ਮਨਜੀਤ ਸਿੰਘ ਗਿੱਦਾ ਦੇ ਗ੍ਰਿਹ
ਵਿਖੇ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
635ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ
ਕੀਰਤਨ ਦਰਬਾਰ ਹੋਇਆ।
28-01-2012
( ਉਮ ਅਲ ਕੁਈਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
635ਵੇਂ ਆਗਮਨ ਦਿਵਸ ਨੂੰ ਸਮ੍ਰਪਿਤ
ਕੀਰਤਨ ਦਰਬਾਰ
27 ਜਨਵਰੀ ਸਵੇਰੇ ਭਾਈ
ਮਨਜੀਤ ਸਿੰਘ ਗਿੱਦਾ ਜੀ ਦੇ ਗ੍ਰਿਹ ਵਿਖੇ ਸਜਾਇਆ ਗਿਆ ।ਸੱਭ
ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ । ਬਾਦ
ਵਿੱਚ
ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ,
ਬਾਬਾ ਸੁਰਜੀਤ ਸਿੰਘ, ਭਾਈ ਰਿੰਕੂ,
ਭਾਈ ਮਨਜੀਤ ਸਿੰਘ ਗਿੱਦਾ ਅਤੇ ਭਾਈ ਰੂਪ ਲਾਲ ਜੀ ਨੇ ਕੀਰਤਨ ਦੀ ਸੇਵਾ ਨਿਭਾਈ ।ਬਹੁਤ
ਸਾਰੀ ਸੰਗਤ ਨੇ ਪ੍ਰੀਵਾਰਾਂ ਸਮੇਤ ਇਸ ਸਮਾਗਮ ਵਿਚ ਹਾਜ਼ਰੀਆਂ
ਲਗਵਾਈਆ ।
ਭਾਈ ਬਲਰਾਮ ਕੁਮਾਰ ਜੀ ਨੇ ਆਪਣੇ ਨਵੇਂ ਕਾਰੋਬਾਰ ਦੀ ਚੜਦੀ ਕਲਾ
ਦੀ ਅਰਦਾਸ ਕਰਾਈ ਅਤੇ ਗੁਰਪੁਰਬ ਵਾਸਤੇ 500 ਦਿਰਾਮ ਦੀ ਸੇਵਾ
ਪਾਈ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।ਕੀਰਤਨੀਆਂ,
ਕਥਾਵਾਚਕਾਂ ਅਤੇ ਪ੍ਰਮੁਖ ਸੇਵਾਦਾਰਾਂ ਨੂੰ ਸਿਰੋਪੇ ਭੇਟ ਕੀਤੇ
ਗਏ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਇਸ ਪਰੋਗਰਾਮ
ਦਾ ਪ੍ਰਬੰਧ ਕਰਨ ਤੇ
ਸ਼੍ਰੀ ਬਲਰਾਮ ਕੁਮਾਰ, ਭਾਈ ਮਨਜੀਤ ਸਿੰਘ ਗਿੱਦਾ ਤੇ ਪਰੀਵਾਰ ਨੂੰ
ਗੁਰੂ ਘਰ ਵਲੋਂ ਸਿਰੋਪੇ ਭੇਟ ਕੀਤੇ ਗਏ । ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|