ਪੂਰੇ ਹੁਸ਼ਿਆਰਪੁਰ ਜ਼ਿਲੇ ਚੋਂ ਪਹਿਲਾ ਸਥਾਨ
ਪ੍ਰਾਪਤ ਕੀਤਾ
੧੦-੦੮-੨੦੧੧ (ਹੁਸ਼ਿਆਰਪੁਰ) ਪੰਜਾਬ
ਯੂਨੀਵਰਸਿਟੀ ਚੰਡੀਗੜ ਵਲੋਂ ਲਈ ਗਈ ਪ੍ਰੀਖਿਆ ਐਮ. ਏ. ਭਾਗ ਦੂਜਾ
ਇਤਿਹਾਸ ਵਿਚੋਂ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਵਿਦਿਆਰਥਣ ਮੀਨਾ
ਫੁੱਲ ਸਪੁਤਰੀ ਤਰਸੇਮ ਸਿੰਘ ਫੁੱਲ ( ਖਜ਼ਾਨਚੀ ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ.ਈ) ਵਸਨੀਕ ਮੁਹਲਾ ਅਸਲਾਮਾਬਾਦ
ਨੇ ਪੂਰੇ ਹੁਸ਼ਿਆਰਪੁਰ ਜ਼ਿਲੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਕਾਲਜ ਦੇ ਪ੍ਰਿਸੀਪਲ ਐਨ ਡੀ ਭਾਟੀਆ ਅਤੇ ਇਤਿਹਾਸ
ਵਿਭਾਗ ਦੇ ਪ੍ਰੋਫੈਸਰਾਂ ਵਲੋਂ ਇਸ ਵਿਦਿਆਰਥਣ ਨੂੰ ਸਨਮਾਨਿਤ ਕੀਤਾ
ਗਿਆ । ਮੀਨਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ,
ਆਪਣੇ ਭਰਾ ਸੰਨੀ ਅਤੇ ਆਪਣੇ ਸਾਰੇ ਪ੍ਰੋਫੈਸਰਾਂ ਨੂੰ ਦਿੱਤਾ
।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਅਦਾਰਾ
ਉਪਕਾਰ.ਕੋਮ ਵਲੋਂ ਉਸਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ ਤੇ ਵਧਾਈਆਂ
ਹਨ ।
ਰੂਪ ਸਿੱਧੂ
|