ਬਲਵਿੰਦਰ ਸਿੰਘ ਧੈਂਗੜਪੁਰ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ
ਵਿੰਗ ਦੇ ਸੀਨੀਅਰ ਮੀਤ ਪਰਧਾਨ ਬਣੇ
ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ ਵਿੰਗ ਦੀ ਇਕ
ਬੈਠਕ 11 ਅਕਤੂਬਰ ਨੂੰ, ਗੁਰਦੁਆਰਾ ਸ਼੍ਰੀ ਗੁਰੂ ਅੰਗਦ ਨਗਰ,
ਨਵਾਂ ਸ਼ਹਿਰ ਵਿਖੇ ਹੋਈ । ਇਸ ਬੈਠਕ ਦੀ ਅਗਵਾਈ ਐਸ ਜੀ ਪੀ ਸੀ
ਮੈਂਬਰ ਗੁਰਬਖਸ ਸਿੰਘ ਖਾਲਸਾ, ਐਸ ਸੀ ਵਿੰਗ ਦੇ ਜ਼ਿਲਾ
ਪਰਧਾਨ ਰਾਮ ਲਾਲ ਜਾਨੀਆ, ਐਸ ਸੀ ਵਿੰਗ ਮਹਿਲਾ ਦੀ ਪਰਧਾਨ ਸ਼ੀਸ਼ਾ
ਕੌਰ ਬੀਕਾ,ਅਤੇ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨ ਦਵਿੰਦਰ ਪਾਲ ਕੌਰ ਨੇ
ਕੀਤੀ। ਐਸ
ਸੀ ਵਿੰਗ ਦੇ ਜ਼ਿਲਾ ਪਰਧਾਨ ਰਾਮ ਲਾਲ ਜਾਨੀਆ ਨੇ ਦੱਸਿਆ ਕਿ
ਸਰਬਸੰਮਤੀ ਨਾਲ ਬਲਵਿੰਦਰ ਸਿੰਘ ਧੈਂਗੜਪੁਰ ਨੂੰ ਸੀਨੀਅਰ ਮੀਤ
ਪਰਧਾਨ, ਪ੍ਰਕਾਸ਼ ਸਿੰਘ ਉਪ ਪਰਧਾਨ, ਅਮਰ ਸਿੰਘ, ਲਖਵਿੰਦਰ ਸਿੰਘ
ਅਤੇ ਲਕਸ਼ਮਣ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ ।
ਐਸ ਜੀ ਪੀ ਸੀ ਮੈਂਬਰ ਗੁਰਬਖਸ ਸਿੰਘ
ਖਾਲਸਾ ਵਲੋਂ ਨਿਯੁਕਤ ਅਧਿਕਾਰੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ
ਕੀਤ ਗਿਆ।
15-10-2011
|