੦੧-੦੭-੨੦੧੧ ਅਲ ਹਾਮਦ ਕੰਪਨੀ ਦੇ ਸ਼ਾਰਜਾ ਕੈਂਪ ਵਿਖੇ ਅੱਜ
ਸਵੇਰੇ ਸ਼ਹੀਦੀ ਪੁਰਬ ਨੂੰ ਸਮ੍ਰਪਿਤ ਸ਼ਬੀਲ ਲਗਾਈ ਗਈ
।
ਕੜਕਦੀ ਗਰਮੀ ਦੇ ਮੌਸਮ ਵਿੱਚ ਠੰਡੇ ਮਿੱਠੇ ਜਲ ਅਤੇ ਕਾਲੇ ਚਨੇ
ਸੰਗਤਾਂ ਵਿੱਚ ਵਰਤਾਏ ਗਏ
।
ਪੂਰੇ ਇਲਾਕੇ ਦੇ ਲੋਕਾਂ,
ਰਾਹਗੀਰਾਂ ਅਤੇ ਮੁਸਾਫਿਰਾਂ ਦੀ ਤਹਿ ਦਿਲੋਂ ਸੇਵਾ ਕੀਤੀ ਗਈ
।
ਸ਼ਬੀਲ ਦੇ ਨਾਲ ਨਾਲ ਚੱਲ ਰਹੇ ਗੁਰਬਾਣੀ ਕੀਰਤਨ ਦੇ ਨਾਲ ਮਾਹੌਲ
ਹੋਰ ਵੀ ਸ਼ਰਧਾਪੂਰਨ ਅਤੇ ਭਗਤੀਮਈ ਬਣਿਆ ਹੋਇਆ ਸੀ[ਇਸ ਸ਼ਬੀਲ ਦਾ
ਉਪਰਾਲਾ ਪ੍ਰਮੁਖ ਤੌਰ ਤੇ ਬਾਬਾ ਸੁਰਜੀਤ ਸਿੰਘ ਜੀ ਦੇ ਉਦਮ ਸਦਕਾ
ਹੋਇਆ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰੂਪ ਲਾਲ
ਸਿੱਧੂ,
ਭਾਈ ਕਮਲਰਾਜ ਸਿੰਘ (ਗੰਰਥੀ),
ਤਰਸੇਮ ਸਿੰਘ ਜੀ ਖਜ਼ਾਨਚੀ,
ਸੱਤ ਪਾਲ ਮਹੇ(ਪ੍ਰਚਾਰਕ),
ਸੁਰਿੰਦਰ ਸਿੰਘ ਸੰਨੀ ਅਤੇ ਬਲਬੀਰ ਰਾਮ ਜੀ ਨੇ ਵੀ ਆਕੇ ਸ਼ਬੀਲ
ਵਿੱਚ ਹਾਜ਼ਰੀਆਂ ਲਗਵਾਈਆ
।
ਇਸ ਸ਼ਬੀਲ ਵਿੱਚ ਖਾਸ ਯੋਗਦਾਨ ਪਾਉਂਦੇ ਹੋਏ ਕੁਲਵਿੰਦਰ ਸਿੰਘ
ਮੱਟੂ,
ਗੁਰਮੁਖ ਸ਼ਿੰਘ,
ਸ਼੍ਰੀ ਸੁਰਿੰਦਰ ਸਿੰਘ,
ਮੱਖਣ,
ਅਮਿੰਰਤਪਾਲ,
ਧਰਮਵੀਰ,
ਪਵਨ ਕੁਮਾਰ,
ਤਾਰੀ,
ਬਲਜਿੰਦਰ ਸਿੰਘ,
ਦਿਲਬਾਗ਼ ਮੁਹੰਮਦ ਅਤੇ ਬਲਬੀਰ ਕੁਮਾਰ ਨੇ ਅਣਥੱਕ ਸੇਵਾ ਕਮਾਈ
।
ਸਾਰੀ ਸੰਗਤ ਵਲੋਂ ਸਰਬੱਤ ਦੇ ਭਲੇ ਅਤੇ ਸੁੱਖ ਸਾਂਦ ਦੇ ਅਰਦਾਸੇ
ਕੀਤੇ ਗਏ
।
|