06-04-2011 ( ਜੰਡਿਆਲੀ ) ਸ੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਯੂ. ਏ ਈ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ
ਨੇ ਆਪਣੇ ਪਿੰਡ ਜੰਡਿਆਲੀ ਵਿਖੇ ਬੱਚਿਆਂ ਵਿੱਚ ਖੇਡਾਂ
ਪ੍ਰਤੀ ਜਾਗਰੂਕਤਾ ਵਧਾਉਣ ਦੇ ਉਪਰਾਲੇ ਹਿਤ ਕਈ ਉਸਾਰੂ ਕਦਮ
ਚੁੱਕੇ
।
ਉਹਨਾਂ ਨੇ ਪਿੰਡ ਦੇ ਬੱਚਿਆਂ ਨੂੰ ਹਾਕੀ ਦੀ ਖੇਡ ਦੀ
ਸਿਖਲਾਈ ਦੇਣ ਦੀ ਸਕੀਮ ਦੀ ਸ਼ਲਾਂਘਾਂ ਕੀਤੀ
।
ਪਿੰਡ ਦੀ ਸਰਪੰਚ ਸਾਹਿਬਾ ਸ਼੍ਰੀਮਤੀ ਹਰਬੰਸ ਕੌਰ ਜੀ,
ਹਾਕੀ ਦੇ ਕੋਚ ਅਜੇ ਕੁਮਾਰ ਅਤੇ ਕੋਚ ਬਲਬੀਰ ਕੁਮਾਰ ਦੀ
ਬੇਨਤੀ ਮੁਤਾਬਿਕ ਸ਼੍ਰੀ ਬਖਸ਼ੀ ਰਾਮ ਪਾਲ ਜੀ ਨੇ ਬੱਚਿਆਂ
ਵਾਸਤੇ ਹਾਕੀ ਕਿੱਟਾਂ ਅਤੇ ਵਰਦੀਆਂ ਆਦਿ ਵਾਸਤੇ ੧੦,੦੦੦/-
(ਦਸ ਹਜ਼ਾਰ ਰੁਪੈ) ਦੀ ਰਾਸ਼ੀ ਭੇਟ ਕੀਤੀ
।
ਇਸ ਮੌਕੇ ਤੇ ਆਪਣੇ ਵਿਚਾਰ ਰੱਖਦਿਆਂ ਸ੍ਰੀ ਪਾਲ ਨੇ ਕਿਹਾ
ਕਿ ਖੇਡਾਂ ਸਰੀਰਕ ਤੰਦਰੁਸਤੀ ਅਤੇ ਸਿਹਤਯਾਬੀ ਲਈ ਤਾਂ
ਲਾਹੇਵੰਦ ਹੁੰਦੀਆਂ ਹੀ ਹਨ ਅਤੇ ਬੱਚਿਆਂ ਨੂੰ ਖੇਡਾਂ ਵੱਲ
ਪ੍ਰੇਰਿਤ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਵੀ
ਬਚਾਇਆਂ ਜਾ ਸਕਦਾ ਹੈ
।
ਉਸ ਵਕਤ ਉਹਨਾਂ ਦੇ ਨਾਲ ਪਿੰਡ ਦੀ ਸਰਪੰਚ ਹਰਬੰਸ ਕੌਰ,
ਹਾਕੀ ਦੇ ਕੋਚ ਅਜੇ ਕੁਮਾਰ,
ਕੋਚ ਬਲਬੀਰ ਕੁਮਾਰ,
ਲੇਖ ਰਾਜ ਅਤੇ ਕੁਲਭੂਸ਼ਣ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ
ਹਾਜ਼ਿਰ ਸਨ
।