ਸ਼੍ਰੀ ਗੁਰਮੇਲ ਸਿੰਘ ਮਹੇ ਜੀ ਦੇ ਗ੍ਰਿਹ ਵਿਖੇ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
635ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ
ਕੀਰਤਨ ਦਰਬਾਰ ਹੋਇਆ।
05-02-2012
( ਅਵੀਰ ਦੁਬਈ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
635ਵੇਂ ਆਗਮਨ ਦਿਵਸ ਨੂੰ ਸਮ੍ਰਪਿਤ
ਕੀਰਤਨ ਦਰਬਾਰ
04 ਫਰਵਰੀ ਸ਼ਾਮ ਨੂੰ ਸ਼੍ਰੀ ਗੁਰਮੇਲ
ਸਿੰਘ ਮਹੇ ਜੀ ਦੇ
ਗ੍ਰਿਹ, ਅਲ ਅਵੀਰ ਦੁਬਈ ਵਿਖੇ ਸਜਾਇਆ ਗਿਆ ।ਬਹੁਤ ਸਾਰੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ,
ਬਾਬਾ ਸੁਰਜੀਤ ਸਿੰਘ,
ਭਾਈ ਜਸਵੀਰ ਸ਼ੀਰਾ, ਭਾਈ
ਅਸ਼ੋਕ ਕੁਮਾਰ ਜੀ, ਭਾਈ
ਪਰਮਜੀਤ ਜੀ
ਅਤੇ ਭਾਈ ਸੁਰਿੰਦਰ ਸਿੰਘ ਜੀ ਨੇ ਕੀਰਤਨ ਦੀ ਸੇਵਾ ਨਿਭਾਈ ।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।
ਲੁਧਿਆਣਾ ਸ਼ਹਿਰ ਤੌਂ ਆਏ ਵਿਉਪਾਰੀ ਸ਼੍ਰੀ ਮਲਕੀਤ ਜਨਾਗਲ ਜੀ ਨੇ
ਵੀ ਆਪਣੇ ਸਾਥੀਆਂ ਸਮੇਤ ਹਾਜ਼ਰੀਆਂ ਲਗਵਾਈਆਂ ਅਤੇ ਗੁਰੂਘਰ ਦੇ
ਲੰਗਰ ਵਾਸਤੇ 500 ਦਿਰਾਮ ਸੇਵਾ ਪਾਈ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ
ਵਲੋਂ ਇਸ ਕੀਰਤਨ
ਦਰਬਾਰ
ਦਾ ਪ੍ਰਬੰਧ ਕਰਨ ਤੇ
ਸ਼੍ਰੀ ਗੁਰਮੇਲ
ਸਿੰਘ ਮਹੇ, ਅਮਰੀਕ
ਸਿੰਘ, ਧਰੁਵ ਮਹੇ ਅਤੇ ਕਿਸਮਤ ਮਹੇ ਨੂੰ ਸਿਰੋਪੇ ਭੇਟ ਕੀਤੇ ਗਏ । ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|