(ਪਿਟਸਬਰਗ
੨੫ ਫਰਵਰੀ) ਅੱਜ ਇਥੇ ਇੰਟਰਨੈਸ਼ਨਲ ਬਹੁਜਨ ਆਰਗੇਨਾਈਜੇਸ਼ਨ
ਕੈਲੇਫੋਰਨੀਆਂ ਦੀ ਇਕ ਵਿਸ਼ੈਸ਼ ਮੀਟਿੰਗ ਜਨਾਬ ਕਮਲਦੇਬ ਪਾਲ
ਪ੍ਰਧਾਨ ਆਈ. ਬੀ. ਓ.ਦੀ ਪ੍ਰਧਾਨਗੀ ਹੇਠ ਹੋਈ ।
ਕੈਲੇਫੋਰਨੀਆਂ
ਦੇ ਵੱਖ ਵੱਖ ਸ਼ਿਹਿਰਾਂ ਤੋਂ ਆਏ ਹੋਏ ਮੈਂਬਰਾਂ ਨੂੰ ਇੰਡੀਆ
ਤੋਂ ਆਏ ਉੱਘੇ ਲੇਖਕ ਤੇ ਚਿੰਤਕ ਡਾ. ਸੰਤੋਖ ਲਾਲ ਵਿਰਦੀ
ਐਡਵੋਕੇਟ ਨੇ ਬਤੌਰ ਮੁ੍ਨਖ ਮਹਿਮਾਨ ਆਪਣੇ ਵਿਚਾਰ ਪੇਸ਼
ਕਰਦਿਆਂ ਕਿਹਾ ਕਿ ਅੱਜ ਸਮੁੱਚਾ ਸੰਸਾਰ ਅੱਗ ਦੇ ਅੰਬਾਰ ਤੇ
ਖੜ੍ਹਾ ਹੈ ਅਤੇ ਸਮੁੱਚੇ ਸੰਸਾਰ ਉਤੇ ਫਿਰਕਾਪ੍ਰਸਤੀ ਦੇ
ਕਿਟਾਣੂ ਅੱਗ ਦੇ ਅੰਬਾਰ ਬਣਕੇ ਮੰਡਰਾ ਰਹੇ ਹਨ । ਲੋਕਾਂ
ਵਿੱਚ ਪਿਆਰ ਦੀ ਵਜਾਏ ਨਫਰਤ ਵਧ ਰਹੂ ਹੈ,
ਸ਼ਾਤੀ
ਦੀ ਵਜਾਏ ਸਾੜ ਫੂਕ,
ਭਾਈਚਾਰੇ ਦੀ ਵਜਾਏ ਵੈਰ ਵਿਰੋਧ ਦਿਨੋ ਦਿਨ ਵਧਦਾ ਜਾ ਰਿਹਾ
ਹੈ । ਪੱਛਮੀ ਅਤੇ ਇਸਲਾਮਿਕ ਦੇਸ਼ ਯੁੱਧ ਵਲ ਵੱਧ ਰਹੇ ਹਨ,
ਜੋ ਕਿ
ਵਿਸ਼ਵ ਸ਼ਾਤੀ ਅਤੇ ਵਿਕਾਸ ਲਈ ਵੱਡਾ ਖਤਰਾ ਬਣ ਗਿਆ ਹੈ । ਹਰ
ਦੇਸ਼ ਦੁਨੀਆ ਤੇ ਆਪਣਾ ਝੰਡਾ ਝੁਲਾਉਣਾ ਚਾਹੁੰਦਾ ਹੈ । ਇਸੇ
ਆੜ’ਚ
ਸੰਸਾਰ ਦੀਆਂ ਦੋ ਵਰਲਡ ਵਾਰਾਂ ਵਿੱਚ ਕਰੋੜਾਂ ਲੋਕ ਮਾਰੇ ਗਏ
। ਇਸ ਲਈ ਮਨੁੱਖਾਂ ਦੇ ਬਚਾਅ ਲਈ ਸੰਸਾਰ ਨੂੰ ਯੁੱਧ ਨਹੀ
ਬੁੱਧ ਚਾਹੀਦਾ ਹੈ ।ਬੁੱਧ ਨੇ ਹੀ ਸੰਸਾਰ ਨੂੰ ਸ਼ਾਤੀ ਦਾ
ਸੰਦੇਸ਼ ਦਿੱਤਾ ।ਬੁੱਧ ਦੇ ਪੰਚਸ਼ੀਲ ਨੂੰ ਅਧਾਰ ਬਨਾਉਣ ਕਾਰਨ
ਹੀ ਯੂ. ਐਨ. ਓ ਤੀਜੀ ਸੰਸਾਰ ਯੁੱਧਯੁੱਧ ਟਾਲਣ ‘ਚ
ਕਾਮਯਾਬ ਹੋ ਰਹੀ ਹੈ । ਡਾ. ਵਿਰਦੀ ਨੇ ਕਿਹਾ ਕਿ ਬੁੱਧ ਨੇ
ਮਨੁ੍ਨਖਤਾ ਨੂੰ ਜਿਊਣ ਦਾ ਨਵਾਂ ਮਾਰਗ ਦ੍ਨਿਤਾ । ਬੁੱਧ ਨੇ
ਕਿਹਾ ਕਿ ਆਪ ਜੀਓ ਅਤੇ ਦੂਜਿਆਂ ਨੂੰ ਜੀਊਣ ਦਿਓ । ਬੁੱਧ
ਕਰਕੇ ਹੀ ਸੰਸਾਰ ਇੰਡੀਆ ਨੂੰ ਜਾਣਦਾ ਹੈ । ਏਸ਼ੀਆ ਦੇ ੪੦
ਦੇਸ਼ ਬੋਧੀ ਹਨ ।ਰਾਸ਼ਟਰੀ ਝੰਡੇ ਤੇ ਅਸ਼ੋਕ ਚ੍ਨਕਰ,
ਪਾਸਪੋਰਟ ਅਤੇ ਕਰੰਸੀ ਤੇ ਤੀਨ ਮੂਰਤੀ ਸ਼ੇਰ ਦੇ ਨਿਸ਼ਾਨ,
ਬੋਧ
ਸ੍ਨਭਿਅਤਾ ਦੇ ਪ੍ਰਤੀਕ ਹਨ[ਬੁੱਧ ਨੇ ਜ਼ੋਰ ਦੇਕੇ ਕਿਹਾ ਕਿ”
ਜੈਸਾ
ਬੀਜੋਗੇ,
ਵੈਸਾ
ਹੀ ਵੱਢੋਗੇ । ਮਨੁੱਖ ਆਪਣਾ ਦੀਪਕ ਆਪ ਹੈ । ਮਨੁੱਖ ਜੇ
ਚੰਗਾ ਸੋਚਦਾ ਹੈ ਤਾਂ ਚੰਗਿਆਈ ਪੈਦਾ ਹੋ ਜਾਂਦੀ ਹੈ ਤੇ ਜੇ
ਮਨੁੱਖ ਬੁਰਾ ਸੋਚਦਾ ਹੈ ਤਾਂ ਬੁਰਾਈ ਪੈਦਾ ਹੋ ਜਾਂਦੀ ਹੈ ।“
ਇਸ ਲਈ
ਜੇ ਮਨੁੱਖ ਇਸ ਤਰਾਂ ਸੋਚੇ ਕਿ ਜੋ ਮੈਨੂੰ ਚਾਹੀਦਾ ਹੈ,
ਉਹ
ਦੂਜੇ ਨੂੰ ਵੀ ਚਾਹੀਦਾ ਹੈ ਤਾਂ ਕੋਈ ਲੜਾਈ ਝਗੜਾ ਨਹੀ
ਹੋਵੇਗਾ । ਸਮਾਜ ਵ੍ਨਿਚ ਸ਼ਾਤੀ ਰਹੇਗੀ । ਇਸ ਲਈ ਮੌਜੂਦਾ
ਤਣਾਅ ਵ੍ਨਿਚ ਭਰੇ ਹਾਲਾਤਾਂ ਵ੍ਨਿਚ ਮਨੁੱਖ ਨੂੰ ਪੰਚਸ਼ੀਲ ਹੀ
ਸ਼ਾਤੀ ਤੇ ਸੁ੍ਨਖ ਦੇ ਸਕਦਾ ਹੈ ।ਇਸ ਮੌਕੇ ਡਾ. ਵਿਰਦੀ ਦੀ
ਹੁਣੇ ਛਪਕੇ ਆਈ ਖੋਜ ਭਰਪੂਰ ਪੁਸਤਕ ਅੰਬੇਡਕਰਵਾਦ,
ਪੂਰਵ,
ਵਰਤਮਾਨ ਅਤੇ ਭਵਿਖ ਨੂੰ ਇੰਟਰਨੈਸ਼ਨਲ
ਬਹੁਜਨ ਆਰਗੇਨਾਈਜੇਸ਼ਨ ਕੈਲੀਫੋਰਨੀਆਂ ਦੀ ਕਮੇਟੀ ਵਲੋਂ ਲੋਕ
ਅਰਪਿਤ ਕੀਤਾ ਗਿਆ ।
ਮੀਟਿੰਗ ਨੂੰ ਆਈ ਬੀ ਓ ਦੇ ਸਰਪਰੱਸਤ
ਦਸ਼ਵਿੰਦਰ ਪਾਲ,
ਸੱਤਪਾਲ ਸੁਰੀਲਾ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਭਾ
ਪਿਟਸਬਰਗ,
ਧਰਮਪਾਲ ਚੌਕੜੀਆ ਖਜ਼ਾਨਚੀ ਆਈ ਬੀ ਓ,
ਅਜੇ
ਕਟਾਰੀਆ ਆਈ ਬੀ ਓ,
ਦਲਵਿੰਦਰ ਪਾਲ,
ਜਥੇਦਾਰ ਹਰਬਿਲਾਸ ਸਿੰਘ ਝਿੰਗੜ ਮੁ੍ਨਖ ਗ੍ਰੰਥੀ ਸ਼੍ਰੀ ਗੁਰੂ
ਰਵਿਦਾਸ ਸਭਾ ਪਿਟਸਬਰਗ ਨੇ ਵੀ ਸੰਬੋਧਿਤ ਕੀਤਾ । ਸੁਖਵਿੰਦਰ
ਸਿੰਘ ਬੈਂਸ,
ਬੀਬੀ
ਆਸ਼ਾ ਕਟਾਰੀਆਂ,
ਪਰਸ
ਸਿੰਘ ਬੈਂਸ,
ਕਮਲਜੀਤ ਬੈਂਸ,
ਮਨਦੀਪ
ਕੋਰ,
ਹੇਮ
ਰਾਜ ਲੱਧੜ,
ਰਹਜਿੰਦਰ ਕੌਰ ਪਾਲ,
ਸੰਤੋਸ਼
ਪਾਲ,
ਮਨਦੀਪ
ਕੌਰ,
ਤਜਿੰਦਰ ਬੈਂਸ,
ਵਿਸ਼ਾਲ
ਕੁਮਾਰ,
ਸਖਸ਼ਪਾਲ ਅਤੇ ਡਿੰਲਨ ਪਾਲ ਆਦਿ ਵੀ
ਮੀਟਿੰਗ ਵ੍ਨਿਚ ਸ਼ਾਮਿਲ ਸਨ । ਪ੍ਰਸਿੱਧ ਸਿੰਗਰ ਬੰਟੀ ਬਾਵਾ
ਨੇ ਆਪਣੇ ਸੰਗੀਤ ਨਾਲ ਸਭਨਾ ਨੂੰ ਮੰਤਰ-ਮੁਗਧ ਕੀਤਾ ।
ਇਸ ਮੌਕੇ ਇੰਟਰਨੈਸ਼ਨਲ ਬਹੁਜਨ
ਆਰਗੇਨਾਈਜੇਸ਼ਨ ਕੈਲੀਫੋਰਨੀਆਂ ਵਲੋਂ ਡਾ. ਐਸ ਐਲ ਵਿਰਦੀ ਜੀ
ਨੂੰ ਮਨੁੱਖੀ ਅਧਿਕਾਰ ਯੋਧਾ ਅਵਾਰਡ ਦੇਕੇ ਵੀ ਸਨਮਾਨਿਤ
ਕੀਤਾ ਗਿਆ ।