ਢਿਲਵਾਂ ਵਿਖੇ ਦਲਿਤ ਨੌਜਵਾਨਾਂ ਉਪਰ ਹੋਇਆ
ਅੱਤਿਆਚਾਰ ਅਣਮਨੁੱਖੀ
੦੩-੦੧-੨੦੧੧ ਯੂ ਏ ਈ : ਪਿੰਡ ਢਿਲਵਾਂ ਵਿਖੇ ਦਲਿਤ ਨੌਜਵਾਨਾਂ
ਉਪਰ ਹੋਇਆ ਲਾਠੀਚਾਰਜ ਅਤੇ ਅੱਤਿਆਚਾਰ ਬਹੁਤ ਹੀ ਅਣਮਨੁੱਖੀ ਅਤੇ
ਨਿੰਦਾਯੋਗ ਹੈ
।
ਉਸ ਦਿਨ ਦੇ ਵਾਕਿਆ ਦੇ ਵੀਡੀੳ ਕਲਿਪ ਕੁਝ ਇੰਟਰਨੈਟ ਸਾਈਟਾਂ ਤੇ
ਦੇਖਣ ਨੂੰ ਮਿਲਦੇ ਹਨ
।
ਇਹਨਾਂ ਕਲਿਪਾਂ ਵਿੱਚ ਸਾਫ ਜ਼ਾਹਿਰ ਹੈ ਕਿ ਨੌਜਵਾਨਾਂ ਨੂੰ ਘਰਾਂ
ਵਿੱਚੋਂ ਕੱਢ ਕੱਢ ਕੇ ਡਾਂਗਾਂ ਨਾਲ ਪਸ਼ੂਆ ਵਾਗ ਕੁੱਟਿਆ ਗਿਆ
।
ਇਸ ਦੌਰਾਨ ਨੌਜਵਾਨਾਂ ਦੀਆਂ ਮਾਵਾਂ ਭੈਣਾ (ਜੋ ਕਿ ਪੁਲਿਸ ਅੱਗੇ
ਰਹਿਮ ਦੀ ਭੀਖ ਮੰਗ ਰਹੀਆ ਸਨ) ਨਾਲ ਪੁਲਿਸ ਕਰਮੀਆਂ ਵਲੋਂ ਗਾਲੀ
ਗਲੋਚ ਕੀਤਾ ਗਿਆ
।
ਕਿਸੇ ਵੀ ਅਣਸੁਖਾਵੇਂ ਮਾਹੌਲ ਤੇ ਕਾਬੂ ਪਾਉਣ ਸਮੇ ਪੁਲਿਸ ਅਤੇ
ਸੁਰੱਖਿਆ ਬਲਾਂ ਵਲੋਂ ਮਾਨਵ ਅਧਿਕਾਰਾਂ ਦਾ ਖਿਆਲ ਰੱਖਣਾ ਵੀ
ਜ਼ਰੂਰੀ ਹੁੰਦਾ ਹੈ
।
ਅਦਾਰਾ ਉਪਕਾਰ ਅਤੇ ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ
ਵਲੋਂ ਅਸੀ ਲੜਕੀਆਂ ਅਤੇ ਔਰਤਾਂ ਨਾਲ ਹੋਏ ਇਸ ਦੁਰਵਿਵਹਾਰ ਦੀ
ਨਿੰਦਾ ਕਰਦੇ ਹਾਂ ਅਤੇ ਪ੍ਰਸ਼ਾਸ਼ਨ ਤੋਂ ਦੋਸ਼ੀਆਂ ਵਿਰੁਧ ਕਾਰਵਾਈ
ਦੀ ਮੰਗ ਕਰਦੇ ਹਾਂ
।
|