ਸ਼੍ਰੀ ਗੁਰੂ ਰਵਿਦਾਸ ਵੈਲਫੇਅੲ ਸੋਸਾਇਟੀ ਯੂ ਏ ਈ ਵਲੋਂ ਇਕ ਗ਼ਰੀਬ
ਲੜਕੀ ਦੀ ਸ਼ਾਦੀ ਸਮੇ ਮਾਲੀ ਮਦਦ ਕੀਤੀ ਗਈ ।
30-01-2012
( ਨੂਰ ਪੁਰ ਕਲੋਨੀ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ
ਏ ਈ ਵਲੋਂ ਚਲਾਏ ਗਏ ਕੰਨਿਆ ਭਲਾਈ ਸਹਿਯੋਗ ਉਪਰਾਲੇ ਵਿੱਚ
ਅਤਿ ਗਰੀਬ ਅਤੇ ਅਨਾਥ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਉਣ
ਲ਼ਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਇਸੇ ਮਿਸ਼ਨ
ਤਹਿਤ ਸੋਸਾਇਟੀ ਵਲੋਂ ਸੋਸਾਇਟੀ ਵਲੋਂ ਪਿੰਡ ਨੂਰ ਪੁਰ ਕਲੋਨੀ
ਜ਼ਿਲਾ ਜਲੰਧਰ ਦੀ ਇਕ ਗ਼ਰੀਬ ਲੜਕੀ ਰੇਨੂੰ ਸਪੁੱਤਰੀ ਰੋਸ਼ਨ ਲਾਲ ਦੀ
ਸ਼ਾਦੀ ਮੌਕੇ 5100 ਰੁਪੈ ਕੰਨਿਆਂਦਾਨ ਰਾਸ਼ੀ ਭੇਟ ਕੀਤੀ ਗਈ ।
ਦਾਨ ਰਾਸ਼ੀ ਸੋਸਾਇਟੀ ਦੇ ਮੈਂਬਰ ਸ਼੍ਰੀ ਦਿਲਾਵਰ ਦੀ ਧਰਮ
ਪਤਨੀ ਸ਼੍ਰੀਮਤੀ ਕਿਰਨ ਨੇ ਲੜਕੀ ਨੂੰ ਭੇਟ ਕੀਤੀ । ਇਸ ਸਮੇਂ
ਪਿੰਡ ਦੇ ਕਈ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ । ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਯੂ ਏ ਈ ਦੇ ਪਰਧਾਨ ਰੂਪ ਸਿੱਧੂ ਜੀ
ਵਲੋਂ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਗ਼ਰੀਬ ਲੜਕੀਆਂ ਦੇ
ਪਰਿਵਾਰਾਂ ਨੂੰ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਲਈ ਪ੍ਰੇਰਿਤ
ਕੀਤਾ ਜਾਵੇ । ਸੋਸਾਇਟੀ ਸਿਰਫ ਸਮੂਹਿਕ ਸ਼ਾਦੀਆਂ ਵਿੱਚ ਹੀ ਮਾਲੀ
ਮਦਦ ਕਰਿਆ ਕਰੇਗੀ । ਸਮੂਹਿਕ ਸ਼ਾਦੀਆਂ ਦਹੇਜ ਪ੍ਰਥਾ ਨੂੰ ਜੜੋਂ
ਖਤਮ ਕਰਨ ਦਾ ਇੱਕੋਪ ਇਕ ਤਰੀਕਾ ਹੈ । ਸੋਸਾਇਟੀ ਦਾ ਮੁੱਖ
ਉਪਰਾਲਾ ਗ਼ਰੀਬ ਪਰਿਵਾਰਾਂ ਚੋਂ ਬੇਲੋੜੇ ਖਰਚਿਆਂ ਅਤੇ ਰੀਤੀ
ਰਿਵਾਜਾਂ ਨੂੰ ਘਟਾਕੇ ਉਹੀ ਪੈਸਾ ਗ਼ਰੀਬ ਬੱਚਿਆਂ ਦੀ ਪੜ੍ਹਾਈ ਵਲ
ਲਗਾਉਣ ਦੀ ਪ੍ਰੇਰਣਾ ਦੇਣਾ ਹੈ ।
|