UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

 

     ਅੱਜ ਮਿਤੀ ੨੩-੧੦-੨੦੧੦ ਨੂੰ  ਜਸਵੰਤ ਤੂਰ ਦੇ ਦਫਤਰ, ਸ਼੍ਰੀ ਗਰੂ ਰਵਿਦਾਸ ਸਭਾ, ਤਹਿਸੀਲ ਬਲਾਚੌਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਵਿਚਾਰ ਵਿਟਾਂਦਰਾਂ ਉਪਰੰਤ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮ੍ਰਪਿਤ ਦੂਸਰਾ ਸੰਤ ਸਮਾਗਮ ਮਿਤੀ ੧੧-੧੨-੨੦੧੦ ਦਿਨ ਸ਼ਨੀਵਾਰ ਨੂੰ ਸਰਕਾਰੀ ਹਾਈ ਸਕੂਲ ਮਹਿੰਦੀਪੁਰ  ਦੀ ਗਰਾਂਉਡ ਵਿਖੇ ਕਰਵਾਇਆ ਜਵੇਗਾ ਇਸ ਸਮਾਗਮ ਵਿੱਚ ਸ਼੍ਰੀ ੧੦੮ ਸੰਤ ਨਿਰੰਜਣ ਦਾਸ ਜੀ, ਸ਼੍ਰੀ ੧੦੮ ਸੰਤ ਸੁਰਿੰਦਰ ਦਾਸ ਜੀ (ਡੇਰਾ ਸ੍ਨਚਖੰਡ ਬੱਲਾਂ ਵਾਲੇ), ਸ਼੍ਰੀ ੧੦੮ ਸੰਤ ਕਿਸ਼ਨ ਨਾਥ (ਚਹੇੜੂ ਵਾਲੇ). ਸੰਤ ਸਤਨਾਮ ਦਾਸ (ਗੱਜਰ ਮਹਿਮੂਦ ਵਾਲੇ), ਸੰਤ ਬੀਬੀ ਕ੍ਰਿਸ਼ਨਾ ਦੇਵੀ (ਬੋਪਾਰਾਏ ਕਲਾਂ) ਅਤੇ ਸੰਤ ਸੁਖਵਿੰਦਰ ਦਾਸ ਜੀ ਫਗਵਾੜੇ ਵਾਲੇ ਆਪਣੇ ਪ੍ਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਤੋਂ ਇਲਾਵਾ ਮਿਸ਼ਨਰੀ ਗਾਇਕ ਸ਼੍ਰੀ ਗਿਆਨ ਗੰਗੜ (ਲੁਧਿਆਣਾ ਵਾਲੇ), ਸ਼੍ਰੀ ਵਿਜੇ ਹੰਸ (ਫਗਵਾੜਾ ਵਾਲੇ) ਅਤੇ ਸ਼੍ਰੀ ਨਿਰਮਲ ਨਿੰਮਾ (ਊਧਨੇਵਾਲ ਵਾਲੇ) ਗੁਰੂ ਜੀ ਨੂੰ ਸਮ੍ਰਪਿਤ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਇਸ ਮੀਟਿੰਗ ਵਿੱਚ ਹਰਭਜਨ ਜੱਬਾ ਸਰਪ੍ਰਸਤ, ਵਿਜੇ ਕੁਮਾਰ ਪ੍ਰਧਾਨ, ਪ੍ਰਮਿੰਦਰ ਮੈਨਕਾ ਵਾਈਸ ਪ੍ਰਧਾਨ,ਜਸਵੰਤ ਤੂਰ ਜਨਰਲ ਸਕੱਤਰ, ਗਿਆਨ ਚੰਦ ਕੈਸ਼ੀਅਰ, ਦਿਲਬਾਗ਼ ਚੰਦ ਐੰਮ. ਸੀ, ਅਜਾਇਬ ਸਿੰਘ , ਦਵਿੰਦਰ ਸਿੰਘ ਸ਼ੀਂਹਮਾਰ, ਰਣਜੀਤ ਸੱਜਣ ਅਤੇ ਹੋਰ ਸਾਥੀ ਹਾਜ਼ਿਰ ਸਨ ਸੱਭ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਮ੍ਰਪਿਤ ਦੂਸਰੇ ਸੰਤ ਸਮਾਗਮ ਨੂੰ ਕਾਮਯਾਬ ਕਰਨ ਲਈ ਪੂਰਨ ਸਹਿਯੋਗ ਦੇਣ ਤਾਂ ਜੋ ਸਭਾ ਕੌਮ ਨੂੰ ਜਾਗ੍ਰਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ  ਪੂਰੀ ਮਿਹਨਤ ਨਾਲ ਕੰਮ ਕਰਦੀ ਰਹੇ

 

--------------------------------------------------------------------------------------------------------------

sroq:- pRYs not (eI-myl) SRI gurU rivdws sBw qih: blwcOr