UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

   

 15 ਸਾਲ ਦੇ ਇਟਲੀ ਵਸ਼ਿੰਦੇ (ਪਿਛੋਕੜ ਭਾਰਤੀ) ਨੌਜਵਾਨ ਨੇ ਕੰਮਪਿਯੂਟਰ ਐਪਲੀਕੇਸ਼ਨਜ ਕਰੀਏਟ ਕਰਕੇ ਅਮਰੀਕਨ ਐਪਲ ਕੰਪਨੀ ਦੇ ਐਪ ਸਟੋਰ ਵਿਚ ਛੋਟੀ ਉਮਰ ਵਜੋਂ ਅਪਣਾ ਨਾਮ ਦਰਜ ਕੀਤਾ ।



ਕਹਿੰਦੇ ਨੇ ਕਿ "ਛੋਟੀ ਉਮਰ ਤੇ ਵਡੀਆਂ ਲਾਂਘਾਂ" ਪਰ ਇਸ ਕਹਾਵਤ ਨੁੰ ਹਕੀਕਤ ਵਿਚ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ[ ਜੀ ਹਾਂ! ਇਸ ਕਹਾਵਤ ਨੂੰ ਹਕੀਕਤ ਰੂਪ ਦੇਣ ਲਈ ਬਹੁਤ ਵਡਾ ਉਦਮ ਕਰ ਦਿਖਾਇਆ ਹੈ ਇਟਲੀ ਵਸ਼ਿੰਦਾ (ਪਿਛੋਕੜ ਭਾਰਤੀ) ਨੌਜ਼ਵਾਨ,ਅਮ੍ਰਿਤ ਨੇ, ਜਿਸਦੀ ਬਚਪਨ ਤੋਂ ਹੀ ਕੰਪਿਊਟਰ ਵਿਚ ਰੂਚੀ ਸੀ[ ਇਹ ਰੂਚੀ ਹੋਲੀ ਹੋਲੀ ਸ਼ੋਂਕ ਬਣਦੀ ਗਈ ਤੇ ਸ਼ੋਂਕ ਹਕੀਕਤ ਦਾ ਰੂਪ ਧਾਰ ਗਿਆ[ ਇਹ ਨੌਜ਼ਵਾਨ ਬਚਪਨ ਤੋਂ ਹਮੇਸ਼ਾ ਹੀ ਕਿਹਾ ਕਰਦਾ ਸੀ ਕਿ "ਮੈਂ ਐਪਲ ਕੰਪਨੀ ਵਿਚ ਹੀ ਕੰਮ ਕਨਾ ਹੈ, ਇਹ ਮੇਰਾ ਸੁਪਨਾ ਹੈ[" ਸੋ ਕਹਿੰਦੇ ਨੇ ਕਿ ਪ੍ਰਬਰਦਿਗ਼ਾਰ ਸਹਿਜ ਸਭਾਅ ਹੀ ਬਚੇ ਦੀ ਸਚੀ ਅਵਾਜ਼ ਨੂੰ ਸੁਣ ਲੈਂਦਾ ਹੈ[ ਸੋ ਇਸ ਨੌਜ਼ਵਾਨ ਦੀ ਲਗਨ ਤੇ ਮਿਹਨਤ ਦਾ ਸਦਕਾ ਜਿਸ ਕਰਕੇ ਹੀ ਅਜ ਐਪਲ ਕੰਪਨੀ ਦੇ ਐਪ-ਸਟੋਰ ਵਿਚ ਆਪਣੀਆਂ ਅੇਪਲੀਕੇਸ਼ਨਜ਼ (ਐਪ-ਸਟੋਰ ਦੇ ਯੋਗਬੁਧੀਵਾਨਾਂ ਦੀ ਪੂਰੀ ਜਾਂਚ-ਪੜਤਾਲ ਅਤੇ ਘੋਖੀ ਹੋਣ ਉਪਰੰਤ ਮਿਲੀ ਅਪਰੋਵਲ) ਰਾਹੀਂ ਮਾਣ ਪ੍ਰਾਪਤ ਕਰਾਕੇ ਦੁਨੀਆਂ ਦੇ ਐਪਲ ਚਹੇਤਿਆਂ ਦਾ ਚਹੇਤਾ ਬਣਨ ਵਿਚ ਆਣ ਖਲੋਇਆ ਹੈ[

ਆਉ ਹੁਣ ਇਸ ਨੌਜ਼ਵਾਨ ਦੀ ਇਸ ਕਾਰਜੁਗਾਰੀ-ਹਕੀਕਤ ਬਾਰੇ ਕੁਝ ਜਾਣੀਏ[ ਅਜ ਕਰੀਬਨ ਕਰੀਬਨ ਕਈਆਂ ਕੋਲ ਅਜੋਕੀ ਕੰਪਿਊਟਰ ਟੈਕਨੋਲਜੀ ਉਪਕਰਣ ਉਪਲਬਦ ਹਨ ਜਿਨਾਂ ਨਾਲ ਅਜ ਦੇ ਇਨਸਾਨ ਖਾਸ ਕਰਕੇ ਨੌਜ਼ਵਾਨਾਂ ਦਾ ਬਹੁਤ ਹੀ ਲਗਾਵ ਹੈ[ ਮਤਲਬ ਆਈਫ਼ੋਨ੪, ਆਈਪੋਡ ਟਚ ਜਾਂ ਫਿਰ ਆਈ ਪੈਡ ਜਿਨਾਂ ਵਿਚ ਅਨੇਕਾਂ ਹੀ ਐਪਲੀਕੇਸ਼ਨਜ਼ ਲੋਡ ਅਨ-ਲੋਡ ਹੁੰਦੀਆਂ ਰਹਿੰਦੀਆਂ ਨੇ[ ਸੋ ਇਨ੍ਹਾਂ ਉਪਕਰਣਾਂ ਲਈ ਇਸ ਨੋਜਵਾਨ ਨੇ ਇਸ ਛੋਟੀ ਉਮਰੇ ਜੋ ਵਡੀ ਲਾਂਘ ਪੁਟੀ ਹੈ, ਉਹ ਹਨ ਐਪਲੀਕੇਸ਼ਨਜ਼[ ਇਨ੍ਹਾਂ ਐਪਲੀਕੇਸ਼ਨਜ਼ ਦਾ ਨਾਮ "ਲਾਈਨ-ਦ-ਇਮੇਜ਼" ਜੋਕਿ ਆਈਫ਼ੋਨ-੪ ਅਤੇ ਆਈ-ਪੋਡ-ਟਚ ਵਾਸਤੇ ਹੈ[ ਪਰ "ਲਾਈਨ-ਦ-ਇਮੇਜ਼ ਐਚ ਡੀ" ਜੋਕਿ ਸਿਰਫ ਆਈ-ਪੈਡ ਲਈ ਹੀ ਹੈ[ ਵੈਸੇ ਤਾਂ ਅਜ ਦੇ ਸਮੇਂ ਵਿਚ ਕਰੀਬਨ ਸਾਰੇ ਹੀ ਬੁਧੀਵਾਨ ਚਹੇਤਿਆਂ ਨੂੰ ਪਤਾ ਹੀ ਹੈ ਪਰ ਅਗਰ ਕੋਈ ਨਵਾਂ ਹੈ ਤਾਂ ਉਸਨੂੰ ਐਪਲੀਕੇਸ਼ਨਜ਼ ਨੂੰ ਡਾਓਨ-ਲੋਡ ਕਰਨ ਲਈ ਇੰਜ ਕਰਨਾ ਪਵੇਗਾ[ ਕਿਸੇ ਕੋਲ ਵੀ ਆਈਫ਼ੋਨ-੪, ਆਈ-ਪੋਡ-ਟਚ ਜਾਂ ਆਈ-ਪੈਡ ਹੈ, ਹਰਇਕ ਸਕਰੀਨ ਉਪਰ ਇਕ ਇਕੋਨ ਹੈ ਜਿਸ ਹੇਠਾਂ ਐਪ-ਸਟੋਰ ਲਿਖਿਆ ਹੋਇਆ ਹੈ, ਬਸ ਇਸ ਇਕੋਨ ਨੂੰ ਟਚ ਕਰਕੇ ਸਰਚ ਵਾਲੇ ਰਖਨੇ ਵਿਚ "ਲਾਈਨ-ਦ-ਇਮੇਜ਼" (ਜੋਕਿ ਸਿਰਫ ਆਈਫ਼ੋਨ੪ ਅਤੇ ਆਈਪੋਡ ਵਾਸਤੇ ਹੈ); ਅਤੇ ਇਸੇ ਤਰਾਂ ਆਈਪੈਡ ਵਾਸਤੇ, ਸਰਚ ਵਾਲੇ ਰਖਨੇ ਵਿਚ "ਲਾਈਨ-ਦ-ਇਮੇਜ਼ ਐਚ ਡੀ" ਲਿਖੋੋ, ਬੜੀ ਅਸਾਨੀ ਨਾਲ ਸਕਰੀਨ ਤੇ ਐਪਲੀਕੇਸ਼ਨ ਲਾਗ ਆ ਜਾਵੇਗਾ ਤੇ ਅਸਾਨੀ ਨਾਲ ਆਈ ਟਿਯੂਨ ਕਾਰਡ ਜਾਂ ਕਰੈਡਿਟ ਕਾਰਡ ਨਾਲ ਡੋਨਲੋਡ ਕਰ ਸਕਦੇ ਹੋ[ ਜਾਂ ਫਿਰ ਯੂ-ਟਯੂਬ ਤੇ "ਲਾਈਨ-ਦ-ਇਮੇਜ਼" ਜਾਂ "ਲਾਈਨ-ਦ-ਇਮੇਜ਼ ਐਚ ਡੀ" ਡਿਜ਼ਿਟ ਕਰੋ ਤੇ ਸਿਧੇ ਉਸੇ ਪੇਜ ਤੇ ਪਹੁੰਚ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ[ਇਹ ਉਦਮ ਇਸ ਨੌਜ਼ਵਾਨ ਦਾ ਆਪਣਾ ਵਿਸ਼ਵਾਸ ਅਤੇ ਸਖਤ ਘਾਲਣਾ ਹੈ ਜੋਕਿ ਪ੍ਰਮਾਤਮਾ ਦੀ ਹੀ ਮਿਹਰ ਦਾ ਸਦਕਾ ਹੈ[ ਅਗਰ ਸਾਰੇ ਹੀ ਨੋਜਵਾਨ ਆਪਣੇ ਦ੍ਰਿੜ ਨਿਸਚੇ ਨਾਲ ਆਪਣੇ ਮੁਕਾਮ ਤੇ ਜਾਣ ਲਈ ਰਸਤਾ ਲਭ ਲੈਣ ਤਾਂ ਇਹ ਪ੍ਰਪਕ ਹੋਏਗਾ ਕਿ ਇਨ੍ਹਾਂ ਨੋਜਵਾਨਾਂ ਦਾ ਆਪਣਾ ਭਵਿਖ ਤਾਂ ਉਜਵਲ ਹੋਵੇਗਾ ਹੀ ਪਰ ਇਸਦੇ ਨਾਲ ਹੀ ਦੇਸ਼ ਦਾ ਵੀ[ ਜਿਵੇਂ ਕਿ ਇਸ ਨੋਜਵਾਨ ਨੇ ਆਪਣੀ ਮੰਜ਼ਲ-ਏ-ਮਕਸੂਦ ਵਾਲਾ ਰਸਤਾ ਲਭਦੇ ਹੋਏ ਪੰਦਰਾਂ ਸਾਲ ਦੀ ਵਰੇਸ ਵਿਚ ਐਪਲ ਕੰਪਨੀ ਦੇ ਅੇਪ ਸਟੋਰ ਵਿਚ ਐਪਲੀਕੇਸ਼ਨਜ ਵਜੋਂ ਆਪਣਾ ਨਾਮ ਦਰਜ ਕਰਕੇ ਕਹਾਵਤ ਨੂੰ ਹਕੀਕਤ ਵਿਚ ਬਦਲ ਦਿਖਾਇਆ ਹੈ[ ਇਸ ਨੋਜਵਾਨ ਦੀ ਇਸ ਮਹਾਨ ਕਾਰੁਜਗਾਰੀ ਨੂੰ ਦੇਖਦੇ ਹੋਏ ਠੀਕ ਇਕ ਕਹਾਵਤ ਢੁਕਦੀ ਹੈ ਕਿ "ਜਿਥੇ ਚਾਹ ਉਥੇ ਰਾਹ" ।

ਬਲਵੀਰਸਿੰਘਸੰਧੂ "ਮਾਦੋਬਲਵੀਰਾ" ਇਟਲੀ 31-08-2011


Roop Sidhu