ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ
ਅਸਥਾਨ ਖੁਰਾਲਗੜ ਜ਼ਿਲਾ ਹੁਸ਼ਿਆਰਪੁਰ
ਵਿਖੇ ਵੈਸਾਖੀ ਦੇ ਦਿਨ ਲੱਖਾਂ ਦੀ
ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ
੧੫-੦੪-੨੦੧੧ (ਖੁਰਾਲਗੜ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ
ਤਪ ਅਸਥਾਨ ਖੁਰਾਲਗੜ ਜ਼ਿਲਾ ਹੁਸ਼ਿਆਰਪੁਰ ਵਿਖੇ ਵੈਸਾਖੀ ਦੇ ਦਿਨ
ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ
।
ਅੱਜ ਵੈਸਾਖੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ
ਦਾ ਜਨਮ ਦਿਨ ਸੰਗਤਾਂ ਨੇ ਖੁਰਾਲਗੜ ਦੀ ਪਵਿਤਰ ਧਰਤੀ ਤੇ ਮਨਾਇਆਂ
।
ਸੰਗਤਾਂ ਦਾ ਹੜ੍ਹ ਪੂਰੇ ਏਰੀਏ ਵਿੱਚ ਇਕ ਦਿਲਕਸ਼ ਨਜ਼ਾਰਾ ਪੇਸ਼ ਕਰ
ਰਿਹਾ ਸੀ
।
ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ.ਈ. ਦੇ ਹੈਡ
ਗ੍ਰੰਥੀ ਭਾਈ ਕਮਲ ਰਾਜ ਸਿੰਘ ਜੀ ਨੇ ਵੀ ਪਰਿਵਾਰ ਸਮੇਤ ਖੁਰਾਲਗੜ
ਪਹੁੰਚਕੇ ਹਾਜ਼ਰੀ ਲਗਵਾਈ
।
ਉਨਹਾਂ ਦੇ ਨਾਲ ਸੋਸਾਇਟੀ ਦੇ ਮੈਂਬਰ ਸ਼੍ਰੀ ਬਲਬੀਰ ਚੰਦ ਅਤੇ
ਹਰਮੈਸ਼ ਰਾਣਾ ਜੀ ਵੀ ਆਪਣੇ ਪਰੀਵਾਰਾਂ ਸਮੇਤ ਪਹੁੰਚੇ ਹੋਏ ਸਨ
।
ਭਾਈ ਕਮਲ ਰਾਜ ਸਿੰਘ ਜੀ ਅਨੁਸਾਰ ਸੰਗਤਾਂ ਵਿੱਚ ਖੁਰਾਲਗੜ ਪ੍ਰਤੀ
ਸ਼ਰਧਾ ਅਤੇ ਪਿਆਰ ਦਿਨ ਬ ਦਿਨ ਵਧ ਰਿਹਾ ਹੈ ਅਤੇ ਸੰਗਤਾਂ ਦੀ
ਲੱਖਾਂ ਦੀ ਗਿਣਤੀ ਇਸ ਪਿਆਰ ਦਾ ਸਬੂਤ ਸੀ
।
ਥਾਂ ਥਾਂ ਤੇ ਲੰਗਰ ਦੀਆਂ ਪੰਗਤਾਂ ਅਤੇ ਅਨੇਕਾਂ ਕੀ ਕੀਰਤਨ
ਪੰਡਾਲ ਮਾਹੌਲ ਹੋਰ ਵੀ ਰੂਹਾਨੀ ਬਣਾ ਰਹੇ ਸਨ
।
|