ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਪਿੰਡ
ਪੱਦੀ ਮਟਵਾਲੀ,
ਨਜ਼ਦੀਕ ਬੰਗਾ, ਜ਼ਿਲਾ
ਭਗਤ ਸਿੰਘ ਨਗਰ ਦੀਆਂ ਦੋ
ਗ਼ਰੀਬ ਲੜਕੀਆਂ ਦੇ ਵਿਆਹ ਲਈ
ਗਿਆਰਾਂ ਹਜ਼ਾਰ
(11000)
ਰੁਪੈ
ਸਹਾਇਤਾ ਵਜੋਂ
ਦਿੱਤੇ
।
10-11-2011
( ਪੱਦੀ ਮਟਵਾਲੀ )
ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਪਿੰਡ
ਪੱਦੀ ਮਟਵਾਲੀ ਜ਼ਿਲਾ ਭਗਤ ਸਿੰਘ ਨਗਰ (
ਨਵਾਂ ਸ਼ਹਿਰ ) ਦੀਆਂ ਦੋ ਗ਼ਰੀਬ ਲੜਕੀਆਂ ਕੁਲਦੀਪ ਕੌਰ ਅਤੇ ਪਿੰਕੀ
ਸਪੁਤਰੀਆਂ
ਅਵਤਾਰ ਰਾਮ ਦੇ ਵਿਆਹ ਲਈ
ਗਿਆਰਾਂ ਹਜ਼ਾਰ (11000) ਰੁਪੈ
ਸਹਿਯੋਗ ਵਜੋਂ ਦਿੱਤੇ
।
ਇਹ ਉਪਰਾਲਾ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਦੇ
ਯੋਗਦਾਨ ਨਾਲ ਕੀਤਾ ਗਿਆ ।ਸੋਸਾਇਟੀ ਦੇ ਮੈਂਬਰ ਧਨਪਤ ਰਾਏ ਕੁਲਥਮ
ਵਾਲਿਆਂ ਦੀ ਪਤਨੀ ਨਿਰਮਲਾ ਦੇਵੀ ਨੇ ਆਪਣੇ ਹੱਥੀ ਇਹ
ਦਾਨ ਦੀ
ਰਾਸ਼ੀ ਲੜਕੀਆਂ ਨੂੰ ਸੌਪੀ। ਉਸ ਵੇਲੇ
ਲੜਕੀਆਂ ਦੀ ਮਾਤਾ ਸ਼੍ਰੀ ਬਿੰਦਰ ਅਤੇ ਹੋਰ
ਕਈ ਪਤਵੰਤੇ ਸੱਜਣ ਵੀ ਹਾਜ਼ਰ ਸਨ । ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਵਲੋਂ ਸਮੂਹ ਸਮਾਜ ਨੂੰ ਬੇਨਤੀ ਹੈ ਕਿ ਗ਼ਰੀਬ ਬੱਚੀਆਂ ਦੀਆਂ ਸਮੂਹਿਕ
ਸ਼ਾਦੀਆਂ ਕਰਵਾਉਣ ਦੀ ਜਾਗਰੂਕਤਾ ਲਾਂਦੀ ਜਾਵੇ ਜਿਸ ਨਾਲ ਵਿਆਹਾ ਦਾ
ਖਰਚ ਕਾਫੀ ਘਟ ਸਕਦਾ ਹੈ ਅਤੇ ਸਮਾਜ ਨੂੰ ਦਹੇਜ ਪ੍ਰਥਾ ਦੇ ਖਿਲਾਫ ਖੜੇ
ਹੋਣ ਦੀ ਵੀ ਸਖਤ ਜਰੂਰਤ ਹੈ ।
Roop Sidhu