ਸ਼੍ਰੀ ਰੂਪ ਸਿੱਧੂ ਜੀ ਦੇ ਗ੍ਰਿਹ ਵਿਖੇ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
635ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ
ਕੀਰਤਨ ਦਰਬਾਰ ਹੋਇਆ।
08-02-2012
( ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
635ਵੇਂ ਆਗਮਨ ਦਿਵਸ ਨੂੰ ਸਮ੍ਰਪਿਤ
ਕੀਰਤਨ ਦਰਬਾਰ
07 ਫਰਵਰੀ ਸ਼ਾਮ ਨੂੰ ਸ਼੍ਰੀ
ਰੂਪ ਸਿੱਧੂ ਜੀ ਦੇ
ਗ੍ਰਿਹ, ਅਜਮਾਨ ਵਿਖੇ ਸਜਾਇਆ ਗਿਆ । ਬਹੁਤ ਸਾਰੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ,
ਬਾਬਾ ਸੁਰਜੀਤ ਸਿੰਘ,
ਭਾਈ ਮਨਜੀਤ ਸਿੰਘ ਅਤੇ ਭਾਈ ਰੂਪ ਲਾਲ ਜੀ, ਭਾਈ ਰਿੰਕੂ, ਭਾਈ
ਅਸ਼ੋਕ ਕੁਮਾਰ ਜੀ, ਭਾਈ
ਪਰਮਜੀਤ ਜੀ
ਅਤੇ ਭਾਈ ਜਗਤ ਰਾਮ ਜੀ ਨੇ ਕੀਰਤਨ ਦੀ ਸੇਵਾ ਨਿਭਾਈ ।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।
ਸ਼੍ਰੀ ਰੂਪ ਸਿੱਧੂ ਵਲੋਂ ਸੱਭ
ਕੀਰਤਨੀਆਂ ਅਤੇ ਕਥਾਵਾਚਕਾਂ, ਨੰਨੀ ਬੱਚੀਆਂ ਮੰਨਤ ਪਾਲ, ਕਿਸਮਤ
ਮਹੇ ਤੇ ਜੋਤੀ ਬੰਗੜ ਨੂੰ ਸਿਰੋਪੇ ਦਿੱਤੇ ਗਏ । ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ
ਵਲੋਂ ਇਸ ਕੀਰਤਨ
ਦਰਬਾਰ
ਦਾ ਪ੍ਰਬੰਧ ਕਰਨ ਤੇ
ਸ਼੍ਰੀ ਰੂਪ ਸਿੱਧੂ , ਚੇਤਨਾ
ਸਿੱਧੂ, ਮੋਹਿਤ ਸਿੱਧੂ ਅਤੇ ਤਰੁਣ ਸਿੱਧੂ ਨੂੰ ਸਿਰੋਪੇ ਭੇਟ ਕੀਤੇ ਗਏ ।ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|