UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

ਸੋਹੰ

 

ਕੰਨਿਆਂ ਭਲਾਈ ਸਹਿਯੋਗ

 

੦੬-੦੪-੨੦੧੧  ਕੁਲਥਮ

 

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਵਲੋਂ ਚਲਾਏ ਗਏ ਕੰਨਿਆਂ ਭਲਾਈ ਸਹਿਯੋਗ ਉਪਰਾਲੇ ਵਿੱਚ ਅਤਿ ਗਰੀਬ ਅਤੇ ਅਨਾਥ ਲੜਕੀਆਂ ਦੀਆਂ ਸਮੂਹਕ ਸ਼ਾਦੀਆਂ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸੇ ਪਰੋਗਰਾਮ ਦੇ ਤਹਿਤ ਸੋਸਾਇਟੀ ਵਲੋ ਇਕ ਗਰੀਬ ਲੜਕੀ ਦੇ ਵਿਆਹ ਸਮੇ ਮਾਲੀ ਮਦਦ ਕੀਤੀ ਗਈ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ ਨੇ ਖੁਦ ਪਹੁੰਚ ਕੇ ਫਗਵਾੜਾ ਦੇ ਨਜ਼ਦੀਕ ਦੇ ਪਿੰਡ  ਕੁਲਥਮ ਸਾਂਈ ਅਬਦੁੱਲੇ ਸ਼ਾਹ ਦੀ ਗਰੀਬ ਲੜਕੀ ਬਲਬੀਰ ਕੌਰ ਸਪੁਤਰੀ ਗੁਰਨਾਮ ਸਿੰਘ ਨੂੰ ਸੋਸਾਇਟੀ ਵਲੋਂ ੫,੦੦੦/- (ਪੰਜ ਹਜ਼ਾਰ ਰੁਪੈ) ਦੀ ਰਾਸ਼ੀ ਕੰਨਿਆ ਦਾਨ ਵਜੋਂ ਭੇਟ ਕੀਤੀ ਦਾਨ ਦੀ ਰਾਸ਼ੀ ਭੇਟ ਕਰਨ ਵੇਲੇ  । ਪਿੰਡ ਦੇ ਪਤਵੰਤੇ ਸੱਜਣਾ ਵਿੱਚ ਧਨਪਤ ਰਾਏ ਜੀ ਅਤੇ ਗੁਰਨਾਮ ਸਿੰਘ ਵੀ ਹਾਜ਼ਰ ਸਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਦੇ ਪਰਧਾਨ ਸ਼੍ਰੀ ਰੂਪ ਲਾਲ ਸਿੱਧੂ ਜੀ ਵਲੋਂ ਸਾਰੇ ਮੈਬਰਾਂ ਨੂੰ ਬੇਨਤੀ ਹੈ ਕਿ ਗਰੀਬ ਲੜਕੀਆਂ ਦੇ ਪਰਿਵਾਰਾਂ ਨੂੰ ਸਮੂਹਿਕ ਸ਼ਾਦੀਆਂ ਵਾਸਤੇ ਪ੍ਰੇਰਿਤ ਕੀਤਾ ਜਾਵੇ ਸੋਸਾਇਟੀ ਵਲੋਂ ਸਮੂਹਿਕ ਸ਼ਾਦੀਆਂ ਵਾਸਤੇ ਹੀ ਮਾਲੀ ਮਦਦ ਕੀਤੀ ਜਾਏਗੀ ਸਮੂਹਿਕ ਸ਼ਾਦੀਆਂ ਦਹੇਜ ਪ੍ਰਥਾ ਨੂੰ ਜੜੋਂ ਖਤਮ ਕਰਨ ਦਾ ਇਕੋ ਹੀ ਤਰੀਕਾ ਹੈ ਸੋਸਾਇਟੀ ਦਾ ਮੁੱਖ ਉਪਰਾਲਾ ਗਰੀਬ ਪਰਿਵਾਰਾਂ ਚੋਂ ਬੇਲੋੜੇ ਖਰਚਿਆ ਨੂੰ ਘਟਾਕੇ ਉਹੀ ਪੈਸਾ ਸਮਾਜ ਦੇ ਭਵਿਖ ਬੱਚਿਆਂ ਦੀ ਪੜ੍ਹਾਈ ਵਲ ਲਗਾਉਣ ਦੀ ਪ੍ਰੇਰਣਾ ਦੇਣਾ ਹੈ