੦੨-੧੧-੨੦੧੦ ਕਪੂਰ ਪਿੰਡ,
ਜਲੰਧਰ
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਵਲੋਂ
ਚਲਾਏ ਗਏ ਕੰਨਿਆ
ਭਲਾਈ ਭਲਾਈ ਸਹਿਯੋਗ ਉਪਰਾਲੇ ਵਿੱਚ ਅਤਿ
ਗਰੀਬ ਅਤੇ ਅਨਾਥ ਲੜਕੀਆਂ ਦੀਆਂ ਸਮੂਹਕ ਸ਼ਾਦੀਆਂ ਕਰਵਾਉਣ ਲਈ
ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
।
ਇਸੇ ਪਰੋਗਰਾਮ ਦੇ ਤਹਿਤ ਸੋਸਾਇਟੀ ਵਲੋ ਇਕ ਗਰੀਬ ਲੜਕੀ ਦੇ
ਵਿਆਹ ਸਮੇ ਮਾਲੀ ਮਦਦ ਕੀਤੀ ਗਈ[ਸੋਸਾਇਟੀ ਦੇ ਕਾਰਜਕਾਰੀ
ਮੈਬਰਾਂ ਨੇ ਖੁਦ ਪਹੁੰਚ ਕੇ ਜ਼ਿਲਾ ਜਲੰਧਰ ਦੇ ਪਿੰਡ ਕਪੂਰ
ਪਿੰਡ ਦੀ ਗਰੀਬ ਲੜਕੀ ਸੀਮਾ ਸਪੁਤਰੀ ਮੁਖਤਿਆਰ ਰਾਮ ਨੂੰ
ਸੋਸਾਇਟੀ ਵਲੋਂ ੧੦,੦੦੦/-
(ਦਸ ਹਜ਼ਾਰ ਰੁਪੈ) ਦੀ ਰਾਸ਼ੀ ਦਾਨ ਵਜੋਂ ਭੇਟ
ਕੀਤੀ[ਮਿਤੀ ੧੦ ਅਕਤੂਬਰ ਦਿਨ ਐਤਵਾਰ ਨੂੰ ਕੰਨਿਆਂਦਾਨ ਦੀ
ਰਾਸ਼ੀ ਭੇਟ ਕਰਨ ਵੇਲੇ ਸੋਸਾਇਟੀ ਦੇ ਮੈਬਰਾਂ ਅਤੇ ਪਿੰਡ ਦੇ
ਪਤਵੰਤੇ ਸੱਜਣਾ ਵਿੱਚ ਅਮਰਜੀਤ ਸਿੰਘ (ਬਾਬਾ),
ਸ਼੍ਰੀ ਕਰਮ ਚੰਦ,
ਗਿਆਨ ਚੰਦ,
ਦਲਵਿੰਦਰ ਸਿੰਘ ਅਤੇ ਸਰਪੰਚ ਗਰਾਮ ਪੰਚਾਇਤ ਕਪੂਰ ਪਿੰਡ
ਹਾਜ਼ਰ ਸਨ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ ਈ ਦੇ
ਪਰਧਾਨ ਸ਼੍ਰੀ ਰੂਪ ਲਾਲ ਸਿੱਧੂ ਜੀ ਵਲੋਂ ਸਾਰੇ ਮੈਬਰਾਂ ਨੂੰ
ਬੇਨਤੀ ਹੈ ਕਿ ਗਰੀਬ ਲੜਕੀਆਂ ਦੇ ਪਰਿਵਾਰਾਂ ਨੂੰ ਸਮੂਹਿਕ
ਸ਼ਾਦੀਆਂ ਵਾਸਤੇ ਪ੍ਰੇਰਿਤ ਕੀਤਾ ਜਾਵੇ
।
ਸੋਸਾਇਟੀ ਵਲੋਂ ਸਮੂਹਿਕ ਸ਼ਾਦੀਆਂ ਵਾਸਤੇ ਹੀ ਮਾਲੀ ਮਦਦ
ਕੀਤੀ ਜਾਏਗੀ
।
ਸਮੂਹਿਕ ਸ਼ਾਦੀਆਂ ਦਹੇਜ ਪ੍ਰਥਾ ਨੂੰ ਜੜੋਂ ਖਤਮ ਕਰਨ ਦਾ ਇਕੋ
ਹੀ ਤਰੀਕਾ ਹੈ
।
ਸੋਸਾਇਟੀ ਦਾ ਮੁ੍ਨਖ ਉਪਰਾਲਾ ਗਰੀਬ ਪਰਿਵਾਰਾਂ ਚੋਂ ਬੇਲੋੜੇ
ਖਰਚਿਆ ਨੂੰ ਘਟਾਕੇ ਉਹੀ ਪੈਸਾ ਸਮਾਜ ਦੇ ਭਵਿਖ ਬੱਚਿਆਂ ਦੀ
ਪੜ੍ਹਾਈ ਵਲ ਲਗਾਉਣ ਦੀ ਪ੍ਰੇਰਣਾ ਦੇਣਾ ਹੈ
।