ਗ਼ਰੀਬੀ ਵਾਂਗ,
ਅਮੀਰੀ ਦੀ ਰੇਖਾ ਵੀ ਨਿਸ਼ਚਿਤ
ਹੋਵੇ-ਡਾ. ਵਿਰਦੀ
ਫਗਵਾੜਾ (22-08-2011)
ਸੋਸ਼ਲ ਅਵੇਅਰਨੈਸ ਫੋਰਮ ਪੰਜਾਬ
ਵਲੋਂ
ਅਜ਼ਾਦੀ ਦੇ
65ਵੇਂ
ਦਿਵਸ
ਮੌਕੇ ਸਿਟੀ ਹਾਰਟ ਵਿਖੇ
''ਕੀ
15
ਅਗਸਤ
1947
ਮੂਲਨਿਵਾਸੀਆਂ ਦਾ ਅਜ਼ਾਦੀ ਦਿਵਸ ਹੈ?''
ਵਿਸ਼ੇ
'ਤੇ
ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ
ਬੁਲਾਰੇ ਦੇ ਤੌਰ
'ਤੇ
ਪਹੁੰਚੇ ਉਘੇ ਲੇਖਕ ਤੇ ਚਿੰਤਕ ਡਾ.
ਸੰਤੋਖ ਲਾਲ ਵਿਰਦੀ ਐਡਵੋਕੇਟ ਨੇ ਸੈਮੀਨਾਰ
ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਤੇ ਆਰਥਿਕ
ਸਮਾਨਤਾ ਤੋਂ ਬਗੈਰ ਰਾਜਨੀਤਿਕ ਅਜ਼ਾਦੀ ਦਾ ਕੋਈ
ਮਹੱਤਵ ਨਹੀਂ। ਦੇਸ਼ ਦੀ
65
ਸਾਲਾਂ ਦੀ ਰਾਜਨੀਤਕ
ਅਜ਼ਾਦੀ,
ਸਵਾਰਥ ਦੇ ਸਿਖਰ
'ਤੇ
ਪੁੱਜ ਗਈ ਹੈ। ਸਮਾਜਿਕ ਅਤੇ ਆਰਥਿਕ ਸਮਾਨਤਾ,
ਸਥਾਪਤ ਕਰਨ ਦੀ
ਬਨਿਸਬਤ,
ਸਭ ਪਾਰਟੀਆਂ ਸਮਾਨ ਰੂਪ ਵਿੱਚ,
ਸਰਕਾਰ ਬਣਾਉਣ ਲਈ ਸਭ ਅਸੂਲ ਛਿੱਕੇ ਟੰਗ
ਦਿੰਦੀਆਂ ਹਨ।
ਮਜ਼ਹਬਵਾਦੀ,
ਜਾਤੀਵਾਦੀ,
ਸਮੰਤਵਾਦੀ ਅਤੇ ਪੂੰਜੀਵਾਦੀ ਤੱਤ ਹੀ ਇਹਨਾਂ
ਪਾਰਟੀਆਂ ਦਾ ਭਵਿੱਖ ਤੈਅ
ਕਰਦੇ ਹਨ। ਮੌਕਾਪ੍ਰਸਤੀ,
ਚਾਪਲੂਸੀ,
ਖਾਣ ਨੂੰ ਚੰਗਾ ਚੋਖਾ ਅਤੇ ਕੁਨਬੇ ਲਈ ਕਾਲਾ
ਧਨ ਹੀ ਅੱਜ ਦੀਆ
ਰਾਜਨੀਤਕ ਪਾਰਟੀਆ ਦੀ ਰਾਜਨੀਤੀ ਹੈ। ਧੋਖਾਧੜੀ,
ਫਰੇਬ,
ਮੱਕਾਰੀ ਅਤੇ ਵਿਸ਼ਵਾਸਘਾਤ ਅੱਜ ਦੀ ਰਾਜਨੀਤੀ
ਦੀ ਅਧਾਰਸ਼ਿਲਾ ਹੈ। ਕਿਸੇ ਵੀ ਢੰਗ ਨਾਲ ਵੱਧ
ਤੋਂ ਵੱਧ ਪੈਸਾ ਕਮਾਓ,
ਧੜੇ ਬੰਦੀ ਬਣਾਓ,
ਡਰਾਓ
ਧਮਕਾਓ,
ਝੂਠੇ ਵਾਇਦੇ ਕਰੋ,
ਬਨਾਵਟੀ ਹਮਦਰਦੀ ਜਾਹਰ ਕਰਕੇ ਸੱਤਾ ਪ੍ਰਾਪਤ
ਕਰੋ,
ਮਜਹਬੀ ਆਗੂਆਂ ਅੱਗੇ
ਮੱਥਾ ਟੇਕਣ ਜਾਓ,
ਜਿੱਦਾ ਹੋ ਸਕੇ ਜਨਤਾ
'ਤੇ
ਆਪਣਾ ਜਲਬਾ ਨਿਰੰਤਰ ਬਰਕਰਾਰ ਰੱਖੋ। ਬੱਸ! ਇਹੀ
ਮੌਜ਼ੂਦਾ ਰਾਜਨੀਤੀ ਦਾ ਰਾਜ ਹੈ। ਸੰਪੂਰਨ
ਕ੍ਰਾਂਤੀ,
ਗਰੀਬੀ ਹਟਾਓ ਅਤੇ ਦਲਿਤ ਮਜਦੂਰ ਕਿਸਾਨ ਉਥਾਨ
ਜਿਹੇ ਸਭ ਨਾਹਰੇ ਬੋਗਸ ਸਿੱਧ ਹੋਏ ਹਨ।
ਅੱਜ ਦੇਸ਼ ਦੇ ਆਗੂ,
ਅਫਸਰ ਸਭ ਭ੍ਰਿਸ਼ਟਾਚਾਰ
'ਚ
ਲਿਪਤ
ਹਨ। ਸਪਸ਼ਟ ਹੈ ਕਿ ਵਿਵਸਥਾ ਨੂੰ ਬਦਲੇ ਬਗੈਰ
ਭ੍ਰਿਸ਼ਟਾਚਾਰ ਨੇ ਭਸਮ ਤਾਂ ਨਹੀਂ ਹੋਣਾ,
ਫਿਰ ਵੀ ਜਿਸ
ਤਰਾਂ
ਸਰਕਾਰ ਨੇ ਗਰੀਬੀ ਦੀ ਰੇਖਾਂ ਨਿਸ਼ਚਿਤ ਕੀਤੀ ਹੋਈ ਹੈ ਕਨੂੰਨ
ਰਾਹੀਂ ਉਵੇਂ ਹੀ ਅਮੀਰੀ ਦੀ
ਰੇਖਾ ਵੀ ਨਿਸ਼ਚਿਤ ਕਰੇ ਕਿ ਇਸ ਤੋਂ ਉਪਰ ਕਿਸੇ
ਦੀ ਜਾਇਦਾਦ ਨਹੀਂ ਹੋਵੇਗੀ ਅਤੇ ਜੋ ਕਨੂੰਨ ਦੀ
ਉਲੰਘਣਾ ਕਰੇਗਾ ਉਸ ਨੂੰ ਘੱਟ ਤੋਂ ਘੱਟ
10
ਸਾਲ ਦੀ ਸਖਤ ਤੋਂ ਸਖਤ ਸਜਾ ਦੀ ਵਿਵਸਥਾ ਕਰੇ।
ਹਰ
ਨਾਗਰਿਕ ਨੂੰ ਉਸ ਦੀ ਜਾਇਦਾਦ ਸਬੰਧੀ ਕਾਰਡ
ਜਾਰੀ ਕਰੇ ਤਾਂ ਹਰ ਨਾਗਰਿਕ ਹੱਦ ਤੋਂ ਵੱਧ ਜਾਇਦਾਦ ਵਧਣ
ਸਬੰਧੀ ਪਕੜੇ ਜਾਣ ਦੇ ਡਰ ਕਾਰਨ ਭ੍ਰਿਸ਼ਟਾਚਾਰ
ਨਹੀਂ ਕਰੇਗਾ। ਇਸ
ਤਰਾਂ
ਬਹੁਤ ਹੱਦ ਤੱਕ
ਭ੍ਰਿਸ਼ਟਾਚਾਰ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਜੇਕਰ ਪ੍ਰਧਾਨ
ਮੰਤਰੀ ਵਾਕਿਆ ਹੀ ਗੰਭੀਰ ਹਨ ਤਾਂ ਉਹ ਪਿਛਲੇ
65
ਸਾਲਾਂ ਵਿੱਚ ਬਣੇ ਐਮ. ਐਲ. ਏ.,
ਐਮ. ਪੀ.,
ਪੀ.
ਸੀ. ਐਸ.,
ਆਈ. ਏ. ਐਸ. ਤੇ ਆਈ. ਪੀ. ਐਸ. ਆਗੂਆ ਅਤੇ
ਅਫਸਰਾਂ ਦੀ ਜਾਇਦਾਦ ਸਬੰਧੀ ਵਾਈਟ ਪੇਪਰ
ਜਾਰੀ ਕਰਨ ਕਿ ਸ਼ੁਰੂ ਵਿਚ ਇਹਨਾਂ ਦੀ
ਪ੍ਰਾਪਰਟੀ ਕੀ ਸੀ ਤੇ ਅੱਜ ਇਹਨਾਂ ਦੀ ਪ੍ਰਾਪਰਟੀ ਕੀ ਹੈ।
ਉਹਨਾਂ ਦੀ ਆਮਦਨ ਤੋਂ ਵਾਧੂ ਜਾਇਦਾਦ ਜਬਤ
ਕਰੇ। ਇਸ ਤਰਾਂ ਹੀ ਦੇਸ਼ ਦਾ ਵਿਕਾਸ,
ਤਰੱਕੀ ਅਤੇ
ਲੋਕਤੰਤਰ ਦਾ ਬਚਾਉ ਸੰਭਵ ਹੈ।
ਐਡਵੋਕੇਟ ਵਿਰਦੀ ਨੇ ਜੋਰ ਦੇ ਕੇ ਕਿਹਾ ਕਿ
ਲੋਕਤੰਤਰ ਦੀ ਸਫਲਤਾ
ਲਈ ਇਹ ਵੀ ਜ਼ਰੂਰੀ ਹੈ ਕਿ ਜਨਤਾ ਜਾਗਰੂਕ
ਹੋਵੇ। ਲੋਕਤੰਤਰ ਵਿੱਚ ਸਿਰਫ ਵੋਟ ਪਾਉਣ ਨਾਲ ਹੀ ਮਤਦਾਤਾ
ਜਾਂ ਜਨਤਾ ਦਾ ਕਰਤੱਵ ਪੂਰਾ ਨਹੀਂ ਹੋ ਜਾਂਦਾ,
ਜਨਤਾ ਨੂੰ ਆਪਣੇ ਹੱਕਾਂ ਅਤੇ ਖਜ਼ਾਨੇ ਦੀ ਖੁੱਦ
ਰਾਖੀ
ਕਰਨੀ ਪਵੇਗੀ। ਇਸ ਨਾਲ ਨਾ ਕੇਵਲ ਹਕੀਕੀ
ਅਜ਼ਾਦੀ ਦੀ ਹੀ ਸਿਰਜਨਾ ਹੋਵੇਗੀ ਬਲਕਿ ਭ੍ਰਿਸ਼ਟਾਚਾਰ ਦਾ ਵੀ
ਖ਼ਾਤਮਾ ਹੋਵੇਗਾ।
ਡਾ. ਬਲਕਾਰ ਚੰਦ ਨੇ ਕਿਹਾ ਕਿ
15
ਅਗਸਤ ਮੂਲਨਿਵਾਸੀਆਂ ਦੀ ਅਜ਼ਾਦੀ ਦਾ ਦਿਨ
ਨਹੀਂ,
ਸਿਰਫ਼ ਸੱਤਾ ਪਰਿਵਰਤਨ ਦਾ ਦਿਨ ਹੈ। ਡਾ. ਰਤਨ
ਪਾਲ ਨੇ ਕਿਹਾ ਕਿ ਇਸ ਦਿਨ ਸਿਰਫ਼ ਆਰੀਆ ਲੋਕਾਂ
ਨੂੰ ਮੂਲਨਿਵਾਸੀਆਂ ਦੀ ਲੁੱਟ ਕਰਨ ਦੀ ਅਜ਼ਾਦੀ
ਮਿਲੀ। ਫੋਰਮ ਤੇ ਸੈਮੀਨਾਰ ਦੇ ਪ੍ਰਧਾਨ ਇੰਜੀਨੀਅਰ
ਜੇ. ਸੀ. ਵਿਰਦੀ ਨੇ ਕਿਹਾ ਕਿ
15
ਅਗਸਤ ਅਜ਼ਾਦੀ ਦਾ ਦਿਨ ਨਹੀਂ,
ਦੇਸ਼ ਦੇ ਬਟਵਾਰੇ ਦਾ ਦਿਨ ਹੈ।
ਕਰਨਲ ਸ਼ੰਕਰ ਸਿੰਘ ਨੇ ਕਿਹਾ ਕਿ ਦਲਿਤ ਸ਼ੋਸ਼ਿਤ
ਸਮਾਜ ਨੂੰ
65
ਸਾਲ ਬਾਅਦ ਵੀ ਅਜ਼ਾਦੀ ਦਾ ਨਿੱਘ ਨਹੀਂ
ਮਿਲਿਆ।
ਸੈਮੀਨਾਰ
'ਚ
ਮੈਨੇਜਰ ਬੀ. ਐਸ. ਬਾਗਲਾ,
ਡਾ. ਅਨੂਪ,
ਮਾ. ਸ਼ਾਮ ਸਿੰਘ ਆਦਿ ਨੇ ਵੀ
ਸ਼ਾਮਿਲ ਹੋਏ। ਫੋਰਮ ਦੇ ਜਨਰਲ ਸਕੱਤਰ ਅਮਰ ਨਾਥ
ਟੂਰਾ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ ਅਤੇ ਆਪਣੀ
ਰਿਟਾਇਰਮੈਂਟ ਦੀ ਖੁਸ਼ੀ ਵਿੱਚ ਸਭ ਨੂੰ ਸ਼ਾਨਦਾਰ
ਰਾਤਰੀ ਭੋਜਨ ਦਿੱਤਾ।
oRoop
Sidhu |