ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ
ਖੁਰਾਲਗੜ
ਵਿਖੇ
ਵਿਸ਼ਾਲ ਲੰਗਰ
੧੭-੦੫-੨੦੧੧ (ਵਿਜੈ ਕੁਮਾਰ ਮੈਣਕਾ-ਬਲਾਚੌਰ) ਹਰੇਕ ਸਾਲ
ਦੀ ਤਰ੍ਹਾਂ ਵਿਸਾਖੀ ਅਤੇ ਡਾ: ਅੰਬੇਡਕਰ ਸਾਹਿਬ ਦੇ ਜਨਮ
ਦਿਵਦ ਮੌਕੇ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਅੰਮ੍ਰਿਤ
ਕੁੰਡ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਜੀ
ਨਾਮਲੇਵਾ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਸੰਸਾਰ ਭਰ ਤੋਂ
ਪਹੁੰਚੀਆਂ
।
ਪੋਜੇਵਾਲ ਤੋਂ ਲੈ ਕੇ ਖੁਰਲਗੜ੍ਹ ਸਾਹਿਬ ਤੱਕ ਵੱਖ ਵੱਖ
ਇਲਾਕਿਆਂ ਤੋਂ ਆ ਕੇ ਸੰਗਤਾਂ ਨੇ ਲੰਗਰਾਂ ਅਤੇ ਸ਼ਬੀਲਾਂ ਦਾ
ਪ੍ਰਬੰਧ ਕੀਤਾ ਹੋਇਆ ਸੀ
।
ਸੰਗਤਾਂ ਦੇ ਉਤਸ਼ਾਹ ਦੇਖਦੇ ਹੀ ਬਣਦੇ ਸਨ
।
ਇਸ ਸ਼ੁਭ ਅਵਸਰ ਤੇ ਸ੍ਰੀ ਗੁਰੂ ਰਵਿਦਾਸ ਸਭਾ ਬਲਾਚੌਰ
ਅੰਬੇਡਕਰ ਸੈਨਾ,
ਤਹਿ. ਬਲਾਚੌਰ ਅਤੇ ਤਹਿ. ਬਲਾਚੌਰ ਦੀਆਂ ਸਮੂਹ ਸੰਗਤਾਂ
ਵਲੋਂ ਦੋਨੋਂ ਦਿਨ ਲਗਾਤਾਰ ਚੌਥਾ ਵਿਸ਼ਾਲ ਲੰਗਰ ਲਗਾਇਆ ਗਿਆ
।
ਲੰਗਰ ਦਾ ਸਾਰਾ ਪ੍ਰਬੰਧ ਸ੍ਰੀ ਰਣਜੀਤ ਸਿੰਘ ਸੱਜਨ ਦੀ
ਅਗਵਾਈ ਵਿੱਚ ਕੀਤਾ ਗਿਆ
।
ਇਸ ਲੰਗਰ ਲਈ ਵਿਸ਼ੇਸ਼ ਸਹਿਯੋਗ ਜਸਵੰਤ ਸਿੰਘ ਤੂਰ,
ਪ੍ਰਧਾਨ ਅੰਬੇਡਕਰ ਸੈਨਾ,
ਵਿਜੈ ਕੁਮਾਰ ਮੈਣਕਾ ਪ੍ਰਧਾਨ,
ਜਰਭਜਨ ਜੱਬਾ,
ਅਜੀਤ ਰਾਮ ਡੀ. ਈ. ਓ.,
ਬਰਥੂ ਰਾਮ ਬੰਗਾ,
ਡਾ: ਸਤਵਿੰਦਰ ਸਿੰਘ,
ਡਾ: ਅਵਤਾਰ ਸਿੰਘ ਡੈਂਟਲ ਸਰਜਨ,
ਡਾ: ਰਾਜੇਸ਼ ਭਾਟੀਆਂ,
ਮਾ. ਮਨਜੀਤ ਬਲਾਚੌਰ,
ਹਰਬੰਸ ਪਟਵਾਰੀ ਜੋਗੇਵਾਲ,
ਕੌਸਲਰ ਦਿਲਬਾਗ਼ ਚੰਦ,
ਜਸਵਿੰਦਰ ਸਿੰਘ ਸਰਪੰਚ ਠਠਿਆਲਾ,
ਜਸਵੀਰ ਔਲੀਆ ਪੁਰ,
ਰੌਸ਼ਨ ਟਰਾਲੀਆਂ ਵਾਲਾ,
ਹਰਬੰਸ ਕਲੇਰ,
ਦਿਲਬਾਗ਼ ਸਿੰਘ ਟੌਸਾ,
ਪਰਮਜੀਤ ਕਰੀਮ ਪੁਰੀ,
ਸਤਨਾਲ ਚਾਹਲ,
ਗਿਆਨ ਚੰਦ ਸਰਪੰਚ ਰੁੜਕੀ,
ਦਿਲਾਵਰ ਕੌਲਗੜ੍ਹ,
ਅਤੇ ਸਿਕੰਦਰ ਬਲਾਚੌਰ ਆਦਿ ਹਾਜ਼ਰ ਸਨ
।
ਇਸ ਸਮੇਂ ਟੈਂਟ ਦੀ ਸੇਵਾ ਢਿਲੋਂ ਟੈਂਟ ਹਾਊਸ ਬਲਾਚੌਰ ਅਤੇ
ਸਾਊਂਡ ਦੀ ਸੇਵਾ ਸ਼ਰਮਾ ਸਾਊਂਡ ਬਲਾਚੌਰ ਵਲੋਂ ਕੀਤੀ ਗਈ
।
ਇਸ ਮੌਕੇ ਮਿਸ਼ਨਰੀ ਕਲਾਕਾਰ ਸ਼ੀਤਲ ਬਘੌਰਾ,
ਰਾਜ ਮਹਿੰਦੀ,
ਜਤਿੰਦਰ ਵਿੱਕੀ ਨੇ ਮਿਸ਼ਨਰੀ ਗੀਤ ਗਾਏ
।
ਇਸ ਮੌਕੇ ਵਿਜੈ ਕੁਮਾਰ ਮੈਣਕਾ,
ਪ੍ਰਧਾਨ ਸ੍ਰੀ ਰਵਿਦਾਸ ਸਭਾ ਤਹਿਸੀਲ ਬਲਾਚੌਰ ਵੱਲੋਂ
ਵਿਅਕਤੀਗਤ ਤੌਰ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ
ਲਾਈਟਾਂ ਵਾਲੀ ਵਿਸ਼ਾਲ ਮੂਰਤੀ ਵੀ ਚਰਨ ਛੋਹ ਗੰਗਾ ਗੁਰੂ ਘਰ
ਨੂੰ ਭੇਂਟ ਕੀਤੀ ਗਈ
।