ਵੈਸਾਖੀ
ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਵਸ
ਅਜਮਾਨ ਵਿਖੇ ਵੈਸਾਖੀ ਅਤੇ
ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ
੧੪-੦੪-੨੦੧੧
(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ.ਈ ਦੇ
ਮੁੱਖ ਮੈਂਬਰ ਬਾਬਾ ਪਰਮਜੀਤ ਸਿਂਘ ਜੀ ਦੇ ਗ੍ਰਿਹ,
ਅਜਮਾਨ ਵਿਖੇ ਵੈਸਾਖੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ
ਦਾ ਜਨਮ ਦਿਨ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ
।
ਸੱਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ
।
ਬਾਦ ਵਿੱਚ ਕੀਰਤਨੀਆਂ ਅਤੇ ਕਥਾਵਾਚਕਾਂ ਵਲੋਂ ਵੈਸਾਖੀ ਅਤੇ ਬਾਬਾ
ਅੰਬੇਡਕਰ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਗਿਆ
।
ਭਾਈ ਮਨਜੀਤ ਸਿੰਘ ਗਿੱਦਾ,
ਰੂਪ ਲਾਲ ਜੀ,
ਅਮਰ,
ਜਗਤ ਰਾਮ ਜੀ ਅਤੇ ਬਾਬਾ ਗੁਰਨਾਮ ਸਿੰਘ ਜੀ ਨੇ ਰਸਭਿੰਨੇ ਕੀਰਤਨ
ਨਾਲ ਸੰਗਤਾਂ ਨੂੰ ਨਿਹਾਲ ਕੀਤਾ
।
ਭਾਈ ਸੱਤਪਾਲ ਮਹੇ ਜੀ ਨੇ ਕਥਾ ਅਤੇ ਕੀਰਤਨ ਰਾਹੀ ਸੰਗਤਾਂ ਨੂੰ
ਬਾਣੀ ਅਤੇ ਸਿਮਰਨ ਨਾਲ ਜੁੜਨ ਲਈ ਪ੍ਰੇਰਿਆ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ
ਸਿੱਧੂ ਨੇ ਕਿਹਾ ਕਿ ਖਾਲਸਾ ਸਿਰਜਣਾ ਦੀ ਖਾਸ ਵਿਲੱਖਣਤਾ ਤਾਂ
ਜਾਤ ਪਾਤ ਨੂੰ ਖਤਮ ਕਰਕੇ " ਮਾਨਸੁ ਕੀ ਜਾਤਿ ਸਭ ਏਕ ਪਹਿਚਾਨਬੋ"
ਤੇ ਪਹਿਰਾ ਦੇਣਾ ਸੀ ਪਰ ਅੱਜ ਦੇ ਦੌਰ ਵਿੱਚ ਅਸੀ ਫਿਰ ਤੋਂ ਜਾਤ
ਪਾਤ ਨੂੰ ਬੜਾਵਾ ਦੇਕੇ ਸਤਿਗੁਰਾਂ ਦੀਆਂ ਸਿਖਿਆਵਾਂ ਤੋਂ ਉਲਟ
ਚੱਲ ਰਹੇ ਹਾਂ
।
ਉਹਨਾ ਕਿਹਾ ਕਿ ਅੱਜ ਦੇ ਦਿਨ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ
ਅੰਬੇਡਕਰ ਜੀ ਨੇ ਵੀ ਜਨਮ ਲਿਆ ਸੀ
।
ਬਾਬਾ ਸਾਹਿਬ ਨੇ ਸਹੀ ਅਰਥਾਂ ਵਿੱਚ ਜਾਤ ਪਾਤ ਦੇ ਕੋਹੜ ਨੂੰ ਖਤਮ
ਕਰਨ,
ਅਤੇ ਦਬੇ ਕੁਚਲੇ ਵਰਗਾਂ ਨੂੰ ਉਨਹਾਂ ਦੇ ਹੱਕ ਦਿਲਵਾਉਣ ਲਈ ਆਪਣਾ
ਸਾਰਾ ਜੀਵਨ ਲਗਾ ਦਿੱਤਾ । ਉਹਨਾਂ ਕਿਹਾ ਕਿ ਅੱਜ ਅਸੀ ਜੋ ਵੀ
ਸਹੂਲਤਾਂ ਅਤੇ ਅਜ਼ਾਦੀ ਮਾਣ ਰਹੇ ਹਾਂ ਉਹ ਕੇਵਲ ਬਾਬਾ ਸਾਹਿਬ ਜੀ
ਦੀ ਹੀ ਦੇਣ ਹੈ
।
ਗੁਰੁ ਸਾਹਿਬਾਨ
,
ਪੰਜਾਂ ਪਿਆਰਿਆਂ ( ਜੋ ਕਿ ਜਾਤ ਪਾਤ ਦੇ ਖਾਤਮੇ ਦੇ ਪ੍ਰਤੀਕ ਸਨ)
ਅਤੇ ਚਾਰੇ ਸਾਹਿਬਜ਼ਾਦਿਆ ਦੇ ਨਾਮ ਤੇ ਬਸਤਰ ਭੇਂਟ ਕੀਤੇ ਗਏ ਅਤੇ
ਸਿਰੋਪਿਆ ਦੀ ਰਸਮ ਨਿਭਾਈ ਗਈ
।
ਪ੍ਰਧਾਨ ਰੂਪ ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ
।
ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ
|