ਸ਼੍ਰੀ ਬਖਸ਼ੀ ਰਾਮ ਪਾਲ ਜੀ ਦੇ ਗ੍ਰਿਹ ਵਿਖੇ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
635ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ
ਕੀਰਤਨ ਦਰਬਾਰ ਹੋਇਆ।
04-02-2012
( ਰਾਸ ਅਲ ਖੇਮਾਂ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
635ਵੇਂ ਆਗਮਨ ਦਿਵਸ ਨੂੰ ਸਮ੍ਰਪਿਤ
ਕੀਰਤਨ ਦਰਬਾਰ
03 ਫਰਵਰੀ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਚੇਅਰਮੈਨ ਭਈ ਬਖਸ਼ੀ ਰਾਮ ਪਾਲ ਜੀ ਦੀ ਕੰਪਨੀ ਅਲ ਸ਼ਿਰਾਵੀ ਦੇ
ਕੈਂਪ ਰਾਸ ਅਲ ਖੇਮਾਂ ਵਿਖੇ ਸਜਾਇਆ ਗਿਆ ।ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ,
ਬਾਬਾ ਸੁਰਜੀਤ ਸਿੰਘ,
ਭਾਈ ਜਸਵੀਰ ਸ਼ੀਰਾ, ਭਾਈ ਵਿਨੋਦ ਕੁਮਾਰ ਜੀ,ਭਾਈ ਸੁਭਾਸ਼ ਜੀ, ਭਾਈ
ਪਰਮਜਤ ਜੀ, ਭਾਈ ਸੁਰਿੰਦਰ ਸਿੰਘ ਜੀ, ਭਾਈ ਰਿੰਕੂ,
ਭਾਈ ਮਨਜੀਤ ਸਿੰਘ ਗਿੱਦਾ ਅਤੇ ਭਾਈ ਰੂਪ ਲਾਲ ਜੀ ਨੇ ਕੀਰਤਨ ਦੀ ਸੇਵਾ ਨਿਭਾਈ ।
ਭਾਈ ਮਨਜੀਤ ਸਿੰਘ ਜੀ ਦੇ ਗਾਇਨ ਕੀਤੇ ਸ਼ਬਦ " ਜੋ ਬੋਲੇ ਸੋ
ਨਿਰਭੈ , ਬੋਲ ਗੁਰੂ ਰਵਿਦਾਸ ਕੀ ਜੈ" ਨੇ ਸੰਗਤਾਂ ਨੂੰ
ਮੰਤ੍ਰ-ਮੁਗਧ ਕਰ ਦਿੱਤਾ । ਸਮੂਹ ਸੰਗਤਾਂ ਇਹ ਸ਼ਬਦ ਬੁਲੰਦ
ਅਵਾਜਾਂ ਵਿੱਚ ਰਲਕੇ ਗਾ ਰਹੀਆਂ ਸਨ ।ਬਹੁਤ
ਸਾਰੀ ਸੰਗਤ ਨੇ ਪ੍ਰੀਵਾਰਾਂ ਸਮੇਤ ਇਸ ਸਮਾਗਮ ਵਿਚ ਹਾਜ਼ਰੀਆਂ
ਲਗਵਾਈਆ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ
ਵਲੋਂ ਇਸ ਪਰੋਗਰਾਮ
ਦਾ ਪ੍ਰਬੰਧ ਕਰਨ ਤੇ
ਸ਼੍ਰੀ ਬਖਸ਼ੀ ਰਾਮ ਉਹਨਾਂ ਦੇ
ਪਰਿਵਾਰ ਅਤੇ ਸਮੂਹ ਕੀਰਤਨੀਆਂ ਨੂੰ ਸਿਰੋਪੇ ਭੇਟ ਕੀਤੇ ਗਏ ।ਸੋਸਾਇਟੀ
ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਰਤੀ ਅਤੇ ਸਰੂਪ
ਸਾਰੀਆਂ ਸੰਗਤਾਂ ਨੂੰ ਭੇਟ ਕੀਤੇ ਗਏ । ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|