ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀ ਦਾ ਆਗਮਨ
ਦਿਵਸ ਮਨਾਇਆ ਗਿਆ
੨੬-੧੧-੨੦੧੦ ਬਾਬਾ ਸਾਹਿਬ ਡਾਕਟਰ ਅੰਬੇਡਕਰ ਮਿਸ਼ਨ ਅਤੇ ਸੇਵਾ
ਸੋਸਾਇਟੀ ਆਬੂ ਧਾਬੀ ਵਲੋਂ ਅਲਫੁਤੇਮ ਕੈਰੀਲੋਨ ਕੰਪਨੀ ਆਬੂ ਧਾਬੀ
( ਮੁਸੱਫਾ ਕੈਂਪ) ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ
ਬੜੀ ਸ਼ਰਧਾ ਨਾਲ ਮਨਾਇਆ ਗਿਆ
।
ਸੁਭਾ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਭੋਗ
ਪਾਏ ਗਏ
।
ਬਾਅਦ ਵਿੱਚ ਲਗਾਤਾਰ ਦੁਪਿਹਰ ਦੋ ਵਜੇ ਤੱਕ ਗੁਰਬਾਣੀ ਕੀਰਤਨ,
ਕਥਾਂ ਵਿਚਾਰਾਂ ਅਤੇ ਸ੍ਰੀ ਗੁਰੂ ਨਾਨਕ ਦੇਬ ਜੀ ਦੇ ਜੀਵਨ ਅਤੇ
ਸਿਖਿਆਵਾਂ ਬਾਰੇ ਵੱਖ ਵੱਖ ਕੀਰਤਨੀਆਂ,
ਕਥਾ ਵਾਚਕਾਂ ਅਤੇ ਬੁਲਾਰਿਆਂ ਨੇ ਚਾਨਣਾ ਪਾਇਆ ਜਿਸ ਵਿੱਚ ਭਾਈ
ਸੱਤਪਾਲ ਮਹੇ. ਭਾਈ ਕਮਲਰਾਜ ਸਿੰਘੂ,
ਰਾਜ ਕੁਮਾਰ ਰਾਜੂ,
ਰਾਕੇਸ਼ ਕੁਮਾਰ,
ਰਣਜੀਤ ਨਾਹਰ ਅਤੇ ਬਹੁਤ ਸਾਰੇ ਹੋਰ ਕਲਾਕਾਰਾਂ ਨੇ ਹਾਜ਼ਰੀ ਲਗਵਾਈ
।
ਡਾਕਟਰ ਅੰਬੇਡਕਰ ਮਿਸ਼ਨ ਯੂ ਏ ਈ ਦੇ ਸ਼੍ਰੀ ਅਸ਼ੀਸ਼ ਜੀ ਨੇ ਵੀ
ਸੰਗਤਾਂ ਨੂੰ ਸੰਬੋਧਨ ਕੀਤਾ
।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ
ਲਾਲ ਸਿੱਧੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ
ਜੀਵਨੀ ਅਤੇ ਸਿਖਿਆਂਵਾਂ ਤੇ ਚਾਨਣਾ ਪਾਉਂਦੇ ਹੋਏ ਨਾਮ ਜਪਣ,
ਕਿਰਤ ਕਰਨ ਅਤੇ ਵੰਡ ਸ਼ਕਣ ਦੇ ਸਿਧਾਂਤ ਤੇ ਜ਼ੋਰ ਦਿੱਤਾ[ਸਟੇਜ਼
ਸਕੱਤਰ ਦੀ ਸੇਵਾ ਸ਼੍ਰੀ ਜਸਵਿੰਦਰ ਬੈਂਸ (ਭਿੰਦਾ ) ਨੇ ਨਿਭਾਈ
।
ਭਗਵਾਨ ਵਾਲਮੀਕੀ ਬ੍ਰਹਮ ਗਿਆਨ ਜਾਗ੍ਰਤੀ ਸੰਸਥਾ ਦੇ ਪ੍ਰਧਾਨ
ਪਰਸ਼ੋਤਮ ਲਾਲ ਜੀ ਵੀ ਹਾਜ਼ਰ ਸਨ ਅਤੇ ਸ੍ਰੀ ਗੁਰੂ ਰਵਿਦਾਸ
ਜਾਗ੍ਰਤੀ ਸੰਸਥਾ ਦੇ ਕੁਲਵੀਰ ਸਿੰਘ ਜੀ ਨੇ ਵੀ ਸੰਗਤਾਂ ਨਾਲ
ਵਿਚਾਰ ਸਾਂਝੇ ਕੀਤੇ
।
ਚਾਹ,
ਪਕੌੜਿਆਂ ਅਤੇ ਮਿਠਿਆਈਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ |