ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਵਲੋਂ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ
ਆਗਮਨ ਦਿਵਸ ਮਨਾਉਦਿਆਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ
ਵਰਦੀਆਂ ਵੰਡੀਆਂ
।
੧੫-੦੨-੨੦੧੧ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ
ਵਲੋਂ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
੬੩੪ਵੇਂ ਆਗਮਨ ਦਿਵਸ ਮਨਾਉਦਿਆਂ ਸਰਕਾਰੀ ਸਕੂਲ ਦ ਲੋੜਵੰਦ
ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ
।
ਇਸ ਸੇਵਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਮੈਂਬਰ
ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੋਸਾਇਟੀ ਨੇ ਸਰਕਾਰੀ ਹਾਈ
ਸਕੂਲ ਸਕਰੂਲੀ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ
ਵਰਦੀਆਂ ਵੰਡੀਆਂ ਹਨ ਅਤੇ ਅੱਗੇ ਤੋਂ ਵੀ ਸੋਸਇਟੀ ਇਸ ਤਰਾਂ ਦੇ
ਸਮਾਜ ਭਲਾਈ ਦੇ ਕੰਮਾਂ ਲਈ ਯਤਨਸ਼ੀਲ ਰਹੇਗੀ
।
ਇਸ ਸਮੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਜਤਿੰਦਰ ਕੁਮਾਰ,
ਸੁਰਿੰਦਰ ਕੁਮਾਰ,
ਸੁਰਜੀਤ ਕੁਮਾਰ,
ਰਣਜੀਤ ਸਿੰਘ,
ਰਾਜੀਵ ਕੁਮਾਰ,
ਜਗਜੀਤ ਸਿੰਘ,
ਰਾਜਨ ਕੁਮਾਰ ਅਤੇ ਮਨਦੀਪ ਸਿੰਘ ਨੇ ਸੋਸਾਇਟੀ ਦਾ ਇਸ ਸ਼ੁੱਭ ਕੰਮ
ਲਈ ਧੰਨਵਾਦ ਕੀਤਾ |