ਅਲ ਹਾਮਦ ਸ਼ਾਰਜਾ ਦੀ ਸੰਗਤ ਵਲੋਂ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ
ਦਾ
੬੩੪ਵਾਂ ਆਗਮਨ ਦਿਵਸ ੦੪ ਮਾਰਚ ਦਿਨ ਸ਼ੁੱਕਰਵਾਰ ਨੂੰ ਮਨਾਇਆ ਗਿਆ
੦੪-੦੩-੨੦੧੧ (ਸ਼ਾਰਜਾ) ਅਲ ਹਾਮਦ ਸ਼ਾਰਜਾ ਦੀ ਸੰਗਤ ਵਲੋਂ
ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ੬੩੪ਵਾਂ ਆਗਮਨ ਦਿਵਸ
੦੪ ਮਾਰਚ ਦਿਨ ਸ਼ੁੱਕਰਵਾਰ ਨੂੰ ਸ਼ਾਰਜਾ ਵਾਲੇ ਕੈਂਪ ਵਿਖੇ ਮਨਾਇਆ
ਗਿਆ
।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਪ ਅਤ ਸੁਖਮਨੀ
ਸਾਹਿਬ ਜੀ ਦੇ ਪਾਠ ਹੋਣ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ ਸਜਾਏ
ਗਏ
।
ਯੂ.ਏ.ਈ ਦੀਆਂ ਕਈ ਸਟੇਟਾਂ ਤੋਂ ਸੰਗਤਾਂ ਨੇ ਆਕੇ ਇਸ ਸਮਾਗਮ
ਵਿੱਚ ਹਿੱਸਾ ਲਿਆ
।
ਕੀਰਤਨ ਦੌਰਾਨ ਬਾਬਾ ਸੁਰਜੀਤ ਜੀ,
ਭਾਈ ਕਮਲ ਰਾਜ ਸਿੰਘ ਜੀ,
ਭਾਈ ਰਿੰਕੂ,
ਅਤੇ ਭਾਈ ਸੱਤਪਾਲ ਮਹੇ ਜੀ ਨੇ ਕੀਰਤਨ ਦੀ ਸੇਵਾ ਨਿਭਾਈ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਸ੍ਰੀ ਰੂਪ
ਲਾਲ ਸਿੱਧੂ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ
ਰਵਿਦਾਸ ਜੀ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਜੀਊਣ,
ਸਮਾਜ ਭਲਾਈ ਅਤੇ ਸਤਿਗੁਰਾਂ ਦੀ ਇਨਕਲਾਬੀ ਸੋਚ ਵਾਲਾ,
ਜਾਤਾਂ ਪਾਤਾਂ ਤੋਂ ਰਹਿਤ ਬੇਗ਼ਮਪੁਰਾ ਬਨਾਉਣ ਲਈ ਬੇਨਤੀ ਕੀਤੀ
ਅਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਰੀਆਂ ਸੰਗਤਾਂ ਅਤੇ ਪ੍ਰਬੰਧਕਾਂ
ਦਾ ਧੰਨਵਾਦ ਕਰਦਿਆਂ ਹੋਇਆਂ ਸੇਵਾਦਾਰਾਂ ਅਤੇ ਪ੍ਰਬੰਧਕਾਂ ਨੂੰ
ਗੁਰੂਘਰ ਕਮੇਟੀ ਵਲੋਂ ਸਿਰੋਪਿਆਂ ਨਾਲ ਨਿਵਾਜਿਆ ਗਿਆ
।
ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ ਜੈ
ਗੁਰੂਦੇਵ ਧੰਨ ਗੁਰੁਦੇਵ |