ਸ਼ਾਰਜਾਹ ਦੇ ਕਤਲ ਕੇਸ ਚੋਂ ਰਾਜਬੀਰ ਸਿੰਘ ਨੂੰ
ਫਾਂਸੀ ਦੀ ਸਜ਼ਾ ਤੋਂ ਰਾਹਤ ਯਕੀਨੀ ਹੋਈ
ਮ੍ਰਿਤਿਕ ਦੇ ਵਾਰਸਾਂ ਨੇ
ਜੱਜ ਸਾਹਿਬਾਨ ਦੇ
ਸਾਹਮਣੇ ਇਕ
ਲੱਖ ਸੱਠ ਹਜ਼ਾਰ ਦਿਰਾਮ ਲੈਕੇ ਰਾਜਬੀਰ ਸਿੰਘ ਨੂੰ
ਮਾਫ ਕੀਤਾ ।
22-07-2011
ਅੱਜ ਸ਼ਾਰਜਾਹ ਦੀ ਅਪੀਲ ਕੋਰਟ
ਵ੍ਨਿਚ ਰਾਜਬੀਰ ਸਿੰਘ ਦੀ ਫਾਂਸੀ ਦੀ ਸਜ਼ਾ ਤੋਂ ਰਾਹਤ ਯਕੀਨੀ ਹੋ
ਗਈ। ਰਾਜਬੀਰ ਸਿੰਘ ਨੂੰ ਇਕ ਪਾਕਿਸਤਾਨੀ ਨਾਗਰਿਕ ਆਮਿਰ ਦੇ ਕਤਲ
ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਮਿਲੀ ਹੋਈ ਸੀ ।ਸ੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪੰਦਰਾਂ ਮਹੀਨਿਆਂ ਦੇ ਉਪਰਾਲਿਆਂ
ਸਦਕਾ,
ਮ੍ਰਿਤਿਕ
ਦੇ ਪਰੀਵਾਰ ਨੂੰ ਇਕ ਲੱਖ ਸੱਠ ਹਜ਼ਾਰ ਦਿਰਾਮ ਦੇਕੇ ਮੁਆਫੀ ਨਾਮੇ
ਲਈ ਰਾਜ਼ੀ ਕਰ ਲਿਆ ਗਿਆ । ਮ੍ਰਿਤਿਕ ਪ੍ਰੀਵਾਰ ਦੇ ਵਾਰਿਸਾਂ ਨੇ
ਜੱਜ ਸਾਹਿਬਾਨ ਦੇ ਸਾਹਮਣੇ ਨਿਯਤ ਕੀਤੀ ਰਕਮ ਵਸੂਲ ਕੀਤੀ ਅਤੇ
ਰਾਜਬੀਰ ਸਿੰਘ ਨੂੰ ਮੁਆਫ ਕਰਦੇ ਹੋਏ ਲੋੜੀਂਦੇ ਕਾਗ਼ਜ਼ਾਂ ਤੇ
ਦਸਤਖਤ ਵੀ ਕਰ ਦਿੱਤੇ ਹਨ । ਹੁਣ ਇਸ ਕੇਸ ਦਾ ਹੁਕਮ ਜੱਜ
ਸਾਹਿਬਾਨ ਵਲੋਂ
17 ਅਗਸਤ ਨੂੰ ਸੁਣਾਇਆ ਜਾਏਗਾ । ਇਸ ਸੁਲਹ
ਵਾਸਤੇ ਇਕੱਠੀ ਕੀਤੀ ਗਈ ਰਕਮ ਵਿੱਚ ਸੱਭ ਤੋਂ ਵੱਧ ਯੋਗਦਾਨ
ਨਾਮਵਰ ਵਪਾਰੀ ਅਤੇ ਯੋਗ ਸਿਆਸਤਦਾਨ ਸ਼੍ਰੀ ਸੁਦੇਸ਼ ਅਗਰਵਾਲ ਜੀ ਦਾ
ਰਿਹਾ ।ਪੈਸੇ ਇਕੱਠੇ ਕਰਨ ਵਾਸਤੇ ਸ਼. ਸੁਰਜੀਤ ਸਿੰਘ ਜੀ ਅਵੀਰ
ਵਾਲੇ,
ਸਪਰਿੰਗਡੇਲ ਸਕੂਲ ਸ਼ਾਰਜਾਹ ਦੀ ਚੇਅਰਪਰਸਨ
ਬੀਬੀ ਕੁਲਵਿੰਦਰ ਕੋਮਲ ਜੀ, ਸ਼੍ਰੀ ਅਸ਼ੋਕ ਕੁਮਾਰ ਜੀ ਹੁੰਡਾਈ
ਜਿਊਲਰੀ, ਠੇਕੇਦਾਰ
ਬਲਵਿੰਦਰ ਸਿੰਘ ਰਾਸ ਅਲ ਖੇਮਾਂ, ਸੁਰਿੰਦਰ ਸਿੰਘ ਭਾਊ ਅਤੇ
ਹਰਜੀਤ ਸਿੰਘ ਤੱਖਰ ਜੀ ਨੇ ਪ੍ਰਮੁੱਖ ਭੁਮਿਕਾ ਨਿਭਾਈ ਹੈ ।ਸ਼੍ਰੀ ਗੁਰੁ
ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਇਹਨਾਂ
ਸੱਭ ਸਹਿਯੋਗੀਆਂ ਦਾ
ਧੰਨਵਾਦ ਹੈ । |