੧੫-੦੭-੨੦੧੧
(ਰਾਸ ਅਲ ਖੇਮਾਂ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ ਦੀ ਮਾਤਾ ਜੀ ਸਵਰਗਵਾਸੀ
ਬੀਬੀ ਠਾਕਰੀ ਜੀ ਦੀ ਅੱਠਵੀਂ ਬਰਸੀ ਦੇ ਸਬੰਧ ਵਿੱਚ ਅਲ ਸ਼ਿਰਾਵੀ
ਕੰਪਣੀ ਵਿਖੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ
ਗੁਰਮਤਿ ਵੀਚਾਰਾਂ ਹੋਈਆਂ ਅਤੇ ਮਾਤਾ ਜੀ ਦੀ ਆਤਮਿਕ ਸ਼ਾਤੀ ਲਈ
ਅਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਕੀਤੀ ਗਈ
।
ਸੋਸਾਇਟੀ ਦੇ ਪ੍ਰਧਾਨ ਰੂਪ ਲਾਲ ਸਿੱਧੂ,
ਕਮਲਰਾਜ ਸਿੰਘ ਜੀ ਗ੍ਰੰਥੀ,
ਧਰਮਪਾਲ ਜੀ ਖਜ਼ਾਨਚੀ,
ਤਰਸੇਮ ਸਿੰਘ ਜੀ ਖਜ਼ਾਨਚੀ ਅਤੇ ਸੁਰਿੰਦਰ ਸੰਨ੍ਹੀ ਨੇ ਵੀ ਅਜਮਾਨ
ਅਤੇ ਸ਼ਾਰਜਾਹ ਤੋਂ ਆਕੇ ਹਾਜ਼ਰੀਆਂ ਲਗਵਾਈਆਂ
।
ਰੂਪ ਸਿੱਧੂ ਜੀ ਨੇ ਮਾਂ ਦੀ ਮਹੱਤਤਾ ਦੇ ਬਾਰੇ ਗੁਰਬਾਣੀ ਦੀ
ਰੌਸ਼ਨੀ ਵਿੱਚ ਵਿਚਾਰ ਰੱਖੇ
।
ਚਾਹ ਪਕੌੜੇ ਅਤੇ ਗੁਰੁ ਦੇ ਲੰਗਰ ਅਤੁੱਟ ਵਰਤਾਏ ਗਏ
।
|