ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ ਪਹਿਲਾ ਕੀਰਤਨ ਦਰਬਾਰ
੨੧-੦੧-੨੦੧੧
(ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਪਹਿਲਾ ਕੀਰਤਨ ਦਰਬਾਰ ਅੱਜ
ਬਾਬਾ ਪਰਮਜੀਤ ਸਿੰਘ ਜੀ ਗੇ ਗ੍ਰਹਿ (ਅਜਮਾਨ) ਵਿਖੇ ਸਜਾਇਆ ਗਿਆ
।
ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਗੁਰੂਆਂ ਦੇ ਸੰਦੇਸ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ
।
ਭਾਈ ਕਮਲਰਾਜ ਸਿੰਘ,
ਸੱਤਪਾਲ,
ਜਸਵਿੰਦਰ ਜੱਸਲ ਅਤੇ ਜਗਤ ਰਾਮ ਨੇ ਕੀਰਤਨ ਦੀ ਸੇਵਾ ਨਿਭਾਈ
।
ਬਾਬਾ ਸਾਹਿਬ ਡਾਕਟਰ ਅੰਬੇਡਕਰ ਮਿਸ਼ਨ ਅਤੇ ਸੇਵਾ ਸੁਸਾਇਟੀ ਆਬੂ
ਧਾਬੀ ਦੇ ਅਹੁਦੇਦਾਰ ਸ਼੍ਰੀ ਤਿਲਕ ਰਾਜ ਅਤੇ ਜਸਵਿੰਦਰ ਭਿੰਦਾ ਜੀ
ਖਾਸ ਤੌਰ ਤੇ ਆਬੂ ਧਾਬੀ ਤੋਂ ਆਏ ਹੋਏ ਸਨ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ
ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ
।
ਛਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ
।
|