ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ 635 ਵੇਂ ਆਗਮਨ ਦਿਵਸ ਦੇ ਸਬੰਧ ਵਿੱਚ ਕੀਰਤਨ ਦਰਬਾਰਾਂ
ਦੀ ਲੜੀ ਵੀਰਵਾਰ 19 ਜਨਵਰੀ ਤੋਂ ਸ਼ੂਰੂ ਹੋਵੇਗੀ
17-01-2012
(ਯੂ.ਏ. ਈ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਵਲੋਂ ਸਤਿਗੁਰੂ ਰਵਿਦਾਸ ਜੀ ਦਾ 635 ਵਾਂ ਆਗਮਨ ਦਿਵਸ 10
ਫਰਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ । ਆਗਮਨ ਦਿਵਸ ਦੇ ਸਬੰਧ
ਵਿੱਚ ਕੀਰਤਨ ਦਰਬਾਰਾਂ ਦੀ ਲੜੀ 19 ਜਨਵਰੀ ਦਿਨ ਵੀਰਵਾਰ ਤੋਂ ਹੀ
ਸੁਰੂ ਹੋ ਚੁੱਕੀ ਹੈ । 19 ਜਨਵਰੀ ਸ਼ਾਮ ਨੂੰ
ਪਹਿਲਾ ਕੀਰਤਨ ਦਰਬਾਰ ਬਾਬਾ
ਪਰਮਜੀਤ ਸਿੰਘ ਜੀ ਕਪੂਰ ਪਿੰਡ ਵਾਲਿਆਂ ਦੇ ਗ੍ਰਿਹ ਅਜਮਾਨ ਵਿਖੇ
ਹੋਇਆ ।ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਵਲੋਂ ਸਮੂਹ ਸੰਗਤਾਂ ਨੂੰ
ਬੇਨਤੀ ਹੈ ਕਿ ਸੱਭ ਸੰਗਤਾਂ ਇਹਨਾਂ ਸੱਭ ਹੀ ਕੀਰਤਨ ਦਰਬਾਰਾਂ ਵਿੱਚ
ਪਹੁੰਚ ਕੇ ਹਾਜ਼ਰੀਆਂ ਲਗਵਾਉਣ ਅਤੇ 10 ਫਰਵਰੀ ਨੂੰ ਹੋਰ ਵੀ
ਵੱਧ ਤੋਂ ਵੱਧ ਸੰਗਤਾਂ ਨੂੰ ਨਾਲ ਲੈਕੇ ਗੁਰੂਘਰ ਵਿਖੇ ਆਗਮਨ ਦਿਵਸ ਦੇ
ਸਮਾਗਮ ਵਿੱਚ ਪਹੁੰਚਕੇ ਸਤਿਗੁਰਾਂ ਦੀ ਮਿਹਰ ਦੇ ਪਾਤਰ ਬਣੋ ਜੀ
।