ਅਲ ਹਾਮਦ ਅਜਮਾਨ ਦੀ ਸੰਗਤ ਵਲੋਂ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦਾ ੬੩੪ਵਾਂ ਆਗਮਨ ਦਿਵਸ ੧੧ਮਾਰਚ ਦਿਨ ਸ਼ੁੱਕਰਵਾਰ ਨੂੰ
ਮਨਾਇਆ ਗਿਆ
।
੧੧-੦੩-੨੦੧੧
(ਅਜਮਾਨ) ਅਲ ਹਾਮਦ ਅਜਮਾਨ ਦੀ ਸੰਗਤ ਵਲੋਂ ਸਾਹਿਬ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦਾ ੬੩੪ਵਾਂ ਆਗਮਨ ਦਿਵਸ ੧੧ ਮਾਰਚ ਦਿਨ
ਸ਼ੁੱਕਰਵਾਰ ਨੂੰ ਅਜਮਾਨ ਵਾਲੇ ਕੈਂਪ ਵਿਖੇ ਮਨਾਇਆ ਗਿਆ
।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਪ ਅਤੇ ਸੁਖਮਨੀ
ਸਾਹਿਬ ਜੀ ਦੇ ਪਾਠ ਹੋਣ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ ਸਜਾਏ
ਗਏ
।
ਯੂ.ਏ.ਈ ਦੀਆਂ ਕਈ ਸਟੇਟਾਂ ਤੋਂ ਸੰਗਤਾਂ ਨੇ ਆਕੇ ਇਸ ਸਮਾਗਮ
ਵਿੱਚ ਹਿੱਸਾ ਲਿਆ
।
ਕੀਰਤਨ ਦੌਰਾਨ ਬਾਬਾ ਸੁਰਜੀਤ ਜੀ,
ਭਾਈ ਕਮਲ ਰਾਜ ਸਿੰਘ ਜੀ,
ਭਾਈ ਰਿੰਕੂ,
ਭਾਈ ਸੱਤਪਾਲ ਮਹੇ ਜੀ,
ਭਾਈ ਸਵਰਨ ਸਿੰਘ ਜੀ,ਭਾਈ
ਧਰਮ ਪਾਲ ਜੀ ਅਤੇ ਹੋਰ ਜਥਿਆਂ ਨੇ ਕੀਰਤਨ ਦੀ ਸੇਵਾ ਨਿਭਾਈ
।
ਇਸ ਸਮਾਗਮ ਵ੍ਨਿਚ ਅਲਹਾਮਦ ਕੰਪਨੀ ਦੇ ਮਾਲਿਕ ਸ਼੍ਰੀਮਾਨ ਇੱਜ਼ਤ
ਸੁਹਾਵਨੇ ਅਤੇ ਜਨਰਲ ਮੈਨੇਜਰ ਸ਼੍ਰੀਮਾਨ ਫਰਹਾਨ ਬਹੁਤ ਸਾਰੇ ਹੋਰ
ਅਫਸਰਾਂ ਸਮੇਤ ਮੁੱਖ ਮਹਿਮਾਨ ਵਲੋਂ ਸੰਗਤਾਂ ਵਿੱਚ ਹਾਜ਼ਿਰ ਸਨ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਸ੍ਰੀ ਰੂਪ
ਲਾਲ ਸਿੱਧੂ ਜੀ ਨੇ ਸ਼੍ਰੀ ਮਾਨ ਇੱਜ਼ਤ ਸੁਹਾਵਨੇ,
ਉਹਨਾਂ ਦੇ ਸਮੂਹ ਸਾਥੀਆਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਦੇ
ਹੋਏੇ ਸਤਿਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਅਨੁਸਾਰ ਜੀਵਨ
ਜੀਊਣ,
ਸਮਾਜ ਭਲਾਈ ਅਤੇ ਸਤਿਗੁਰਾਂ ਦੀ ਇਨਕਲਾਬੀ ਸੋਚ ਵਾਲਾ,
ਜਾਤਾਂ ਪਾਤਾਂ ਤੋਂ ਰਹਿਤ ਬੇਗ਼ਮਪੁਰਾ ਬਨਾਉਣ ਲਈ ਬੇਨਤੀ ਕੀਤੀ
।
ਸ਼੍ਰੀਮਾਨ ਇੱਜ਼ਤ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੱਭ ਨੂੰ
ਆਗਮਨ ਦਿਵਸ ਦੀਆਂ ਵਧਈਆਂ ਦਿੱਤੀਆਂ ਅਤੇ ਇਸ ਪ੍ਰੋਗਰਾਮ ਦਾ ਖਰਚ
ਉਠਾਉਣ ਵਾਸਤੇ ੧੫੦੦੦ (ਪੰਦਰਾਂ ਹਜ਼ਾਰ) ਦਿਰਾਮ ਦੀ ਸੇਵਾ ਵੀ ਪਾਈ
ਅਤੇ ੫੦੦ ਦਿਰਾਮ ਕੀਰਤਨ ਭੇਟਾ ਵੀ ਕੀਤੀ
।
ਪ੍ਰਧਾਨ ਰੂਪ ਸਿੱਧੂ ਨੇ ਪ੍ਰੋਗਰਾਮ ਦੇ ਅੰਤ ਵਿੱਚ ਸਾਰੀਆਂ
ਸੰਗਤਾਂ,
ਕੰਪਨੀ ਦੇ ਮਲਿਕਾਂ,
ਅਫਸਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਹੋਇਆਂ
ਸੇਵਾਦਾਰਾਂ ਅਤੇ ਪ੍ਰਬੰਧਕਾਂ ਨੂੰ ਗੁਰੂਘਰ ਕਮੇਟੀ ਵਲੋਂ
ਸਿਰੋਪਿਆਂ ਨਾਲ ਨਿਵਾਜਿਆ ਗਿਆ
।
ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ
।
ਸਟੇਜ ਸਕੱਤਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਅਤੇ ਕੈਸ਼ੀਅਰਾਂ
ਦੀ ਸੇਵਾ ਭਾਈ ਧਰਮਪਾਲ ਜੀ ਅਤੇ ਤਰਸੇਮ ਸਿੰਘ ਜੀ ਨੇ ਨਿਭਾਈ
।
ਇਸ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਕੰਪਨੀ ਦੇ ਵਰਕਸ਼ਾਪ ਇੰਚਾਰਜ
ਅਤੇ ਗੁਰੂ ਘਰ ਦੇ ਨਿੱਘੇ ਪ੍ਰੀਤਵਾਨ ਭਾਈ ਸਾਹਿਬ ਸ. ਪਾਖਰ ਸਿੰਘ
ਜੀ ਦੀ ਯੋਗ ਅਗਵਾਈ ਹੇਠ ਹੋਇਆ
।
ਇਸ ਪ੍ਰੋਗਰਾਮ ਦੀ ਸਫਲਤਾ ਲਈ ਭਾਈ ਪਾਖਰ ਸਿੰਘ ਜੀ ਬਹੁਤ ਬਹੁਤ
ਵਧਾਈਆਂ ਦੇ ਪਾਤਰ ਹਨ
।
ਜੈ ਗੁਰੂਦੇਵ ਧੰਨ ਗੁਰੁਦੇਵ |