UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

ਰਿਮ ਰਿਮ ਦੁਬਈ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਮਨਾਇਆ ।

  17-12-2011 ( ਰਿਮ ਰਿਮ ਦੁਬਈ )  16 ਦਿਸੰਬਰ ਸਵੇਰ ਅਲ ਹਾਮਦ ਕੰਟਰੈਕਟਿੰਗ ਦੇ ਰਿਮ ਰਿਮ ਦੁਬਈ ਵਾਲੇ ਲੇਬਰ ਕੈਂਪ ਵਿਖੇ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਮਨਾਇਆ ਗਿਆ । ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਦ ਕੀਰਤਨ ਦਰਬਾਰ ਸਜਾਏ ਗਏ । ਪੰਜਾਬ ਤੋਂ ਆਏ ਕੀਰਤਨੀ ਜਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ । ਭਾਈ ਨਿਰਮਲ ਸਿੰਘ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰਾਂ ਦੀ ਜੀਵਨੀ ਬਾਰੇ ਕਥਾ ਕੀਤੀ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਦੇ ਪਰਧਾਨ ਸ਼੍ਰੀ ਰੂਪ ਸਿੱਧੂ, ਸੈਕਟਰੀ ਬਲਵਿੰਦਰ ਸਿੰਘ, ਸਰੂਪ ਸਿੰਘ ਅਤੇ ਚਮਨ ਲਾਲ ਨੇ ਵੀ ਅਜਮਾਨ ਤੋਂ ਆਕੇ ਹਾਜ਼ਰੀਆਂ ਲਗਵਾਈਆਂ । ਪਰਧਾਨ ਰੂਪ ਸਿੱਧੂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਸਮੂਹ ਸੰਗਤਾਂ ਅਤੇ ਸ਼੍ਰੀ ਗੁਰੂ ਨਾਨਕ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ।ਚਾਹ ਪਕੌੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ।

Roop Sidhu