ਮਾਨਵ ਤੇ ਡੇਜ਼ੀ ਦਾ ਸ਼ੁੱਭ
ਵਿਆਹ ਅੱਜ
ਆਪਣੇ ਆਪ ਵਿੱਚ ਇਲ ਅਨੋਖੀ ਮਿਸਾਲ ਹੋਵੇਗਾ ਇਹ ਵਿਆਹ
16-10-2011
(ਫਗਵਾੜਾ)
ਉੱਘੇ
ਦਲਿਤ ਲੇਖਕ ਅਤੇ ਚਿੰਤਕ ਸ਼੍ਰੀ ਸੰਤੋਖ ਲਾਲ ਵਿਰਦੀ ਐਡਵੋਕੇਟ ਦੇ
ਸਪੁੱਤਰ ਮਾਨਵ ਪੀ. ਸੀ. ਐਸ. ਅਤੇ ਜ਼ਿਲਾ ਅਤੇ ਸ਼ੈਸ਼ਨ ਜੱਜ
ਐਸ. ਪੀ. ਬੰਗੜ ਦੀ ਸਪੁੱਤਰੀ ਡੇਜ਼ੀ ਪੀ. ਸੀ. ਐਸ. (ਜੁਡੀਸ਼ੀਅਲ)
ਦਾ ਸ਼ੁੱਭ ਵਿਆਹ ਅੱਜ ਕੋਨਿਕਾ ਰਿਜ਼ੋਰਟਸ ਫਗਵਾੜਾ ਵਿੱਚ ਹੋ ਰਿਹਾ
ਹੈ ।
ਮਾਨਵ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਲਏ ਜਾਂਦੇ
ਇਲੀਜੀਬਿਲਿਟੀ ਟੈਸਟ ਨੂੰ ਵੀ ਦੋ ਬਾਰ ਜੂਨੀਅਰ ਰੀਸਰਚ ਫੈਲੋਸ਼ਿਪ
( ਜੇ ਆਰ ਐਫ) ਸਹਿਤ ਪਾਸ ਕਰ ਚੁੱਕਾ ਹੈ ।
ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਐਲ. ਐਲ. ਐਮ ਵਿੱਚ ਪਹਿਲਾ
ਸਥਾਨ ਪ੍ਰਾਪਤ ਕਰ ਚੁੱਕੇ ਮਾਨਵ ਨੇ ਪਿਛਲੇ ਸਾਲ ਹੀ ਪੀ. ਸੀ. ਐਸ
ਪਾਸ ਕੀਤਾ ਹੈ ।ਇਥੇ ਇਹ ਜ਼ਿਕਰਯੋਗ ਹੈ ਕਿ ਮਾਨਵ ਨੇ ਦਿੱਲੀ
ਪੰਜਾਬ ਅਤੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ 'ਚ ਹੈਟ ਟ੍ਰਿਕ ਬਣਾਈ
ਸੀ ਇਹ ਵਿਆਹ ਐਡਵੋਕੇਟ ਵਿਰਦੀ ਜੀ ਦੇ ਚਿੰਤਨ ਦੇ ਬਿਲਕੁਲ
ਅਨੁਕੂਲ ਹੋ ਰਿਹਾ ਹੈ । ਇਹ ਵਿਆਹ ਬਗੈਗ ਦਾਜ਼-ਦਹੇਜ਼, ਬਿਨਾ ਮੀਟ
ਸ਼ਰਾਬ, ਬਿਨਾ ਡੀ. ਜੇ, ਅਤੇ ਬਿਨਾ ਬਰਾਤ ਹੋ ਰਿਹਾ ਹੈ । ਹੋਰ ਤੇ
ਹੋਰ ਵਿਰਦੀ ਜੀ ਵਲੋਂ ਭੇਜੇ ਗਏ ਸੱਦਾ ਪੱਤਰਾਂ ( ਕਾਰਡਾਂ) ਤੇ
ਵੀ ਇਹ ਖਾਸ ਤੌਰ ਤੇ ਲਿਖਿਆ ਹੋਇਆ ਹੈ ਕਿ ਕੋਈ ਵੀ ਤੋਹਫੇ ਜਾਂ
ਸ਼ਗੁਨ ਵਗੈਰਾ ਨਾ ਲਿਆਵੇ ( NO GIFTS
AND SHAGUN PLEASE). ਕਹਿਣੀ ਅਤੇ ਕਰਣੀ ਦੇ ਪਰਪੱਕ
ਵਿਰਦੀ ਦੀ ਸੋਚ ਤੇ ਪੂਰਾ ਉਤਰਦਾ ਹੋਇਆ ਇਹ ਵਿਆਹ ਵੇਖਣ ਅਤੇ
ਸੁਨਣ ਵਾਲਿਆ ਲਈ ਇਕ ਮਿਸਾਲ ਹੋਵੇਗਾ। ਇਸ ਵਿਆਹ ਸਮੇਂ ਨਿਆਂਇਕ,
ਸਮਾਜਿਕ, ਧਾਰਮਿਕਰ, ਸਾਹਤਿਕ ਅਤੇ ਰਾਜਨੀਤਕ ਖੇਤਰ ਚੋਂ
ਬਹੁਤ ਸਾਰੀਆਂ ਹਸਤੀਆਂ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ
ਪਹੁੰਚ ਰਹੀਆਂ ਹਨ ।
ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਯੂ.ਏ.ਈ ਅਤੇ ਅਦਾਰਾ ਉਪਕਾਰ .ਕੋਮ ਵਲੋਂ
ਵਿਰਦੀ ਅਤੇ ਬੰਗੜ ਪਰੀਵਾਰ ਨੂੰ ਬਹੁਤ ਬਹੁਤ ਵਧਾਈਆਂ । |