲੇਖ ਰਾਜ ਮਹੇ ਜੀ ਨੇ ਖਜ਼ਾਨਚੀ ਦੀ ਸੇਵਾ ਨਿਭਾਈ । ਸ਼੍ਰੀ
ਸਿੱਧੂ ਵਲੋਂ ਇਸ ਸਮਾਗਮ ਨੂੰ ਬੁਲੰਦੀਆਂ ਤੱਕ ਲਿਜਾਣ ਲਈ
ਸਾਰੇ ਹੀ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਦਾ ਬਹੁਤ ਬਹੁਤ
ਧੰਨਵਾਦ ਹੈ ਅਤੇ ਸਾਰੇ ਹੀ ਮੈਂਬਰਾਂ ਅਤੇ ਸਾਧ ਸੰਗਤ ਨੂੰ ਇਸ
ਸਮਾਗਮ ਦੀਆਂ ਲੱਖ ਲੱਖ ਵਧਾਈਆਂ । ਜੈ ਗੁਰੂਦੇਵ, ਧੰਨ ਗੁਰੂਦੇਵ












































 |