ਜੇਕਰ ਆਪਸੀ ਝਗੜਿਆਂ ਤੋਂ ਵਿਹਲ ਮਿਲੇ ਤਾਂ
ਕਦੀ ਸਾਡੇ ਸਮਾਜ ਨਾਲ ਹੋ
ਰਹੀਆਂ ਸਾਜਿਸ਼ਾਂ ਬਾਰੇ ਵੀ ਸੋਚੀਏ
।
੨੪-੦੫-੨੦੧੧(ਰੂਪ
ਸਿੱਧੂ) ਪਿਛਲੇ ਕੁਝ ਸਾਲਾਂ ਤੋਂ ਸਤਿਗੁਰੂ ਰਵਿਦਾਸ ਨਾਮਲੇਵਾ
ਸੰਗਤਾਂ ਅਤੇ ਖਾਸ ਕਰਕੇ ਧਾਰਮਿਕ ਅਤੇ ਸਮਾਜਿਕ ਆਗੂ ਧਰਮ ਦੇ ਨਾਮ,
ਧਰਮ ਦੇ ਨਿਸ਼ਾਨ ਸਾਹਿਬ,
ਜਾਤੀ ਦਾ ਨਾਮ,
ਧਾਰਮਿਕ ਗ੍ਰੰਥ ਅਤੇ ਧਾਰਮਿਕ ਜੈਕਾਰੇ ਆਦਿ ਵਿਸ਼ਿਆ ਕਰਕੇ ਆਪਸ
ਵਿੱਚ ਹੀ ਇੱਕ ਤਰਾਂ ਦੀ ਜੰਗ ਛੇੜੀ ਬੈਠੇ ਹਨ
।
੩੦੦ ਦੇ ਕਰੀਬ ਧਾਰਮਿਕ ਡੇਰਿਆਂ ਵਿੱਚ ਪਹਿਲਾਂ ਹੀ ਵੰਡੀ ਹੋਈ
ਸੰਗਤ ਨੂੰ ਉਪਰੋਕਤ ਵਿਸ਼ੇ ਹੋਰ ਵੀ ਵੰਡੀ ਜਾ ਰਹੇ ਹਨ
।
ਇਹ ਬਿਲਕੁਲ ਠੀਕ ਹੈ ਕਿ ਸੱਚ ਅਤੇ ਝੂਠ ਦਾ ਨਿਤਾਰਾ ਹੋਣਾ
ਚਾਹੀਦਾ ਹੈ,
ਸੱਤ ਸੰਗਤਾਂ ਦੇ ਰੂ-ਬਰੂ ਹੋਣਾ ਜਰੂਰੀ ਹੈ ਪਰ ਇਸ ਆਪਸੀ ਲੜਾਈ
ਵਿੱਚ ਅਸੀ ਇਸ ਤਰਾਂ ਰੁੱਝੇ ਹੋਏ ਹਾਂ ਕਿ ਸਾਨੂੰ ਇਹ ਅਹਿਸਾਸ ਵੀ
ਨਹੀ ਹੈ ਕਿ ਵਿਰੋਧੀ ਬਰਾਦਰੀਆਂ ਦੇ ਕੁਝ ਸ਼ਰਾਰਤੀ ਲੋਕ ਸਾਡੀ ਇਸ
ਲੜਾਈ ਦੀ ਆੜ ਵਿੱਚ ਸਾਡੇ ਸਾਰਿਆਂ ਧੜਿਆਂ ਦੀਆਂ ਜੜਾਂ ਵੱਢਣ ਅਤੇ
ਸਾਨੂੰ ਹੋਰ ਦਬਾਉਣ ਦੀਆਂ ਸਾਜਿਸ਼ਾ ਵਿੱਚ ਲੱਗੇ ਹੋਏ ਹਨ
।
ਅੱਜ ਕੱਲ ਪੰਜਾਬ ਦੇ ਕਈ ਪਿੰਡਾਂ ਵਿੱਚ ਮਰਿਆਦਾ ਦਾ ਬਹਾਨਾ ਬਣਾ
ਕਿ ਸਾਡੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ
।
ਕਿਤਿਓ ਰੰਬੀ ਆਰ ਦਾ ਨਿਸ਼ਾਨ ਸਾਹਿਬ ਲਾਹਕੇ ਖੰਡਾ ਸਾਹਿਬ ਚਾੜ
ਦਿੱਤਾ ਜਾਂਦਾ ਹੈ ਅਤੇ ਕਿਤੇ ਹਰਿ ਦਾ ਨਿਸ਼ਾਨ ਸਾਹਿਬ ਉਤਾਰ ਕੇ
ਖੰਡਾ ਸਾਹਿਬ ਲਗਵਾ ਦਿੱਤਾ ਜਾਂਦਾ ਹੈ
।
ਹਾਲਾਂਕਿ ਹੋਣਾ ਤਾਂ ਇਸ ਤਰਾਂ ਚਾਹੀਦਾ ਹੈ ਕਿ ਜਿਸ ਜਗਾਹ ਜਿਹੜਾ
ਵੀ ਨਿਸ਼ਾਨ ਸਾਹਿਬ ਸ਼ੂਰੂ ਤੋਂ ਹੈ ਉਹ ਹੀ ਲੱਗਾ ਰਹੇ ਪਰ ਹੋ
ਇਸਤੋਂ ਉਲਟ ਰਿਹਾ ਹੈ
।
ਪਿੰਡ ਡਾਂਨਸੀਵਾਲ ਜ਼ਿਲਾ ਹੁਸ਼ਿਆਰਪੁਰ ਦੀ ਘਟਨਾ ਇਸ ਜਬਰ ਦਾ ਸਬੂਤ
ਹੈ
।
ਇਸ ਪਿੰਡ ਵਿੱਚ ਪਿਛਲੇ ਕਰੀਬ ਤੀਹ ਸਾਲ ਤੋਂ ਆਰ ਰੰਬੀ ਵਾਲਾ
ਨਿਸ਼ਾਨ ਸਾਹਿਬ ਹੀ ਸੀ,
ਫਿਰ ਹਰਿ ਵਾਲਾ ਲੱਗਿਆ,
ਫਿਰ ਖੰਡਾ ਲੱਗਿਆ,
ਫਿਰ ਫਸਾਦ ਹੋਇਆ ਅਤੇ ਹੁਣ ਪ੍ਰਸ਼ਾਸ਼ਨ ਨੇ ਹਰਿ ਅਤੇ ਖੰਡਾ ਦੋਵੇਂ
ਹੀ ਨਿਸ਼ਾਨ ਸਾਹਿਬ ਲਗਵਾਏ ਹੋਏ ਹਨ
।
ਕੀ ਇਸ ਤਰਾਂ ਹੀ ਹੌਲੀ ਹੌਲੀ ਬਾਕੀ ਪਿੰਡਾ ਵਿੱਚ ਵੀ ਹੋਵੇਗੀ
?
ਕੀ ਮਰਿਆਦਾ ਦੇ ਨਾਮ ਤੇ ਜਬਰਨ ਨਿਸ਼ਾਨ ਸਾਹਿਬ ਵੀ ਬਦਲਾਏ ਜਾਣਗੇ
?
ਅਸੀ ਸ਼੍ਰੀ ਗੁਰੂ ਗੰਥ ਸਾਹਿਬ ਜੀ ਦਾ ਤਹਿ ਦਿਲੋਂ ਸਤਿਕਾਰ ਕਰਦੇ
ਹਾਂ,
ਸਾਡੇ ਗੁਰੁਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ
ਵੀ ਹਨ
।
ਸਦੀਆਂ ਤੋਂ ਉਹਨਾਂ ਗੁਰੂਘਰਾਂ ਵਿੱਚ ਹਰਿ,
ਸੋਹੰ,ਰੰਬੀ
ਆਰ ਜਾਂ ਖੰਡੇ ਵਾਲੇ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਹਨ
।
ਕੁਝ ਸ਼ਰਾਰਤੀ ਅਨਸਰ ਸਾਡੀ ਆਪਸੀ ਖਿੱਚੋਤਾਣ ਦਾ ਫਾਇਦਾ ਲੈਂਦੇ
ਹੋਏ,
ਸਾਡੇ ਤੇ ਆਪਣੀ ਕੱਟੜਤਾ ਥੋਪਣ ਦਾ ਯਤਨ ਕਰ ਰਹੇ ਹਨ
।
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਸਾਡੇ ਸਮਾਜ ਦੇ
ਬੁਧੀਜੀਵੀਆਂ,
ਮਹਾਂਪੁਰਸ਼ਾਂ ਅਤੇ ਸਮਾਜਿਕ ਅਹੁਦੇਦਾਰਾਂ ਨੂੰ ਇਕੱਠੇ ਹੋਕੇ,
ਸ਼੍ਰੋਮਣੀ ਕਮੇਟੀ ਅਤੇ ਹੋਰ ਸਿਖ ਜਥੇਬੰਦੀਆਂ ਨਾਲ ਸ਼ਾਤੀਪੂਰਵਕ
ਤਰੀਕੇ ਨਾਲ ਗੱਲ ਬਾਤ ਰਾਹੀ,
ਇਹ ਮਰਿਆਦਾ ਦਾ ਨਾਮ ਤੇ ਹੋਣ ਵਾਲੇ ਜਬਰ ਨੂੰ ਰੋਕਣ ਵਾਸਤੇ
ਉਪਰਾਲੇ ਕਰਨੇ ਹੋਣਗੇ
।
ਸਾਡੇ ਗੁਰੁਘਰਾਂ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਮਰਿਆਦਾ ਹੀ
ਸਾਡੀ ਮਰਿਆਦਾ ਹੈ
।
ਆਪਸੀ ਝਗੜੇ ਨਿਬੇੜਨ ਦੇ ਨਾਲ ਨਾਲ ਹੀ ਸਾਨੂੰ ਸਾਡੇ ਸਮਾਜ ਖਿਲਾਫ
ਹੋ ਰਹੇ ਇਸ ਤਰਾਂ ਦੇ ਪ੍ਰੋਪੋਗੰਡੇ ਦੇ ਨਾਲ ਵੀ ਨਿਬੜਨਾ ਹੋਵੇਗਾ
।
ਅਜੇ ਵੀ ਸਮਾਂ ਹੈ,
ਆਉ ਰਲ ਮਿਲ ਕੇ ਵਿਰੋਧੀਆਂ ਦੀਆਂ ਚਾਲਾਂ ਤੋਂ ਸੁਚੇਤ ਹੋਕੇ,
ਆਪਣੇ ਸਮਾਜ ਦੀ ਇਜ਼ਤ ਦੀ ਰਾਖੀ ਕਰੀਏ
।………
ਰੂਪ ਸਿੱਧੂ |