29-10-2011 (ਸ਼ਾਰਜਾ) ਅਲ ਹਾਮਦ
ਕੰਟਰੈਕਟਿੰਗ ਕੰਪਣੀ ਵਿਖੇ ਵਿਸ਼ਵਕਰਮਾ ਜੀ ਦਾ ਪੁਰਬ ਬਹੁਤ ਹੀ ਸ਼ਰਧਾਪੂਰਵਕ
ਮਨਾਇਆ ਗਿਆ। ਅਲ ਹਾਮਦ ਸੀਆਂ ਸੰਗਤਾ ਦੇ ਉਪਰਾਲੇ ਨਾਲ ਆਯੋਜਿਤ ਕੀਤੇ ਇਸ
ਸਮਾਗਮ ਵਿੱਚ ਕਥਾ ਅਤੇ ਕੀਰਤਨ ਦਰਬਾਰ ਸਜਾਏ ਗਏ। ਬਹੁਤ ਸਾਰੇ ਕੀਰਤਨੀ
ਜਥਿਆਂ ਅਤੇ ਕਥਾਵਾਚਕਾਂ ਨੇ ਹਾਜ਼ਰੀਆਂ ਬਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ, ਸਕੱਤਰ
ਬਲਵਿੰਦਰ ਸਿੰਘ , ਪਾਠੀ ਸਾਹਿਬ ਕਮਲਰਾਜ ਸਿੰਘ ਅਤੇ ਪਰਚਾਰਕ ਸੱਤ ਪਾਲ ਨੇ
ਵੀ ਪੰਡਾਲ ਵਿੱਚ ਹਾਜ਼ਰੀਆਂ ਭਰੀਆਂ। ਕੜਾਹ ਪ੍ਰਸ਼ਾਦ ਅਤੇ ਚਾਹ-ਪਕੌੜਿਆਂ ਦੇ
ਲੰਗਰ ਅਤੁੱਟ ਵਰਤਾਏ ਗਏ ।