ਡਰੈਕ ਐਂਡ ਸਕੱਲ ਕੰਪਣੀ ਸੱਜਾ ਵਿਖੇ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
635ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ
ਕੀਰਤਨ ਦਰਬਾਰ ਹੋਇਆ।
28-01-2012
( ਸੱਜਾ ਸ਼ਾਰਜਾ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
635ਵੇਂ ਆਗਮਨ ਦਿਵਸ ਨੂੰ ਸਮ੍ਰਪਿਤ
ਕੀਰਤਨ ਦਰਬਾਰ
27 ਜਨਵਰੀ ਦੁਪਹਿਰ 1 ਵਜੇ
ਤੋਂ 4 ਵਜੇ ਤੱਕ ਦਰੈਕ ਐਂਡ ਸਕੱਲ ਕੰਪਣੀ ਦੇ ਸੱਜਾ ਕੈਂਪ ਵਿਖੇ ਸਜਾਇਆ ਗਿਆ ।
ਬਹੁਤ ਸਾਰੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ
ਅਤੇ ਕੰਪਣੀ ਦੇ ਬਹੁਤ ਸਾਰੇ ਨੌਜਵਾਨ ਗੁਰਮੁਖਾਂ ਨੇ ਕੀਰਤਨ ਦੀ ਸੇਵਾ ਨਿਭਾਈ ।ਕੰਪਣੀ
ਦੇ ਨੌਜਵਾਨਾਂ ਦਾ ਉਤਸ਼ਾਹ, ਸੇਵਾ ਭਾਵਨਾ ਅਤੇ ਕੀਰਤਨ ਪ੍ਰਤੀ
ਲਗਾਵ ਬਹੁਤ ਹੀ ਮਨਮੋਹਣਾ ਸੀ। ਸਾਰੀ ਸੰਗਤਾ ਨੇ ਵੀ ਕੀਰਤਨ ਗਾਈਨ
ਵਿੱਚ ਹਿੱਸਾ ਲੈਕੇ ਮਹੌਲ ਨੂੰ ਰਸਭਿੰਨਾ ਬਣਾ ਦਿੱਤਾ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ੲਸ ਸਮਾਗਮ ਦੇ
ਪ੍ਰਬੰਧਕਾਂ ਨੂੰ ਗੁਰੂ ਘਰ ਦੇ ਸਿਰੋਪੇ ਭੇਟ ਕੀਤੇ ਗਏ । ਚਾਹ
ਪਕੌੜੇ ਦਾ ਲੰਗਰ ਅਤੁੱਟ ਵਰਤਿਆ ।
|