ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਮਨਾਇਆ
(ਆਕਲੈਂਡ 31 ਅਕਤੂਬਰ) ਅੱਜ
ਇੱਥੇ ਸ੍ਰੀ ਗੁਰੂ ਰਵਿਦਾਸ ਸਭਾ ਗੁਰਦੁਆਰਾ ਬੰਬੇ ਹਿਲ ਵਿਖੇ
ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ-ਪੂਰਵਕ
ਮਨਾਇਆ ਗਿਆ । ਇਸ ਮੌਕੇ ਪੰਜਾਬ ਤੋਂ ਪਹੁੰਚੇ ਉੱਘੇ ਲੇਖਕ
ਤੇ ਚਿੰਤਕ ਡਾ: ਸੰਤੋਖ ਲਾਲ ਵਿਰਦੀ ਐਡਵੋਕੇਟ ਨੇ ਭਗਵਾਨ
ਵਾਲਮੀਕ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਉਂਦਿਆਂ ਦਬਾਏ
ਗਏ ਇਤਹਾਸ ਤੋਂ ਵੀ ਪਰਦਾ ਚੁੱਕਿਆ । ਉਹਨਾਂ ਕਈ ਸਮਾਜ
ਸੁਧਾਰਕਾਂ ਅਤੇ ਮਹਾਂਪੁਰਸ਼ਾਂ ਬਾਰੇ ਹੈਰਾਨੀ-ਜਨਕ ਜਾਣਕਾਰੀ
ਦਿੱਤੀ ।ਡਾ: ਵਿਰਦੀ ਨੇ ਨਿਊਜ਼ੀਲੈਂਡ ਦੀ ਧਰਤੀ ਤੇ ਪਹਿਲੇ
ਐਨ ਆਰ ਆਈ ਸਵਰਗੀ ਬਾਬੂ ਰਾਮ ਪੁਆਰ ਦੇ ਨਾਮ ਉੱਤੇ
ਲਾਇਬ੍ਰੇਰੀ ਖੋਹਲਣ ਦੀ ਸਲਾਹ ਦਿੱਤੀ, ਜਿਸ ਨੂੰ ਪ੍ਰਬੰਧਕਾਂ
ਨੇ ਮੰਨ ਲਿਆ ਅਤੇ ਜਲਦੀ ਹੀ ਇਸ ਲੋੜ ਨੂੰ ਪੂਰਾ ਕਰਨ ਦਾ
ਭਰੋਸਾ ਦਿੱਤਾ । ਇਸ ਮੌਕੇ ਪਰਮਜੀਤ ਮਹਿਮੀ, ਮਲਕੀਤ ਸਿੰਘ
ਸਹੋਤਾ ਤੇ ਜਸਵਿੰਦਰ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ
।ਡਾ: ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ
ਵਲ੍ਹੋਂ ਐਡਵੋਕੇਟ ਵਿਰਦੀ ਨੂੰ ਲੈਪਟਾਪ ਦੇ ਕੇ ਸਨਮਾਨਿਤ
ਕੀਤਾ ਗਿਆ । ਸਮਾਗਮ ਵਿੱਚ ਪ੍ਰਕਾਸ਼ ਬੱਧਣ, ਨਿਰਮਲ ਸਿੰਘ
ਭੱਟੀ, ਸ਼ਿੰਗਾਰਾ ਸਿੰਘ, ਪ੍ਰਗਨ ਸਿੰਘ. ਛਿੰਦਰ ਸਿੰਘ ਮਾਹੀ,
ਪਿਆਰਾ ਲਾਲ ਰੱਤੂ, ਕਰਨੈਲ ਬੱਧਣ, ਪੰਥ ਦਰੋਚ, ਅਨਿਲ ਕੁਮਾਰ
ਤੇ ਰਾਜ ਕੁਮਾਰ ਚੰਦੜ੍ਹ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ,
ਨਿਊਜ਼ੀਲੈਂਡ ਵੀ ਸ਼ਾਮਿਲ ਸਨ । ਇਸ ਮੌਕੇ ਜਗਦੀਸ਼ ਲਾਲ ਦੇ
ਪ੍ਰੀਵਾਰ ਵਲ੍ਹੋਂ ਲੰਗਰ ਦੀ ਸੇੲ ਕੀਤੀ ਗਈ ।
ਰਾਜ ਕੁਮਾਰ ਚੰਦੜ੍ਹ ( ਸਕੱਤਰ)