ਦੁਬਈ ਸਿਵਲ ਇੰਜੀਨੀਅਰਿੰਗ ਦੀ ਸੰਗਤ ਵਲੋਂ ਸਾਹਿਬ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦਾ ੬੩੪ਵਾਂ ਆਗਮਨ ਦਿਵਸ ੨੫ ਫਰਵਰੀ ਦਿਨ
ਸ਼ੁੱਕਰਵਾਰ ਨੂੰ ਮਨਾਇਆ ਗਿਆ
।
੧੮-੦੨-੨੦੧੧
(ਦੁਬਈ) ਦੁਬਈ ਸਿਵਲ ਇੰਜੀਨੀਅਰਿੰਗ ਦੀ ਸੰਗਤ ਵਲੋਂ ਸਾਹਿਬ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ੬੩੪ਵਾਂ ਆਗਮਨ ਦਿਵਸ ੨੫
ਫਰਵਰੀ ਦਿਨ ਸ਼ੁੱਕਰਵਾਰ ਨੂੰ ਦੁਬਈ ਇੰਵੈਸਟਮੈਂਟ ਪਾਰਕ ਵਾਲੇ
ਕੈਂਪ ਵਿਖੇ ਮਨਾਇਆ ਗਿਆ
।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਪ ਅਤ ਸੁਖਮਨੀ
ਸਾਹਿਬ ਜੀ ਦੇ ਪਾਠ ਹੋਣ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ ਸਜਾਏ
ਗਏ
।
ਯੂ.ਏ.ਈ ਦੀਆਂ ਕਈ ਸਟੇਟਾਂ ਤੋਂ ਸੰਗਤਾਂ ਨੇ ਆਕੇ ਇਸ ਸਮਾਗਮ
ਵਿੱਚ ਹਿੱਸਾ ਲਿਆ
।
ਕੀਰਤਨ ਦੌਰਾਨ ਭਾਈ ਦਿਆਲ ਸਿੰਘ ਦੀਨ ਜੀ ਅਤੇ ਜਥਾ,
ਬਾਬਾ ਸੁਰਜੀਤ ਜੀ,
ਭਾਈ ਕਮਲ ਰਾਜ ਸਿੰਘ ਜੀ,
ਭਾਈ ਰਿੰਕੂ,
ਭਾਈ ਸਵਰਨ ਸਿੰਘ ਜੀ,
ਭਾਈ ਸੁਰਜੀਤ ਸਿੰਘ ਨੇ ਕੀਰਤਨ ਦੀ ਸੇਵਾ ਨਿਭਾਈ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਸ੍ਰੀ ਰੂਪ
ਲਾਲ ਸਿੱਧੂ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ
ਰਵਿਦਾਸ ਜੀ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਜੀਊਣ,
ਸਮਾਜ ਭਲਾਈ ਅਤੇ ਸਤਿਗੁਰਾਂ ਦੀ ਇਨਕਲਾਬੀ ਸੋਚ ਵਾਲਾ,
ਜਾਤਾਂ ਪਾਤਾਂ ਤੋਂ ਰਹਿਤ ਬੇਗ਼ਮਪੁਰਾ ਬਨਾਉਣ ਲਈ ਬੇਨਤੀ ਕੀਤੀ
ਅਤੇ ਪ੍ਰੋਗਰਾਮ ਦੇ ਅੰਤ ਵ੍ਨਿਚ ਸਾਰੀਆਂ ਸੰਗਤਾਂ ਅਤੇ
ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਹੋਇਆਂ ਸੇਵਾਦਾਰਾਂ ਅਤੇ
ਪ੍ਰਬੰਧਕਾਂ ਨੂੰ ਗੁਰੂਘਰ ਕਮੇਟੀ ਵਲੋਂ ਸਿਰੋਪਿਆਂ ਨਾਲ ਨਿਵਾਜਿਆ
ਗਿਆ
।
ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ
।
ਜੈ ਗੁਰੂਦੇਵ ਧੰਨ ਗੁਰੁਦੇਵ
|