17-08-2011(ਸ਼ਾਰਜਾਹ)
ਸ਼ਾਰਜਾਹ ਵਿਖੇ ਇਕ ਪਾਕਿਸਤਾਨੀ ਆਮਿਰ ਦੇ ਕਤਲ ਕੇਸ ਵਿੱਚ ਅੱਜ
ਰਾਜਬੀਰ ਸਿੰਘਦੀ ਫਾਂਸੀ ਦੀ ਸਜ਼ਾ ਮਾਫ ਹੋ ਗਈ।
ਸ਼ਾਰਜਾਹ ਅਪੀਲ ਕੋਰਟ ਦੇ ਜੱਜ ਸਾਹਿਬ ਯੂਸਫ ਅਬਦੁਲ ਰਜ਼ਾਕ ਅਲ
ਅਵਾਜ਼ੀ ਨੇ ਆਪਣਾ ਫੈਸਲਾ ਸੁਣਾਉਦਿਆਂ ਹੋਇਆਂ ਕਿਹਾ ਕਿ ਰਾਜਬੀਰ
ਦੀ ਫਾਂਸ਼ੀ ਦੀ ਸਜ਼ਾ ਮਾਫ ਕਰ ਦਿੱਤੀ
ਗਈ ਹੈ ਅਤੇ ਇਹ ਸਜ਼ਾ ਸਿਰਫ ਤਿੰਨ ਸਾਲ ਕੈਦ ਵਿੱਚ ਬਦਲ ਦਿੱਤੀ ਗਈ
ਹੈ। ਯੂ. ਏ. ਈ ਦੇ ਕਾਨੂੰਨ
ਮੁਤਾਬਿਕ ਇਹ ਤਿੰਨ ਸਾਲ ਦੀ ਸਜ਼ਾ ਕੇਵਲ 27
ਕੁ ਮਹੀਨਿਆਂ ਵਿੱਚ ਹੀ ਪੂਰੀ ਹੋ ਜਾਂਦੀ ਹੈ ਅਤੇ ਰਾਜਬੀਰ ਸਿੰਘ
ਪਹਿਲਾਂ ਹੀ ਤਕਰੀਬਨ 25 ( ਪੱਚੀ )
ਮਹੀਨੇ ਜੇਲ ਵਿੱਚ ਕੱਟ ਚੁੱਕਾ ਹੈ।
ਇਸ ਮੁਤਾਬਿਕ ਹੁਣ ਰਾਜਬੀਰ ਸਿੰਘ ਬਹੁਤ ਜਲਦੀ ਹੀ ਰਿਹਾ ਹੋਕੇ
ਆਪਣੇ ਘਰ ਪਹੁੰਚ ਜਾਏਗਾ। ਕੁੱਝ
ਦਿਨਾਂ ਵਿੱਚ ਹੀ ਉਸਦੀ ਰਿਹਾਈ ਦੀ ਸਹੀ ਤਾਰੀਖ ਦਾ ਪਤਾ ਵੀ ਲੱਗ
ਜਾਵੇਗਾ। ਅੱਜ ਦੀ ਪੇਸ਼ੀ ਦੌਰਾਨ
ਅਦਾਲਤ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਪ੍ਰਧਾਨ ਸ਼੍ਰੀ ਰੂਪ ਸਿੱਧੂ, ਚੇਅਰਮੈਨ ਬਖਸ਼ੀ ਰਾਮ ਪਾਲ, ਕਮਲਰਾਜ
ਸਿੰਘ ਹੈਡ ਗ੍ਰੰਥੀ, ਤਰਸੇਮ
ਸਿੰਘ ਅਤੇ ਧਰਮਪਾਲ ਖਜ਼ਾਨਚੀ ਵੀ ਮੌਜੂਦ ਸਨ।
ਰਾਜਬੀਰ ਦੀ ਸਜ਼ਾ ਮਾਫੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ
ਵਲੋਂ ਮਕਤੂਲ ਦੇ ਵਾਰਿਸਾਂ ਨੂੰ ਇਕ ਲੱਖ ਸੱਠ ਹਜ਼ਾਰ ਦਿਰਾਮ
ਮੁਆਵਜ਼ਾ ਦੇਕੇ ਹੋਈ ਹੈ। ਸੋਸਾਇਟੀ
ਦੇ ਪ੍ਰਧਾਨ ਰੂਪ ਸਿੱਧੂ ਨੇ ਖਾਸ ਤੌਰ ਤੇ ਕਿਹਾ ਕਿ ਮੁਆਵਜੇ ਦੀ
ਰਕਮ ਇਕੱਠੀ ਕਰਨ ਲਈ ਸੱਭ ਤੋਂ ਵੱਧ
ਯੋਗਦਾਨ ਸ਼੍ਰੀ ਸੁਦੇਸ਼ ਅਗਰਵਾਲ ਜੀ ਨੇ ਪਾਇਆਂ ਹੈ।
ਸ਼੍ਰੀ ਅਸੋਕ ਕੁਮਾਰ ਅਸ਼ੋਕਾ ਜਿਊਲਰੀ, ਬੀਬੀ ਕੋਮਲ ਜੀ
ਚੇਅਰਪਰਸਨ ਸਪਰਿੰਗਡੇਲ ਸਕੂਲ ਸ਼ਾਰਜਾ, ਸ. ਸੁਰਜੀਤ ਸਿੰਘ
ਅਵੀਰ ਗੁਰੂ ਘਰ ਵਾਲੇ,
ਠੇਕੇਦਾਰ ਬਲਵਿੰਦਰ ਸਿੰਘ ਰਾਸ ਅਲ ਖੇਮਾਂ,
ਸੁਰਿੰਦਰ ਸਿੰਘ ਭਾਊ ਅਤੇ ਹਰਜੀਤ ਸਿੰਘ ਤੱਖਰ ਦੇ ਯੋਗਦਾਨ ਨਾਲ ਹੀ ਇਹ ਕਾਰਜ ਨੇਪਰੇ
ਚੜਿਆ ਹੈ। ਹੋਰ ਵੀ ਬਹੁਤ ਸਾਰੇ
ਦਾਨੀਆਂ ਅਤੇ ਸਭਾਵਾਂ ਨੇ ਇਸ ਉਪਰਾਲੇ ਵਿੱਚ ਮਦਦ ਕੀਤੀ ਹੈ (
ਜਿਨ੍ਹਾ ਦੇ ਨਾਮ ਦੀ ਲਿਸਟ ਇਕ ਵੱਖਰੀ ਖਬਰ ਵਜੋਂ ਛਪਵਾਈ ਜਾਏਗੀ)।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਇਨ੍ਹਾਂ
ਸੱਭਨਾ ਦਾ ਬਹੁਤ ਬਹੁਤ ਧੰਨਵਾਦ ਹੈ ।
Roop
Sidhu |