ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ ਕੀਰਤਨ ਦਰਬਾਰ
੦੯-੦੨-੨੦੧੧
(ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ੦੮ ਫਰਵਰੀ ਸ਼ਾਮ ਦਾ ਕੀਰਤਨ
ਦਰਬਾਰ ਅੱਜ ਸ. ਮਨਜੀਤ ਸਿੰਘ ਲਾਇਲ ਜੀ ਦੀ ਕੰਪਣੀ ਦੇ ਕੈਂਪ
ਅਜਮਾਨ ਵਿਖੇ ਸਜਾਇਆ ਗਿਆ
।
ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਗੁਰੂਆਂ ਦੇ ਸੰਦੇਸ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ
।
ਦੀਵਾਨ ਦਾ ਆਰੰਭ ਸੁਖਮਨੀ ਸਾਹਿਬ ਜੀ ਦੇ ਪਾਠਾਂ ਅਤੇ ਗੁਰੂ
ਰਵਿਦਾਸ ਜੀ ਦੀ ਬਾਣੀ ਦੇ ਜਾਪਾਂ ਨਾਲ ਹੋਇਆ
।
ਭਾਈ ਕਮਲਰਾਜ ਸਿੰਘ,
ਸੁਰਿੰਦਰ ਸਿੰਘ ਅਤੇ ਬਾਬਾ ਸੁਰਜੀਤ ਜੀ ਨੇ ਕੀਰਤਨ ਦੀ ਸੇਵਾ
ਨਿਭਾਈ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ
ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ
ਪ੍ਰਬੰਧ ਕਰਤਾ ਭਾਈ ਮਨਜੀਤ ਸਿੰਘ,ਉਹਨਾਂ
ਦੇ ਸਪੁਤਰ ਗੈਰੀ ਸਿੰਘ ਤੇ ਗੈਵਿਨ ਸਿੰਘ ਅਤੇ ਸਮੂਹ ਪ੍ਰੀਵਾਰ
ਨੂੰ ਗੁਰੂਘਰ ਕਮੇਟੀ ਵਲੋਂ ਵਲੋਂ ਸਿਰੋਪੇ ਦਿੱਤੇ
।
ਚਾਹ ਪਕੌੜੇ,
ਮਿਠਿਆਈ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ
।
|