ਸ਼੍ਰੀ ਗਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਉਪਾਰਲੇ ਨਾਲ
ਇਕ ਪੰਜਾਬੀ ਨੌਜਵਾਨ ਨੂੰ ਰਾਸ ਅਲ ਖੇਂਮਾਂ ਜੇਲ ਚੋਂ ਰਿਹਾ ਕਰਵਾਕੇ ਭੇਜਿਆ ਗਿਆ ।
12-09-2011 ਰਾਸ
ਅਲ ਖੇਂਮਾਂ ਜੇਲ ਚੌਂ ਵੀਹ ਸਾਲ ਦੀ ਸਜ਼ਾ ਭੁਗਤ ਰਹੇ ਨੌਜਵਾਨ ਨੂੰ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਉਪਰਾਲੇ ਸਦਕਾ ਰਿਹਾ ਕਰਵਾਕੇ ਘਰ ਵਾਪਿਸ ਭੇਜਿਆ ਗਿਆ । ਲੁਵੇਸ਼ ਕੁਮਾਰ
ਸਪੁੱਤਰ ਸ਼੍ਰੀ ਕਿਸ਼ਨ ਚੰਦ, ਮੁਹੱਲਾ ਗੁਰੂ ਰਵਿਦਾਸ ਪੁਰਾ, ਨਕੋਦਰ ਵਾਸੀ ਪਿਛਲੇ ਪੰਜ ਸਾਲ ਤੋਂ
ਜੇਲ ਵਿੱਚ ਸੀ । ਇਕ ਬੰਗਲਾਦੇਸ਼ੀ ਨਾਗਰਿਕ ਨਾਲ ਲੜਾਈ ਝਗੜੇ ਅਤੇ ਇਰਾਦਾ ਕਤਲ ਦੇ ਦੋਸ਼ ਵਿੱਚ
ਉਸਨੂੰ ਵੀਹ ਸਾਲ ਦੀ ਕੈਦ ਦੀ ਸਜ਼ਾ ਹੋਈ ਸੀ । ਪਹਿਲਾਂ ਅਪੀਲ ਕਰਕੇ ਉਸਦੀ ਸਜ਼ਾ ਖਤਮ ਕਰਨ ਦੀ
ਕੋਸ਼ਿਸ਼ ਨਾਲ ਉਸਦੀ ਸਜ਼ਾ 10 ਸਾਲ ਕਰ ਦਿੱਤੀ ਗਈ ਸੀ । ਹੁਣ ਮੁਦਈ ਧਿਰ ( ਬੰਗਾਲੀ ) ਪ੍ਰੀਵਾਰ
ਨੂੰ 75000 ਦਿਰਾਮ ਮੁਆਵਜਾ ਦੇਕੇ ਸੁਲਹ ਕੀਤੀ ਗਈ ਅਤੇ ਲੁਵੇਸ਼ ਕੁਮਾਰ ਦੀ ਸਜ਼ਾ ਮਾਫ ਹੋ ਗਈ।
ਸਜ਼ਾ ਮਾਫੀ ਤੋਂ ਬਾਦ ਲੁਵੇਸ਼ ਰਿਹਾ ਹੋਕੇ ਆਪਣੇ ਘਰ ਪਹੁੰਚ ਚੁੱਕਾ ਹੈ। ਇਹ ਮੁਆਵਜੇ ਦੀ ਰਕਮ
ਇਕੱਠੀ ਕਰਨ ਲਈ ਸੱਭ ਤੋਂ ਵੱਧ ਯੋਗਦਾਨ ਸ਼੍ਰੀ ਬਖਸ਼ੀ ਰਾਮ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਨੇ ਪਾਇਆਂ । ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ ਨੇ ਸ਼੍ਰੀ ਬਖਸ਼ੀ ਰਾਮ ਅਤੇ
ਹੋਰ ਦਾਨੀਆਂ ਦਾ ਸੋਸਾਇਟੀ ਵਲੋਂ ਧੰਨਵਾਦ ਕੀਤਾ।
|