ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ
ਅਜਮਾਨ ਵਲੋਂ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ੬੩੪ਵਾਂ
ਆਗਮਨ ਦਿਵਸ ੧੮ ਫਰਵਰੀ ਦਿਨ ਸ਼ੁੱਕਰਵਾਰ ਨੂੰ ਅਜਮਾਨ ਵਿਖੇ ਮਨਾਇਆ
ਗਿਆ
।
੧੮-੦੨-੨੦੧੧
(ਅਜਮਾਨ) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਵਲੋਂ
ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ੬੩੪ਵਾਂ ਆਗਮਨ ਦਿਵਸ
੧੮ ਫਰਵਰੀ ਦਿਨ ਸ਼ੁੱਕਰਵਾਰ ਨੂੰ ਅਜਮਾਨ ਵਿਖੇ ਮਨਾਇਆ ਗਿਆ
।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਪ ਅਤ ਸੁਖਮਨੀ
ਸਾਹਿਬ ਜੀ ਦੇ ਪਾਠ ਹੋਣ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ ਸਜਾਏ
ਗਏ
।
ਯੂ.ਏ.ਈ ਦੀਆਂ ਸਾਰੀਆਂ ਹੀ ਸਟੇਟਾਂ ਤੋਂ ਸੰਗਤਾਂ ਨੇ ਆਕੇ ਇਸ
ਵਿਸ਼ਾਲ ਸਮਾਗਮ ਵਿੱਚ ਹਿੱਸਾ ਲਿਆ
।
ਆਬੂ ਧਾਬੀ,
ਅਲੇਨ,
ਦੁਬਈ,
ਅਵੀਰ. ਜਬਲ ਅਲੀ,
ਫੁਜੀਰਹ,
ਰਾਸ ਅਲ ਖੇਮਾਂ,
ਉਮ ਅਲ ਕੁਈਨ ਸ਼ਾਰਜਾ ਅਤੇ ਅਜਮਾਨ,
ਹਰ ਸ਼ਹਿਰ ਤੋਂ ਕਈ ਕਈ ਬੱਸਾਂ ਭਰ ਕੇ ਸ਼ਰਧਾਲੂ ਪੰਡਾਲ ਵਿੱਚ
ਪਹੁੰਚੇ
।
ਇੰਡੀਅਨ ਕੌਨਸੁਲੇਟ ਦੁਬਈ ਤੋਂ ਲੇਬਰ ਕੌਸਲਰ ਸ਼ਰਦਾਰ ਐਮ ਪੀ ਸਿੰਘ
ਜੀ ਖਾਸ ਅਤਿਥੀ ਵਜੋਂ ਪਹੁੰਚੇ ਸਨ
।
ਸਰਦਾਰ ਐੰਮ ਪੀ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦੀ ਜੀਵਨੀ,
ਇਨਕਲਾਬੀ ਸੋਚ ਅਤੇ ਸਿਖਿਆਵਾਂ ਬਾਰੇ ਚਾਨਣਾ ਪਾਉਂਦੇ ਹੋਏ ਸਮੂਹ
ਸੰਗਤਾਂ ਨੂੰ ਆਪਣਾ ਜੀਵਨ ਸਤਿਗੁਰਾਂ ਦੀਆਂ ਸਿਖਿਆਵਾਂ ਮੁਬਾਬਿਕ
ਜੀਣ ਲਈ ਬੇਨਤੀ ਕੀਤੀ
।
ਕੀਰਤਨ ਦੌਰਾਨ ਭਾਈ ਕਮਲ ਰਾਜ ਸਿੰਘ ਜੀ,
ਭਾਈ ਸ੍ਨਤਪਾਲ ਜੀ,
ਭਾਈ ਭਾਗ ਰਾਮ ਗੋਰਾ ਜੀ,
ਬਾਬਾ ਸੁਰਜੀਤ ਜੀ,
ਭਾਈ ਮਨਜੀਤ ਸਿੰਘ ਜੀ,
ਭਾਈ ਰੂਪ ਲਾਲ ਜੀ,
ਭਾਈ ਰਿੰਕੂ,
ਭਾਈ ਸਵਰਨ ਸਿੰਘ ਜੀ,
ਭਾਈ ਸ਼ੀਰਾ ਜੀ,
ਭਾਈ ਵਿਨੋਦ ਕੁਮਾਰ ਜੀ,
ਭਾਈ ਧਰਮਪਾਲ ਜੀ,
ਭਾਈ ਭਿੰਦਾ ਬੈਂਸ ਜੀ ਅਤੇ ਸਾਥੀ,
ਭਾਈ ਦਿਆਲ ਸਿੰਘ ਦੀਨ,
ਚੇਤਨਾ ਸਿੱਧੂ,
ਮੋਹਿਤ ਸਿੱਧੂ,
ਤਰੁਣ ਸਿੱਧੂ ਅਤੇ ਭਾਈ ਪਰਗਟ ਸਿੰਘ ਜੀ ਦਿੱਲੀ ਵਾਲਿਆ ਨੇ ਕੀਰਤਨ
ਦੀ ਸੇਵਾ ਨਿਭਾਈ
।
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਯੂ ਏ ਈ ਦੇ ਸ਼੍ਰੀ
ਕਿਸ਼ਨਾ ਜੀ ਅਤੇ ਚੋਪੜਾ ਜੀ ਨੇ ਖਾਸ ਤੌਰ ਤੇ ਪਹੁੰਚ ਕੇ ਹਾਜ਼ਰੀ
ਲਗਵਾਈ
।
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਅਤੇ ਸੇਵਾ
ਸੋਸਾਇਟੀ ਆਬੂ ਧਾਬੀ ਦੇ ਪ੍ਰਧਾਨ ਸ਼੍ਰੀ ਰਾਣਾ ਜੀ ਨੇ ਵੀ ਹਾਜ਼ਰੀ
ਲਗਵਾਈ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਸ੍ਰੀ ਰੂਪ
ਲਾਲ ਸਿੱਧੂ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਐਂਮ
ਪੀ ਸਿੰਘ ਅਤੇ ਪੰਡਾਲ ਵਿੱਚ ਹਾਜ਼ਰ ਹੋਰ ਸੱਭ ਸਭਾ ਸੋਸਾਇਟੀਆਂ
ਨੂੰ ਜੀ ਆਇਆਂ ਕਿਹਾ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਰੀਆਂ
ਸੰਗਤਾਂ ਅਤੇ ਸਭਾ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਹੋਇਆਂ
ਸੇਵਾਦਾਰਾਂ ਆਤੇ ਪ੍ਰਤੀਨਿਧੀਆਂ ਨੂੰ ਗੁਰੂਘਰ ਵਲੋਂ ਸਿਰੋਪਿਆਂ
ਨਾਲ ਨਿਵਾਜਿਆ ਗਿਆ
।
ਸਿਰੋਪੇ ਭੇਂਟ ਕਰਨ ਦੀ ਸੇਵਾ ਭਾਈ ਬਖਸ਼ੀ ਰਾਮ ਪਾਲ ਜੀ ਚੇਅਰਮੈਨ,
ਸ੍ਰੀ ਗੁਰਮੇਲ ਸਿੰਘ ਮਹੇ,
ਸ੍ਰੀ ਧਰਮਪਾਲ ਜੀ ਕੈਸ਼ੀਅਰ,
ਭਾਈ ਮਨਜੀਤ ਸਿੰਘ ਲਾਇਲ,
ਰੂਪ ਲਾਲ ਠੇਕੇਦਾਰ,
ਐਂਮ ਪੀ ਸਿੰਘ,
ਬਾਬਾ ਸੁਰਜੀਤ ਜੀ ਅਤੇ ਭਾਈ ਤਰਸੇਮ ਸਿੰਘ ਕੈਸ਼ੀਅਰ ਨੇ ਨਿਭਾਈ
।
ਲੰਗਰ ਤਿਆਰੀ ਅਤੇ ਲੰਗਰ ਵਰਤਾਉਣ ਦੀ ਸੇਵਾ ਸੋਸਾਇਟੀ ਦੇ
ਐਕਸੀਕਿਉਟਿਵ ਅਹੁਦੇਦਾਰ ਭਾਈ ਅਜੇ ਕੁਮਾਰ ਜੀ ਨੇ ਹਮੇਸ਼ਾ ਦੀ
ਤਰਾਂ ਸ਼ਰਧਾ ਨਾਲ ਨਿਭਾਈ
।
ਲੰਗਰ ਵ੍ਨਿਚ ਸਬਜ਼ੀਆਂ,
ਮਠਿਅਈਆਂ ਅਤੇ ਹੋਰ ਬਹੁਤ ਸਾਰੇ ਸਮਾਨ ਦੀ ਸੇਵਾ ਵੀ ਭਾਈ ਅਜੇ
ਕੁਮਾਰ ਜੀ ਨੇ ਕੀਤੀ
।
ਬਿਜਲੀ ਦੇ ਸਾਰੇ ਪ੍ਰਬੰਧ ਦੀ ਦੇਖ ਰੇਖ ਭਾਈ ਧਰਮਪਾਲ ਜੀ ਨੇ
ਕੀਤੀ
।
ਸਮੂਹ ਸੋਸਾਇਟੀ ਮੈਂਬਰਾਂ ਨੇ ਬਹੁਤ ਹੀ ਸ਼ਰਧਾਪੂਰਵਕ ਸੇਵਾ ਨਿਭਾਈ
ਜਿਹਨਾਂ ਵਿੱਚੋਂ ਬਾਬਾ ਰਾਮ ਲੁਭਾਇਆਂ,
ਬਿੱਕਰ ਸਿੰਘ,
ਰਾਕੇਸ਼ ਕੁਮਾਰ,
ਸਤਵਿੰਦਰ ਸਿੰਘ,
ਸਰੂਪ ਸਿੰਘ,
ਭੁਪਿੰਦਰ ਸਿੰਘ,
ਅਸ਼ੋਕ ਕੁਮਾਰ,
ਮਦਨ ਲਾਲ,
ਸੋਢੀ ਰਾਮ,
ਕੁਲਵਿੰਦਰ ਸਿੰਘ,
ਜਸਵਿੰਦਰ ਢੇਸੀ,
ਬੌਬੀ ਸਪੁੱਤਰ ਬਲਵਿੰਦਰ ਸਿੰਘ ਧੈਂਗੜਪੁਰ,
ਰੂਪ ਲਾਲ ਠੇਕੇਦਾਰ,
ਸ਼੍ਰੀ ਸੋਮੀ ਜੀ,
ਰਵੀ ਪਾਲ ਕੰਕਰੀਟ ਟੈਕਨੋਲੋਜੀ ਰਾਸਲ ਖੇਮਾਂ,
ਸੁਭਾਸ਼ ਚੰਦਰ ਅਲ ਰਮਸ,
ਹੁਸਨ ਲਾਲ ਰਾਲਸ ਖੇਮਾਂ,
ਦਰਸ਼ਣ ਸਿੰਘ ਜੀ ਗੇਸਾਂ ਵਾਲੇ,
ਬਾਬਾ ਮੋਹਣ ਸਿੰਘ,
ਸੁਰਿੰਦਰ ਕੁਮਾਰ ਫੋਰਮੈਨ,
ਇਕਬਾਲ ਸਿੰਘ ਜੀ ਕਪੂਰ ਪਿੰਡ ਵਾਲੇ,
ਸ਼੍ਰੀ ਜੋਸ਼ੀ ਜੀ ਬੰਬੇ ਲਾਈਟ ਹਾਊਸ ਵਾਲੇ,
ਅਲ ਹਾਮਦ ਕੰਪਣੀ ਦੇ ਸੇਵਾਦਾਰ ਅਤੇ ਭਾਈ ਗੁਰਮੇਲ ਸਿੰਘ ਜੀ ਨਾਮ
ਖਾਸ ਜ਼ਿਕਰਯੋਗ ਹੈ
।
ਸਾਰੇ ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਸੇਵਾ ਸੋਸਾਇਟੀ ਦੇ ਮੰਚ
ਸਕੱਤਰ ਭਾਈ ਬਲਵਿੰਦਰ ਸਿੰਘ ਜੀ ਨੇ ਨਿਭਾਈ
।
ਸ਼੍ਰੀ ਬਖਸ਼ੀ ਰਾਮ ਜੀ ਵਲੋਂ ਰਾਸਲ ਖੇਮੇਂ ਦੀਆਂ ਸਾਰੀਆਂ ਸੰਗਤਾਂ
ਵਾਸਤੇ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ ਅਤੇ ਉਹਨਾਂ ਨੇ ਇਸ
ਸਮਾਗਮ ਵਾਸਤੇ ਬਹੁਤ ਸਾਰੀ ਮਾਲੀ ਮਦਦ ਵੀ ਭੇਂਟ ਕੀਤੀ
।
ਸੋਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਜੀ ਨੇ ਕਿਹਾ ਕਿ ਇਸ ਸਾਲ
ਦਾ ਇਹ ਸਮਾਗਮ ਪਿਛਲੇ ਸਾਲ ਦੇ ਸਮਾਗਮ ਤੋਂ ਵੱਧ ਸਫਲ ਰਿਹਾ ਹੈ
।
ਉਹਨਾਂ ਨੇ ਕਿਹਾ ਕਿ ਇਸ ਵਾਰ ਤਕਰੀਬਨ ਸਾਢੇ ਛੇਅ ਹਜ਼ਾਰ
ਸ਼ਰਧਾਲੂਆਂ ਨੇ ਆਕੇ ਹਾਜ਼ਰੀਆਂ ਲਗਵਾਈਆਂ ਹਨ
।
ਸ਼੍ਰੀ ਰੂਪ ਸਿੱਧੂ ਵਲੋਂ ਇਸ ਸਮਾਗਮ ਨੂੰ ਬੁਲੰਦੀਆਂ ਤੱਕ ਲੈਜਾਣ
ਲਈ ਸਾਰੇ ਹੀ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਦਾ ਬਹੁਤ ਬਹੁਤ
ਧੰਨਵਾਦ ਹੈ ਅਤੇ ਸਾਰੇ ਹੀ ਮੈਂਬਰਾਂ ਅਤੇ ਸੰਗਤਾਂ ਨੂੰ ਇਸ
ਸਮਾਗਮ ਦੇ ਸਫਲ ਹੋਣ ਦੀਆਂ ਲੱਖ ਲੱਖ ਵਧਾਈਆਂ
।
ਜੈ ਗੁਰੂਦੇਵ ਧੰਨ ਗੁਰੁਦੇਵ |